29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਜ਼ਾਰਾਂ ਰੁਪਏ ਦੀ ਨਗਦੀ ਖੋਹ ਕੇ ਕੁੱਟਮਾਰ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 12-06-2026
ਫ਼ਾਜ਼ਿਲਕਾ, 11 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਇਕ ਵਿਅਕਤੀ ਕੋਲੋਂ ਹਜ਼ਾਰਾਂ ਰੁਪਏ ਖੋਹਣ ਅਤੇ ਕੁੱਟਮਾਰ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਸਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਜੈ ਕੁਮਾਰ ਪੁੱਤਰ ਪ੍ਰਹਿਲਾਦ ਕੁਮਾਰ ਵਾਸੀ ਗਲੀ ਨੰਬਰ 8 ਧਰਮ ਨਗਰੀ ਅਬੋਹਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਜੂਨ ਨੂੰ ਜਦੋਂ ਉਹ ਆਪਣੇ ਕੇਸ ਸਬੰਧੀ ਅਬੋਹਰ ਕੋਰਟ ਆਇਆ ਹੋਇਆ ਸੀ ਤਾਂ ਪਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ਼ ਕਾਲਾ ਵਾਸੀ ਗਲੀ ਨੰਬਰ 10 ਧਰਮ ਨਗਰੀ ਅਬੋਹਰ, ਨੀਰਜ ਵਾਸੀ ਮਾਲਵਾ ਪੈਲੇਸ ਕੋਲ ਫ਼ਾਜ਼ਿਲਕਾ ਰੋਡ ਅਬੋਹਰ, ਵਿਮਲ ਕੁਮਾਰ ਪੁੱਤਰ ਪਾਲਾ ਰਾਮ, ਅਮਨ ਪੁੱਤਰ ਰਮੇਸ਼ ਕੁਮਾਰ, ਬੱਬੂ ਪੁੱਤਰ ਪਾਲਾ ਰਾਮ ਵਾਸੀ ਸੀਡ ਫਾਰਮ ਕੱਚਾ ਅਬੋਹਰ, ਸੁਰੇਸ਼ ਅਤੇ ਗੁਰਪਿਆਰ ਵਾਸੀਆਨ ਗੋਬਿੰਦਗੜ੍ਹ ਸਮੇਤ ਹੋਰ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੀ ਜੇਬ ਵਿਚੋਂ 28500 ਰੁਪਏ ਕੱਢ ਲਏ ਅਤੇ ਕੁੱਟਮਾਰ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਮਹਿਲਾ ਆਗੂ ਨੇ ਝਾੜੂ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਮਿਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24