04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਸ਼ਾ ਵਿਭਾਗ ਵਲੋਂ ਉਰਦੂ ਸਿਖਲਾਈ ਕੋਰਸ ਦਾ ਨਵਾਂ ਸੈਸ਼ਨ ਜੁਲਾਈ ਤੋਂ

Ad Position 21
No active advertisement
ਅਜੀਤ ਡੈਸਕ 11-06-2026
ਫ਼ਿਰੋਜ਼ਪੁਰ, 10 ਜੂਨ (ਗੁਰਿੰਦਰ ਸਿੰਘ)-ਭਾਸ਼ਾ ਵਿਭਾਗ, ਪੰਜਾਬ ਵਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵਿਖੇ ਉਰਦੂ ਆਮੋਜ਼ ਸਿਖਲਾਈ ਕੋਰਸ ਦਾ ਨਵਾਂ ਸੈਸ਼ਨ ਜੁਲਾਈ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਛੇ ਮਹੀਨਿਆਂ ਦਾ ਇਹ ਕੋਰਸ ਜੁਲਾਈ ਤੋਂ ਦਸੰਬਰ 2026 ਤੱਕ ਚੱਲੇਗਾ ਅਤੇ ਕਲਾਸਾਂ ਹਰ ਰੋਜ਼ ਸ਼ਾਮ 5:15 ਤੋਂ 6:15 ਵਜੇ ਤੱਕ ਲੱਗਣਗੀਆਂ | ਉਨ੍ਹਾਂ ਦੱਸਿਆ ਕਿ ਉਰਦੂ ਭਾਸ਼ਾ ਸਿੱਖਣ ਦੇ ਇੱਛੁਕ ਵਿਅਕਤੀ 30 ਜੂਨ 2026 ਤੱਕ ਆਪਣੇ ਦਾਖਲਾ ਫਾਰਮ ਜਮ੍ਹਾ ਕਰਵਾ ਸਕਦੇ ਹਨ | ਕੋਰਸ ਲਈ 500 ਰੁਪਏ ਯਕਮੁਸ਼ਤ ਫ਼ੀਸ ਨਿਰਧਾਰਿਤ ਕੀਤੀ ਗਈ ਹੈ | ਪੰਜਾਬੀ ਮਾਧਿਅਮ ਰਾਹੀਂ ਚਲਾਏ ਜਾਣ ਵਾਲੇ ਇਸ ਕੋਰਸ ਵਿਚ ਵਿਦਿਆਰਥੀ, ਸਰਕਾਰੀ ਅਤੇ ਨਿੱਜੀ ਕਰਮਚਾਰੀ, ਰਿਟਾਇਰਡ ਅਧਿਕਾਰੀ ਅਤੇ ਆਮ ਨਾਗਰਿਕ ਦਾਖਲਾ ਲੈ ਸਕਦੇ ਹਨ | ਇਸ ਲਈ ਕਿਸੇ ਵੀ ਉਮਰ ਵਰਗ ਦਾ ਵਿਅਕਤੀ ਅਪਲਾਈ ਕਰ ਸਕਦਾ ਹੈ | ਡਾ. ਸੰਧੂ ਨੇ ਕਿਹਾ ਕਿ ਪੰਜਾਬ ਦੇ ਕਈ ਪੁਰਾਣੇ ਸਰਕਾਰੀ ਰਿਕਾਰਡ, ਮਾਲ ਮਹਿਕਮੇ ਦੇ ਦਸਤਾਵੇਜ਼, ਅਦਾਲਤੀ ਫਾਈਲਾਂ ਅਤੇ ਇਤਿਹਾਸਕ ਲਿਖਤਾਂ ਉਰਦੂ ਵਿਚ ਹਨ | ਉਰਦੂ ਦਾ ਗਿਆਨ ਹਾਸਲ ਕਰਕੇ ਇਨ੍ਹਾਂ ਦਸਤਾਵੇਜ਼ਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਆਪਣੀ ਮਿਠਾਸ, ਨਫ਼ਾਸਤ ਅਤੇ ਤਹਿਜ਼ੀਬ ਲਈ ਜਾਣੀ ਜਾਂਦੀ ਹੈ ਅਤੇ ਅਨੁਵਾਦ, ਪੱਤਰਕਾਰੀ, ਵਕਾਲਤ ਅਤੇ ਖੋਜ ਵਰਗੇ ਖੇਤਰਾਂ ਵਿਚ ਵੀ ਇਸ ਦੀ ਖ਼ਾਸ ਮਹੱਤਤਾ ਹੈ | ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਦੂਜੀ ਮੰਜ਼ਿਲ, ਕਮਰਾ ਨੰਬਰ 208-210, ਫ਼ਿਰੋਜ਼ਪੁਰ ਛਾਉਣੀ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ | ਹੋਰ ਜਾਣਕਾਰੀ ਲਈ ਚੇਤਨ ਕੁਮਾਰ ਕਲਰਕ ਨਾਲ ਮੋਬਾਈਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਛਬੀਲ ਅਗਲੀ ਖ਼ਬਰ ਵਿਧਾਇਕ ਨਰੇਸ਼ ਕਟਾਰੀਆ ਵਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਮੱਖੂ ਨੂੰ 7.15 ਲੱਖ ਦਾ ਚੈੱਕ ਭੇਟ
Ad Position 24