ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਐੱਨ.ਆਰ.ਆਈ ਕੁੜੀ ਕੋਲੋਂ ਦਹੇਜ ਮੰਗਣ ਦੇ ਮਾਮਲੇ 'ਚ ਪਤੀ ਬਰੀ

Ad Position 21
No active advertisement
ਅਜੀਤ ਡੈਸਕ 09-06-2026
ਫ਼ਿਰੋਜ਼ਪੁਰ, 8 ਜੂਨ (ਰਾਕੇਸ਼ ਚਾਵਲਾ)-ਐੱਨ.ਆਰ.ਆਈ ਕੁੜੀ ਕੋਲੋਂ ਦਹੇਜ ਮੰਗਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਅਦਾਲਤ ਨੇ ਬਰੀ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਐੱਨ.ਆਰ.ਆਈ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮੁੱਦਈ ਤੇਜ਼ ਸਿੰਘ ਖੋਸਾ ਵਾਸੀ ਕੋਠੋ ਅੰਬਰਹਰ ਜ਼ੀਰਾ ਹਾਲ ਵਾਸੀ ਅਮਰੀਕਾ ਨੇ ਇਕ ਅਰਜ਼ੀ ਯੂ.ਆਈ.ਡੀ. ਨੰਬਰ 1267102 ਮਿਤੀ 25.01.2018 ਨੂੰ ਏ.ਆਈ.ਜੀ. ਪੁਲਿਸ, ਐਨ.ਆਰ.ਆਈ. ਅਤੇ ਮਹਿਲਾ ਵਿੰਗ ਫ਼ੇਜ਼7, ਐਸ.ਏ.ਐਸ.ਨਗਰ ਨੂੰ ਬਰਿਖ਼ਲਾਫ਼ ਪ੍ਰਭਜੋਤ ਸਿੰਘ ਪੁੱਤਰ ਨਵਤੇਜ ਸਿੰਘ, ਮਨਜੀਤ ਕੌਰ ਪਤਨੀ ਨਵਤੇਜ ਸਿੰਘ, ਗੁਰਪਾਲ ਕੌਰ ਪੁੱਤਰੀ ਨਵਤੇਜ ਸਿੰਘ, ਮਹਿੰਦਰ ਸਿੰਘ ਪੁੱਤਰ ਅਰਜਨ ਸਿੰਘ ਸਿੰਘ, ਜੰਗੀਰ ਕੌਰ ਪਤਨੀ ਮਹਿੰਦਰ ਸਿੰਘ, ਗੁਰਨੇਕ ਸਿੰਘ ਪੁੱਤਰ ਮਹਿੰਦਰ ਸਿੰਘ, ਸੁਰਿੰਦਰ ਕੌਰ, ਛਿੰਦਰ ਕੌਰ ਪਤਨੀ ਗੁਰਨੇਕ ਸਿੰਘ, ਵਾਸੀ ਚੂਚਕ ਵਿੰਡ, ਥਾਣਾ ਮੱਲਾਂਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦਿੱਤੀ ਸੀ | ਜਿਸ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ 17.02.2014 ਨੂੰ ਉਸ ਦੀ ਧੀ ਮਨਦੀਪ ਕੌਰ ਦਾ ਵਿਆਹ ਨਾਮਜ਼ਦ ਪ੍ਰਭਜੋਤ ਸਿੰਘ ਨਾਲ ਹੋਇਆ ਸੀ | ਉਸ ਦੀ ਧੀ ਇਕ ਅਮਰੀਕੀ ਨਾਗਰਿਕ ਹੈ ਅਤੇ ਬੌਧਿਕ ਅਪੰਗਤਾ ਤੋਂ ਪੀੜਤ ਹੈ ਅਤੇ ਉਸ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਦਾਜ ਵਜੋਂ 20 ਲੱਖ ਰੁਪਏ ਦੀ ਮੰਗ ਲੜਕੇ ਵਾਲਿਆਂ ਨੇ ਕੀਤੀ ਸੀ ਅਤੇ ਉਸਨੇ ਇਹ ਰਕਮ ਦੇ ਦਿੱਤੀ ਅਤੇ ਵਿਆਹ ਵੀ ਰਜਿਸਟਰਡ ਕੀਤਾ ਗਿਆ | ਮੁੱਦਈ ਨੇ ਅੱਗੇ ਦੱਸਿਆ ਕਿ 21.11.2015 ਨੂੰ ਵਿਆਹ ਤੋਂ ਬਾਅਦ ਪ੍ਰਭਜੋਤ ਸਿੰਘ ਅਮਰੀਕਾ ਆ ਗਿਆ ਅਤੇ ਉਸ ਦੇ ਇਮੀਗ੍ਰੇਸ਼ਨ ਦਾ ਸਾਰਾ ਖਰਚਾ ਮੁਦਈਆਂ ਨੇ ਹੀ ਕੀਤਾ | ਮੁਲਜ਼ਮ ਲਗਭਗ ਦੋ ਸਾਲ ਉਨ੍ਹਾਂ ਦੇ ਘਰ ਰਿਹਾ ਅਤੇ ਜਦੋਂ ਉਸਨੂੰ ਅਮਰੀਕਾ ਵਿਚ ਗ੍ਰੀਨ ਕਾਰਡ ਮਿਲ ਗਿਆ ਹੈ ਤਾਂ ਲੜਕੀ ਨੂੰ ਇਕ ਪਾਸੜ ਤਲਾਕ ਦੇ ਦਿੱਤਾ | ਮੁੱਦਈ ਜੁਲਾਈ 2017 ਦੇ ਮਹੀਨੇ ਵਿਚ ਆਪਣੀ ਪਤਨੀ ਨਾਲ ਭਾਰਤ ਆਇਆ ਅਤੇ ਮੁਲਜ਼ਮ ਦੇ ਘਰ ਗਿਆ, ਪਰ ਮੁਲਜ਼ਮ ਧਿਰ ਨੇ ਇਕ ਨਾ ਸੁਣੀ | ਇਸ ਉਪਰੰਤ 4 ਸਤੰਬਰ 2018 ਨੂੰ ਮਾਮਲਾ ਦਰਜ ਕਰ ਚਲਾਨ ਪੇਸ਼ ਕੀਤਾ ਗਿਆ | ਚੱਲੇ ਮਾਮਲੇ 'ਚ ਸਫ਼ਾਈ ਪੱਖ ਦੇ ਵਕੀਲ ਰਾਜਬੀਰ ਸਿੰਘ ਸਿੱਧੂ ਦੀ ਬਹਿਸ ਸੁਣਨ ਉਪਰੰਤ' ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਅਨੂਪ ਸਿੰਘ ਦੀ ਅਦਾਲਤ ਨੇ ਨਾਮਜ਼ਦ ਪ੍ਰਭਜੋਤ ਸਿੰਘ ਨੰੂ ਬਰੀ ਕਰਨ ਦਾ ਹੁਕਮ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਵਧਦੀਆਂ ਕੀਮਤਾਂ ਖ਼ਿਲਾਫ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ
Ad Position 24
No active advertisement