04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਜਲਦ ਬਣਾਈ ਜਾਵੇ-ਢਿੱਲੋਂ

Ad Position 21
No active advertisement
ਅਜੀਤ ਡੈਸਕ 11-06-2026
ਮੱਖੂ, 10 ਜੂਨ (ਸੰਧੂ)-ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਬੰਗਾਲੀ ਵਾਲਾ ਪੁੱਲ ਤੋਂ ਸਿੱਖ ਰਾਜ ਦੇ ਆਖ਼ਰੀ ਥੰਮ੍ਹ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸ਼ਹੀਦੀ ਯਾਦਗਾਰ ਗੁਰਦੁਆਰਾ ਸਾਹਿਬ ਫ਼ਤਿਹਗੜ੍ਹ ਸਭਰਾ ਨੂੰ ਜਾਣ ਵਾਲੀ ਸੜਕ ਵੱਡੇ ਪੱਧਰ 'ਤੇ ਕਈ ਥਾਵਾਂ ਤੋਂ ਟੁੱਟ ਗਈ ਹੈ | ਇਹ ਸੜਕ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਨੈਸ਼ਨਲ ਹਾਈਵੇ 54 ਨਾਲ ਜੋੜਦੀ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ ਤਾਂ ਜੋ ਸ਼ਹੀਦੀ ਅਸਥਾਨ ਨੂੰ ਆਉਣ-ਜਾਣ ਵਾਲੇ ਸ਼ਰਧਾਲੂ ਸੜਕ ਦੇ ਟੋਇਆਂ ਤੋਂ ਹੋਣ ਵਾਲੀ ਖ਼ੱਜਲ਼ ਖ਼ਰਾਬੀ ਤੋਂ ਬੱਚ ਸਕਣ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਗਾਲੀ ਵਾਲਾ ਪੁੱਲ ਨੈਸ਼ਨਲ ਹਾਈਵੇ 54 'ਤੇ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲਾ ਦੀ ਯਾਦ 'ਚ ਸ਼ਹੀਦੀ ਯਾਦਗਾਰ ਸਮਰਪਿਤ ਸ਼ਹੀਦੀ ਚੌਂਕ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੈਰੋਲ 'ਤੇ ਗਿਆ ਕੈਦੀ ਹੋਇਆ ਫ਼ਰਾਰ-ਮਾਮਲਾ ਦਰਜ ਅਗਲੀ ਖ਼ਬਰ ਹਾਈਕਿੰਗ-ਟਰੈਕਿੰਗ ਕੈਂਪ 'ਚ ਆਰ.ਐੱਸ.ਡੀ. ਰਾਜ ਰਤਨ ਸਕੂਲ ਦੇ 17 ਵਿਦਿਆਰਥੀ ਰਾਜ ਪੁਰਸਕਾਰ ਨਾਲ ਸਨਮਾਨਿਤ
Ad Position 24