04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਲੰਗਰ ਦੀ ਸ਼ੁਰੂਆਤ

ਮਮਦੋਟ, 4 ਅਕਤੂਬਰ ( ਰਾਜਿੰਦਰ ਸਿੰਘ ਹਾਂਡਾ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਝਬਾਲ ਵਿਖੇ ਮਨਾਏ ਜਾਂਦੇ ਸਲਾਨਾ ਜੋੜ ਮੇਲੇ ’ਤੇ ਜਾਣ ਵਾਲੀਆਂ ਸੰਗਤਾਂ ਲਈ ਬੱਸ ਅੱਡਾ ਸੋਢੀ ਵਾਲਾ ਨੇੜੇ ਜਹਾਨਜੀਤ ਭੱਠੇ ਦੇ ਕੋਲ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਇਕ ਵੱਡੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ । ਪ੍ਰਬੰਧਕਾਂ ਨੇ ਦੱਸਿਆ ਕਿ ਇਹ ਲੰਗਰ 2 ਅਕਤੂਬਰ ਤੋਂ 6 ਅਕਤੂਬਰ ਤੱਕ ਨਿਰੰਤਰ ਚੱਲੇਗਾ, ਬਾਬਾ ਬੁੱਢਾ ਸਾਹਿਬ ਜੀ ਨੂੰ ਪੈਦਲ ਜਾ ਰਹੀਆਂ ਸੰਗਤਾਂ ਦੇ ਆਰਾਮ ਕਰਨ ਲਈ ਵੀ ਬਿਹਤਰ ਇੰਤਜ਼ਾਮ ਕੀਤੇ ਗਏ ਹਨ ।

Ad Position 21
No active advertisement
ਅਜੀਤ ਡੈਸਕ 05-10-2026
ਮਮਦੋਟ, 4 ਅਕਤੂਬਰ ( ਰਾਜਿੰਦਰ ਸਿੰਘ ਹਾਂਡਾ)-ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਝਬਾਲ ਵਿਖੇ ਮਨਾਏ ਜਾਂਦੇ ਸਲਾਨਾ ਜੋੜ ਮੇਲੇ ’ਤੇ ਜਾਣ ਵਾਲੀਆਂ ਸੰਗਤਾਂ ਲਈ ਬੱਸ ਅੱਡਾ ਸੋਢੀ ਵਾਲਾ ਨੇੜੇ ਜਹਾਨਜੀਤ ਭੱਠੇ ਦੇ ਕੋਲ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਇਕ ਵੱਡੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ । ਪ੍ਰਬੰਧਕਾਂ ਨੇ ਦੱਸਿਆ ਕਿ ਇਹ ਲੰਗਰ 2 ਅਕਤੂਬਰ ਤੋਂ 6 ਅਕਤੂਬਰ ਤੱਕ ਨਿਰੰਤਰ ਚੱਲੇਗਾ, ਬਾਬਾ ਬੁੱਢਾ ਸਾਹਿਬ ਜੀ ਨੂੰ ਪੈਦਲ ਜਾ ਰਹੀਆਂ ਸੰਗਤਾਂ ਦੇ ਆਰਾਮ ਕਰਨ ਲਈ ਵੀ ਬਿਹਤਰ ਇੰਤਜ਼ਾਮ ਕੀਤੇ ਗਏ ਹਨ । ਇਸ ਸਮਾਗਮ ਵਿਚ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਭਾਈ ਇੰਦਰਜੀਤ ਸਿੰਘ, ਬੀਬੀ ਬਲਵਿੰਦਰ ਕੌਰ, ਭੈਣ ਭਣਵਈਆ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਨਿਰਮਲ ਸਿੰਘ ਨਿੰਮ੍ਹਾ ਸਾਥੀ ਪੂਨਾ ਜੇਲ੍ਹ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਵੀ ਉਚੇਚੇ ਤੌਰ ’ਤੇ ਪਹੁੰਚੇ, ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ । ਇਸ ਮੌਕੇ ਮਿਸਲ ਸਤਲੁਜ ਤੋ ਮਾਨ ਸਿੰਘ ਕਿਲੀ, ਕੁਲਦੀਪ ਸਿੰਘ ਸੋਢੀ ਵਾਲਾ, ਸੁਖਦੇਵ ਸਿੰਘ ਕਿਲੀ, ਰਣਬੀਰ ਸਿੰਘ ਸੋਢੀ ਵਾਲਾ, ਸੁਖਦੇਵ ਸਿੰਘ ਸੋਢੀ ਵਾਲਾ, ਦਵਿੰਦਰ ਸਿੰਘ ਤੁਰ, ਦਵਿੰਦਰ ਸਿੰਘ ਮਾਛੀਵਾੜਾ, ਗੁਰਮੀਤ ਬੱਟਰ, ਬਾਬਾ ਮੋੜਾ ਸਿੰਘ ਕੜਮਾ, ਸੁਖਜੀਤ ਸਿੰਘ ਕੜਮਾ ਭੱਠੇ ਵਾਲੇ, ਗੁਰਮੁੱਖ ਸਿੰਘ ਤੁਰ, ਬਲਜਿੰਦਰ ਸਿੰਘ ਕਿਲੀ ਸਮੇਤ ਹੋਰ ਵੀ ਸੇਵਾਦਾਰ ਲੰਗਰ ਦੀ ਸੇਵਾ ਵਿਚ ਜੁਟੇ ਹੋਏ ਹਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਲਾਸਰ ਧਾਮ ਲਈ ਪੈਦਲ ਯਾਤਰਾ 10 ਨੂੰ ਰਵਾਨਾ ਹੋਵੇਗੀ ਅਗਲੀ ਖ਼ਬਰ ਜੋਨ ਪੱਧਰੀ ਖੇਡ ਮੁਕਾਬਲਿਆਂ ’ਚ ਵਿਜਡਮ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24