04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇਕ ਸ਼ਾਮ ਬਾਬਾ ਖਾਟੂ ਵਾਲੇ ਦੇ ਨਾਮ 11 ਨੂੰ

Ad Position 21
No active advertisement
ਅਜੀਤ ਡੈਸਕ 11-06-2026
ਗੁਰੂਹਰਸਹਾਏ, 10 ਜੂਨ (ਕਪਿਲ ਕੰਧਾਰੀ)-ਸ਼ਹਿਰ ਦੇ ਸ਼੍ਰੀ ਰਾਧਾ ਕਿ੍ਸ਼ਨ ਮੰਦਰ, ਗੁਰੂਹਰਸਹਾਏ ਵਿਖੇ 11 ਜੂਨ 2026 ਨੂੰ ਪਰਮਾ ਇਕਾਦਸ਼ੀ ਦੇ ਸਬੰਧ ਵਿਚ ਇਕ ਸ਼ਾਮ ਬਾਬਾ ਖਾਟੂ ਵਾਲੇ ਦੇ ਨਾਮ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਧਾਰਮਿਕ ਸਮਾਗਮ ਦੌਰਾਨ ਬਾਬਾ ਖਾਟੂ ਸ਼ਿਆਮ ਦਾ ਭਵਿਆ ਗਿਆਰਸ ਕੀਰਤਨ ਅਤੇ ਦੀਵਿਆਂ ਆਰਤੀ ਕੀਤੀ ਜਾਵੇਗੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ਼ਾਮ 7 ਵਜੇ ਲੰਗਰ ਪ੍ਰਸਾਦ ਨਾਲ ਹੋਵੇਗੀ | ਇਸ ਤੋਂ ਬਾਅਦ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਖਾਟੂ ਸ਼ਿਆਮ ਦੇ ਭਜਨਾਂ ਅਤੇ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਣਗੇ | ਸਮਾਗਮ ਦੌਰਾਨ ਬਾਬਾ ਖਾਟੂ ਸ਼ਿਆਮ ਦਾ ਫੁੱਲਾਂ ਨਾਲ ਵਿਸ਼ੇਸ਼ ਸ਼ਿੰਗਾਰ ਵੀ ਕੀਤਾ ਜਾਵੇਗਾ ਜੋ ਕਿ ਸ਼ਰਧਾਲੂਆਂ ਲਈ ਆਕਰਸ਼ਨ ਦਾ ਕੇਂਦਰ ਰਹੇਗਾ | ਪ੍ਰਬੰਧਕ ਕਮੇਟੀ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਬਾਬਾ ਖਾਟੂ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ ਇਕ ਦੇ ਐਮ. ਸੀ. ਬਿਨਾਂ ਫ਼ੰਡਾਂ ਦੇ ਵੀ ਲੋਕ ਸੇਵਾ 'ਚ ਜੁਟੇ, ਸੀਵਰੇਜ ਦੀ ਪੁਰਾਣੀ ਸਮੱਸਿਆ ਦਾ ਕਰਵਾਇਆ ਹੱਲ ਅਗਲੀ ਖ਼ਬਰ ਸਾਬਕਾ ਵਿਧਾਇਕ ਜਿੰਦੂ ਨੇ ਮਾਤਾ ਦੇ ਦਿਹਾਂਤ 'ਤੇ ਕੀਤਾ ਦੁੱਖ ਸਾਂਝਾ
Ad Position 24