05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫ਼ਿਰੋਜ਼ਪੁਰ ਰੇਲ ਮੰਡਲ ਵਿਚ ਟਰੈਕਟਰਾਂ ਦੀ ਮਾਲ ਢੁਆਈ ਵਿਚ ਸ਼ਾਨਦਾਰ ਵਾਧਾ

Ad Position 21
No active advertisement
ਅਜੀਤ ਡੈਸਕ 11-06-2026
ਫ਼ਿਰੋਜ਼ਪੁਰ, 10 ਜੂਨ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਨੇ ਨਿਰੰਤਰ ਯਤਨਾਂ ਸਦਕਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ | ਵੱਖ-ਵੱਖ ਹਿੱਸੇਦਾਰਾਂ ਨਾਲ ਨਿਯਮਤ ਮੀਟਿੰਗਾਂ ਅਤੇ ਬਿਹਤਰ ਤਾਲਮੇਲ ਦੇ ਚੱਲਦਿਆਂ, ਫ਼ਿਰੋਜ਼ਪੁਰ ਮੰਡਲ ਨੇ ਅਪ੍ਰੈਲ 2026 ਅਤੇ ਮਈ 2026 ਵਿਚ ਟਰੈਕਟਰਾਂ ਦੇ 52 ਰੈਕ ਦੀ ਲੋਡਿੰਗ ਦਰਜ ਕੀਤੀ ਹੈ | ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ 47 ਰੈਕ ਦੇ ਮੁਕਾਬਲੇ ਲਗਭਗ 10.6 ਫ਼ੀਸਦੀ ਵੱਧ ਹੈ | ਇਸ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੇ ਮਾਲ ਆਵਾਜਾਈ ਵਿਚ ਵਾਧਾ ਹੋਇਆ ਹੈ | ਸਗੋਂ ਰੇਲ ਮਾਲੀਏ ਵਿਚ ਵੀ ਚੋਖਾ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਵਲੋਂ ਕਿਫ਼ਾਇਤੀ, ਸਮਾਂਬੱਧ ਅਤੇ 'ਡੋਰ-ਟੂ-ਡੋਰ' ਸੇਵਾ ਪ੍ਰਦਾਨ ਕਰਨ ਨਾਲ ਵਪਾਰੀਆਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਲਕੀ ਜ਼ਮੀਨ ਦਾ ਮਸਲਾ ਹੱਲ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਕਿਸਾਨ ਦੀ ਨਹੀਂ ਸੁਣੀ ਜਾ ਰਹੀ ਕੋਈ ਗੱਲ ਅਗਲੀ ਖ਼ਬਰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ.ਕਾਮਿਆਂ ਨੇ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਹੜਤਾਲ ਕੀਤੀ ਸ਼ੁਰੂ
Ad Position 24