04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਹਾਈਕਿੰਗ-ਟਰੈਕਿੰਗ ਕੈਂਪ 'ਚ ਆਰ.ਐੱਸ.ਡੀ. ਰਾਜ ਰਤਨ ਸਕੂਲ ਦੇ 17 ਵਿਦਿਆਰਥੀ ਰਾਜ ਪੁਰਸਕਾਰ ਨਾਲ ਸਨਮਾਨਿਤ

Ad Position 21
No active advertisement
ਸਕਾਊਟ ਐਂਡ ਗਾਈਡਜ਼ ਕੈਂਪ ਵਿਚ ਰਾਜ ਪੁਰਸਕਾਰ ਹਾਸਿਲ ਕਰਨ ਵਾਲੇ ਆਰ.ਐੱਸ.ਡੀ ਰਾਜ ਰਤਨ ਪਬਲਿਕ ਸਕੂਲ ਦੇ ਵਿਦਿਆਰਥੀ, ਗਾਈਡ ਕੈਪਟਨ ਵੀਰਪਾਲ ਕੌਰ ਅਤੇ ਸਕਾਊਟ ਮਾਸਟਰ ਸੰਦੀਪ ਨਾਲ | ਅਜੀਤ ਤਸਵੀਰ <br/> 11-06-2026
ਫ਼ਿਰੋਜ਼ਪੁਰ, 10 ਜੂਨ (ਗੁਰਿੰਦਰ ਸਿੰਘ)-ਰਾਜ ਸਿਖਲਾਈ ਕੇਂਦਰ ਤਾਰਾਦੇਵੀ (ਸ਼ਿਮਲਾ) ਵਿਖੇ 2 ਤੋਂ 5 ਜੂਨ ਤੱਕ ਕਰਵਾਏ ਗਏ ਰਾਜ ਪੁਰਸਕਾਰ ਅਤੇ ਹਾਈਕਿੰਗ-ਟ੍ਰਰੈਕਿੰਗ ਕੈਂਪ ਵਿਚ ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ | ਕੈਂਪ ਵਿਚ ਭਾਗ ਲੈਣ ਵਾਲੇ ਸਕੂਲ ਦੇ 17 ਵਿਦਿਆਰਥੀਆਂ ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕਰਕੇ ਰਾਜ ਪੁਰਸਕਾਰ ਸਰਟੀਫਿਕੇਟ ਆਪਣੇ ਨਾਮ ਕੀਤਾ | ਇਸ ਕੈਂਪ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁੱਲ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕੈਂਪ ਦੌਰਾਨ ਵਿਦਿਆਰਥੀਆਂ ਨੇ ਸਕਾਊਟ-ਗਾਈਡ ਗਤੀਵਿਧੀਆਂ, ਹਾਈਕਿੰਗ, ਟ੍ਰਰੈਕਿੰਗ ਅਤੇ ਵੱਖ-ਵੱਖ ਸਿਖਲਾਈ ਸੈਸ਼ਨਾਂ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਉਨ੍ਹਾਂ ਨੇ ਆਪਣੀ ਪ੍ਰਤਿਭਾ, ਅਨੁਸ਼ਾਸਨ, ਸਾਹਸ, ਟੀਮ ਭਾਵਨਾ ਅਤੇ ਲੀਡਰਸ਼ਿਪ ਗੁਣਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਪ੍ਰਸ਼ੰਸਾ ਹਾਸਲ ਕੀਤੀ | ਕੈਂਪ ਦਾ ਸੰਚਾਲਨ ਅਤੇ ਮਾਰਗਦਰਸ਼ਨ ਐੱਸ.ਓ.ਸੀ.ਓਾਕਾਰ ਸਿੰਘ, ਏ.ਐੱਸ.ਓ.ਸੀ ਮਨਜੀਤ ਕੌਰ, ਡੀ.ਓ.ਸੀ.ਨਿਰਲੇਪ ਕੌਰ ਮਾਨਸਾ, ਚਰਨਜੀਤ ਸਿੰਘ ਫ਼ਿਰੋਜ਼ਪੁਰ ਅਤੇ ਜਸਵਿੰਦਰ ਸਿੰਘ ਵੱਮਲੋਂ ਕੀਤਾ ਗਿਆ | ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਉੱਤਮ ਪ੍ਰਦਰਸ਼ਨ ਦੀ ਭਰਪੂਰ ਸਰਾਹਨਾ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਸਕੂਲ ਦੀ ਗਾਈਡ ਕੈਪਟਨ ਵੀਰਪਾਲ ਕੌਰ ਅਤੇ ਸਕਾਊਟ ਮਾਸਟਰ ਸੰਦੀਪ ਨੇ ਵਿਦਿਆਰਥੀਆਂ ਨੂੰ ਕੈਂਪ ਦੀਆਂ ਹਰ ਗਤੀਵਿਧੀ ਵਿਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਅਤੇ ਪੂਰੇ ਸਮੇਂ ਦੌਰਾਨ ਉਨ੍ਹਾਂ ਦੀ ਯੋਗ ਅਗਵਾਈ ਕੀਤੀ | ਸਕੂਲ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸ.ਸੀ. ਸਾਂਵਲਕਾ, ਸਕੱਤਰ ਰਜਨੀਸ਼ ਸਾਂਵਲਕਾ, ਡਾਇਰੈਕਟਰ ਐੱਸ.ਪੀ.ਅਨੰਦ ਅਤੇ ਪਿ੍ੰਸੀਪਲ ਡਾ.ਪ੍ਰਵੀਨ ਔਲ਼ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਇਹ ਕੈਂਪ ਨੌਜਵਾਨਾਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਲੀਡਰਸ਼ਿਪ ਸਮਰੱਥਾ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਵਿਚ ਨਵੀਆਂ ਉਚਾਈਆਂ ਸਰ ਕਰਨ ਲਈ ਪ੍ਰੇਰਿਤ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਜਲਦ ਬਣਾਈ ਜਾਵੇ-ਢਿੱਲੋਂ ਅਗਲੀ ਖ਼ਬਰ ਸੇਵਾਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ 'ਚ ਮੰਗਾਂ ਨੂੰ ਲੈ ਕੇ ਕੀਤੀਆਂ ਵਿਚਾਰਾਂ
Ad Position 24