04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਫੂਡ ਸਪਲਾਈ ਕਮਿਸ਼ਨਰ ਵਲੋਂ ਰਾਸ਼ਨ ਕਿੱਟਾਂ ਵਾਲੇ ਡਿਪੂ ਚੈੱਕ

Ad Position 21
No active advertisement
ਅਜੀਤ ਡੈਸਕ 11-06-2026
ਗੁਰੂਹਰਸਹਾਏ, 10 ਜੂਨ (ਹਰਚਰਨ ਸਿੰਘ ਸੰਧੂ)-ਮੁੱਖ ਮੰਤਰੀ ਪੰਜਾਬ ਵਲੋਂ ਚਲਾਈ ਰਸੋਈ ਅਧੀਨ ਰਾਸ਼ਨ ਕਿੱਟਾਂ ਦੀ ਫੂਡ ਸਪਲਾਈ ਕਮਿਸ਼ਨਰ ਵਲੋਂ ਡੀਪੂ ਚੈੱਕ ਕੀਤੇ ਗਏ | ਅੱਜ ਗੁਰੂਹਰਸਹਾਏ ਸ਼ਹਿਰ ਵਿਚ ਪੈਂਦੇ ਵੱਖ-ਵੱਖ ਡੀਪੂ ਹੋਲਡਰਾਂ ਦੀ ਚੈਕਿੰਗ ਕੀਤੀ ਗਈ | ਜਿਸ ਵਿਚ ਫੂਡ ਸਪਲਾਈ ਕਮਿਸ਼ਨਰ ਅਤੇ ਫੂਡ ਇੰਸਪੈਕਟਰਾਂ ਵਲੋਂ ਵੱਖ-ਵੱਖ ਡੀਪੂਆਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਮਿਲ ਰਹੇ ਰਾਸ਼ਨ ਅਤੇ ਫੂਡ ਕਿੱਟਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ | ਲੋਕਾਂ ਕੋਲੋਂ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਲੋਂ ਜੋ ਯੋਜਨਾ ਚਲਾਈ ਗਈ ਉਸ ਦਾ ਪੂਰਾ ਸਾਨੂੰ ਲਾਭ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਅਜਮੇਰ ਸਿੰਘ ਫੂਡ ਸਪਲਾਈ ਇੰਸਪੈਕਟਰ, ਕਰਮ ਚੰਦ ਫੂਡ ਸਪਲਾਈ ਇੰਸਪੈਕਟਰ ਅਤੇ ਗਗਨਦੀਪ ਸਿੰਘ ਭੁੱਲਰ ਅਤੇ ਡੀਪੂ ਹੋਲਡਰ ਪ੍ਰੇਮ ਕੁਮਾਰ ਗੱਖੜ ਕਰਿਆਨਾ ਸਟੋਰ ਗੁਰੂਹਰਸਹਾਏ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੇ ਹਰਾਇਆ, ਹੁਣ ਦੋਸ਼ ਗਾਬੜੀਆ 'ਤੇ ਲਗਾਏ ਜਾ ਰਹੇ ਹਨ-ਜਰਨੈਲ ਸਿੰਘ ਗਾਬੜੀਆ ਅਗਲੀ ਖ਼ਬਰ ਵਾਰਡ ਨੰਬਰ ਇਕ ਦੇ ਐਮ. ਸੀ. ਬਿਨਾਂ ਫ਼ੰਡਾਂ ਦੇ ਵੀ ਲੋਕ ਸੇਵਾ 'ਚ ਜੁਟੇ, ਸੀਵਰੇਜ ਦੀ ਪੁਰਾਣੀ ਸਮੱਸਿਆ ਦਾ ਕਰਵਾਇਆ ਹੱਲ
Ad Position 24