04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਾਰਡ ਨੰਬਰ ਇਕ ਦੇ ਐਮ. ਸੀ. ਬਿਨਾਂ ਫ਼ੰਡਾਂ ਦੇ ਵੀ ਲੋਕ ਸੇਵਾ 'ਚ ਜੁਟੇ, ਸੀਵਰੇਜ ਦੀ ਪੁਰਾਣੀ ਸਮੱਸਿਆ ਦਾ ਕਰਵਾਇਆ ਹੱਲ

Ad Position 21
No active advertisement
ਅਜੀਤ ਡੈਸਕ 11-06-2026
ਫਿਰੋਜ਼ਪੁਰ, 10 ਜੂਨ (ਸੁਖਵਿੰਦਰ ਸਿੰਘ)-ਵਾਰਡ ਨੰਬਰ 1 ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਸੀਵਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੀ ਹੈ | ਵਾਰਡ ਵਾਸੀਆਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਜਨਤਾ ਪਾਰਟੀ ਦੇ ਐਮ.ਸੀ ਨੇ ਤੁਰੰਤ ਕਾਰਵਾਈ ਕਰਵਾਈ ਅਤੇ ਸਬੰਧਿਤ ਵਿਭਾਗ ਨਾਲ ਸੰਪਰਕ ਕਰਕੇ ਸਮੱਸਿਆ ਦਾ ਹੱਲ ਕਰਵਾਇਆ | ਇਲਾਕਾ ਨਿਵਾਸੀਆਂ ਅਨੁਸਾਰ ਸੀਵਰੇਜ ਜਾਮ ਹੋਣ ਕਾਰਨ ਗੰਦਗੀ ਫੈਲ ਰਹੀ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਸਮੱਸਿਆ ਦੀ ਜਾਣਕਾਰੀ ਮਿਲਣ ਉਪਰੰਤ ਐਮ.ਸੀ ਨੇ ਮੌਕੇ ਦਾ ਦੌਰਾ ਕਰਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ | ਵਿਭਾਗੀ ਟੀਮ ਦੀ ਮਦਦ ਨਾਲ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਕੇ ਜਾਮ ਖੋਲਿ੍ਹਆ, ਜਿਸ ਤੋਂ ਬਾਅਦ ਇਲਾਕੇ ਵਿਚ ਹਾਲਾਤ ਆਮ ਹੋ ਗਏ | ਵਾਰਡ ਵਾਸੀਆਂ ਨੇ ਐਮ.ਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਕੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ | ਖਾਸ ਗੱਲ ਇਹ ਹੈ ਕਿ ਹਾਲੇ ਵਾਰਡਾਂ ਲਈ ਵਿਕਾਸ ਫ਼ੰਡ ਜਾਰੀ ਨਾ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਐਮ.ਸੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਸਰਗਰਮ ਹਨ | ਲੋਕਾਂ ਦਾ ਕਹਿਣਾ ਹੈ ਕਿ ਐਮ.ਸੀ ਨੇ ਬਿਨਾਂ ਫ਼ੰਡਾਂ ਦੇ ਵੀ ਆਪਣੇ ਵਾਰਡ ਦਾ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦੇ ਰਹੇ ਹਨ | ਐਮ.ਸੀ ਨੇ ਕਿਹਾ ਕਿ ਵਾਰਡ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ |
ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਵਾਰਡ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਫੂਡ ਸਪਲਾਈ ਕਮਿਸ਼ਨਰ ਵਲੋਂ ਰਾਸ਼ਨ ਕਿੱਟਾਂ ਵਾਲੇ ਡਿਪੂ ਚੈੱਕ ਅਗਲੀ ਖ਼ਬਰ ਇਕ ਸ਼ਾਮ ਬਾਬਾ ਖਾਟੂ ਵਾਲੇ ਦੇ ਨਾਮ 11 ਨੂੰ
Ad Position 24