ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀ
ਵਿਦਿਆਰਥਣ ਰਿਧਿਮਾ ਆਈ.ਜੀ.ਸੀ. ਕੈਂਪ ਲਈ ਚੁਣੀ
ਫ਼ਾਜ਼ਿਲਕਾ, 4 ਅਕਤੂਬਰ (ਦਵਿੰਦਰ ਪਾਲ ਸਿੰਘ)- ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀ ਵਿਦਿਆਰਥਣ ਤੇ 25 ਪੰਜਾਬ ਬਟਾਲੀਅਨ ਐਨ. ਸੀ.
ਫ਼ਾਜ਼ਿਲਕਾ, 4 ਅਕਤੂਬਰ (ਦਵਿੰਦਰ ਪਾਲ ਸਿੰਘ)- ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀ ਵਿਦਿਆਰਥਣ ਤੇ 25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਦੀ ਕੈਡਿਟ ਰਿਧਿਮਾ ਨੇ ਵਿੱਦਿਅਕ ਤੇ ਐਨ.ਸੀ.ਸੀ. ਖੇਤਰ ਵਿਚ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਐਨ.ਸੀ.ਸੀ. ਅਕਾਦਮੀ ਮਲੋਟ ਵਿਖੇ ਪ੍ਰੀ-ਆਰ.ਡੀ.ਸੀ. ਕੈਂਪ-1 ਵਿਚ 200 ਤੋਂ ਵੱਧ ਕੈਡਿਟਾਂ ਨੇ ਸਭਿਆਚਾਰਕ ਗਤੀਵਿਧੀਆਂ ਵਿਚ ਭਾਗ ਲਿਆ ਜਿਸ ਵਿਚੋਂ 45 ਕੈਡਿਟਾਂ ਦੀ ਚੋਣ ਪ੍ਰੀ-ਆਰ.ਡੀ.ਸੀ. ਕੈਂਪ-2 ਲਈ ਹੋਈ। ਇਸ ਤੋਂ ਬਾਅਦ ਐਨ.ਸੀ.ਸੀ.ਅਕਾਦਮੀ ਰੋਪੜ ਵਿਖੇ 3-ਪੰਜਾਬ ਬਟਾਲੀਅਨ ਵਲੋਂ ਲਗਾਏ ਗਏ ਪ੍ਰੀ-ਆਰ.ਡੀ.ਸੀ. ਕੈਂਪ-3 ਦੌਰਾਨ ਚੁਣੇ ਗਏ 35 ਕੈਡਿਟਾਂ ’ਚੋਂ ਰਿਧਿਮਾ ਦੀ ਚੋਣ ਅੰਬਾਲਾ ਗਰੁੱਪ ਵਲੋਂ ਕੀਤੇ ਜਾਣ ਵਾਲੇ ਆਈ.ਜੀ.ਸੀ.ਕੈਂਪ ਲਈ ਹੋਈ ਹੈ। 25 ਪੰਜਾਬ ਬਟਾਲੀਅਨ ਐਨ.ਸੀ.ਸੀ. ਅਬੋਹਰ ਵਲੋਂ ਪੰਜਾਬ ਦੀਆਂ ਸਮੂਹ ਐਨ.ਸੀ.ਸੀ. ਬਟਾਲੀਅਨਾਂ ਵਿਚੋਂ ਇਸ ਕੈਂਪ ਲਈ ਚੁਣੀ ਜਾਣ ਵਾਲੀ ਰਿਧਿਮਾ ਇੱਕੋ-ਇੱਕ ਕੈਡਿਟ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿੱਦਿਆ ਭਾਰਤੀ ਪੰਜਾਬ ਦੇ ਮਹਾ ਮੰਤਰੀ ਸੰਦੀਪ ਧੂੜੀਆ, ਪ੍ਰਬੰਧਕ ਕਮੇਟੀ ਦੇ ਸਕੱਤਰ ਰਵੀ ਭੂਸ਼ਨ ਡੋਡਾ, ਕੈਸ਼ੀਅਰ ਇੰਦਰ ਚੰਦ ਬਿਹਾਣੀ, ਪ੍ਰਬੰਧਕ ਅਸ਼ੋਕ ਮੋਂਗਾ, ਪ੍ਰੇਮ ਫੁਟੇਲਾ ਤੇ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਰਿਧਿਮਾ ਨੂੰ ਸਨਮਾਨਿਤ ਕੀਤਾ। ਉਨ੍ਹਾਂ ਏ.ਐਨ.ਓ. ਵਾਸੂਦੇਵ ਨੂੰ ਵਧਾਈ ਦਿੱਤੀ।