05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡੀ-ਐਡੀਕਸ਼ਨ, ਰਿਹੈਬਿਲੀਟੇਸ਼ਨ ਅਤੇ ਓ.ਓ.ਏ.ਟੀ. ਸੈਂਟਰਾਂ ਦੇ ਆਊਟ ਸੋਰਸ ਕਰਮਚਾਰੀਆਂ ਦਾ ਵਫਦ ਡਾਇਰੈਕਟਰ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 11-06-2026
ਗੁਰੂਹਰਸਹਾਏ, 10 ਜੂਨ (ਕਪਿਲ ਕੰਧਾਰੀ)-ਡੀ-ਐਡੀਕਸ਼ਨ, ਰਿਹੈਬਿਲੀਟੇਸ਼ਨ ਅਤੇ ਓ.ਓ.ਏ.ਟੀ ਸੈਂਟਰ ਆਊਟ ਸੋਰਸ ਕਰਮਚਾਰੀ ਯੂਨੀਅਨ, ਪੰਜਾਬ ਦੇ ਇਕ ਵਫ਼ਦ ਨੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾਂ ਦੀ ਅਗਵਾਈ ਹੇਠ ਡਾਇਰੈਕਟਰ ਡਾ.ਹਤਿੰਦਰ ਕੌਰ ਨਾਲ ਮੁਲਾਕਾਤ ਕਰਕੇ ਆਊਟਸੋਰਸ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਯੂਨੀਅਨ ਵਲੋਂ ਕਰਮਚਾਰੀਆਂ ਨਾਲ ਜੁੜੀਆਂ ਕਈ ਅਹਿਮ ਮੰਗਾਂ ਉਠਾਈਆਂ ਗਈਆਂ | ਜਿਵੇਂ ਕਿ ਬੰਦ ਕੀਤਾ ਗਿਆ ਬੋਨਸ ਮੁੜ ਬਹਾਲ ਕਰਨਾ, ਨਵੰਬਰ 2018 ਦੀਆਂ ਹਦਾਇਤਾਂ ਅਨੁਸਾਰ ਹਰ ਸਾਲ 6 ਫ਼ੀਸਦੀ ਵਾਧਾ (ਇੰਕਰੀਮੈਂਟ) ਲਾਗੂ ਕਰਨਾ, Tਬਰਾਬਰ ਕੰਮ ਲਈ ਬਰਾਬਰ ਤਨਖ਼ਾਹU ਦੇ ਸਿਧਾਂਤ ਨੂੰ ਲਾਗੂ ਕਰਨਾ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਵਿਭਾਗ ਦੇ ਅਧੀਨ ਲਿਆਉਣ ਵਰਗੀਆਂ ਮੁੱਖ ਮੰਗਾਂ ਸ਼ਾਮਲ ਸਨ | ਡਾ.ਹਤਿੰਦਰ ਕੌਰ ਨੇ ਯੂਨੀਅਨ ਆਗੂਆਂ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਦਿਆਂ ਮਸਲਿਆਂ ਪ੍ਰਤੀ ਸਕਾਰਾਤਮਿਕ ਰਵੱਈਆ ਅਪਣਾਇਆ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਬੰਧਿਤ ਉੱਚ ਅਧਿਕਾਰੀਆਂ ਨਾਲ ਇਸ ਮਾਮਲੇ 'ਤੇ ਚਰਚਾ ਕਰਕੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਯੋਗ ਕਦਮ ਚੁੱਕਣਗੇ | ਸੂਬਾ ਪ੍ਰਧਾਨ ਸੁਰਿੰਦਰ ਸਿੰਘ ਲਾਡਾਂ ਨੇ ਕਿਹਾ ਕਿ ਯੂਨੀਅਨ ਹਮੇਸ਼ਾ ਗੱਲਬਾਤ ਅਤੇ ਲੋਕਤੰਤਰੀ ਢੰਗ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰਦੀ ਆਈ ਹੈ | ਉਨ੍ਹਾਂ ਉਮੀਦ ਜਤਾਈ ਕਿ ਵਿਭਾਗ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਜਲਦ ਹੀ ਸਕਾਰਾਤਮਿਕ ਫ਼ੈਸਲੇ ਲਏ ਜਾਣਗੇ | ਮੀਟਿੰਗ ਵਿਚ ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ, ਕਮੇਟੀ ਮੈਂਬਰ ਦੀਪਕ ਰਾਵਤ ਅਤੇ ਹਰਦੀਪ ਸਿੰਘ ਵੀ ਮੌਜੂਦ ਰਹੇ | ਇਸ ਤੋਂ ਇਲਾਵਾ ਤਾਲਮੇਲ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ, ਕਨਵੀਨਰ ਰਮਨ ਅੱਤਰੀ ਅਤੇ ਰਵਿੰਦਰ ਲੂਥਰਾ ਨੇ ਵੀ ਸ਼ਿਰਕਤ ਕੀਤੀ | ਯੂਨੀਅਨ ਆਗੂਆਂ ਨੇ ਡਾ.ਹਿਤਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਸਕਾਰਾਤਮਿਕ ਭਰੋਸਾ ਸਮੂਹ ਆਊਟ ਸੋਰਸ ਕਰਮਚਾਰੀਆਂ ਲਈ ਆਸ ਦੀ ਨਵੀਂ ਕਿਰਨ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਜਲਦ ਮਨਜ਼ੂਰੀ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਯੂਨੀਅਨ ਫ਼ਿਰੋਜ਼ਪੁਰ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ 'ਆਪ' ਵਲੋਂ ਸਰਪੰਚ ਬਲਵਿੰਦਰ ਸਿੰਘ ਬਿੰਦੂ ਜੋਸਨ ਕੰਬੋਜ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ
Ad Position 24