ਗੁਰੂਹਰਸਹਾਏ, 11 ਜੂਨ (ਹਰਚਰਨ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਾਰਟੀ ਨਿਸ਼ਾਨ ਝਾੜੂ ਖਿਲਾਰਨ 'ਤੇ ਇਕ ਵਿਅਕਤੀ ਖ਼ਿਲਾਫ਼ ਕੀਤੇ ਮਾਮਲੇ ਦਰਜ਼ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿਚ ਰੋਹ ਪੈਦਾ ਹੋ ਗਿਆ ਸੀ | ਜਿਸ ਨੂੰ ਲੈ ਕੇ ਪੰਜਾਬ ਦੇ ਆਗੂਆਂ ਨੇ ਵੱਖ-ਵੱਖ ਥਾਵਾਂ ਤੇ ਝਾੜੂ ਨੂੰ ਖਿਲਾਰ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਇਸੇ ਤਹਿਤ ਹੀ ਗੁਰੂਹਰਸਹਾਏ ਹਲਕੇ ਦੀ ਸੀਨੀਅਰ ਮਹਿਲਾ ਆਗੂ ਡਾ. ਜੋਤੀ ਬਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਹਲਕੇ ਦੇ ਪਿੰਡ ਦਰੋਗ਼ਾ ਅਤੇ ਆਸ ਪਾਸ ਪਿੰਡਾਂ ਵਿਚ ਪਹੁੰਚ ਕੇ ਸਾਥੀ ਅÏਰਤਾਂ ਨਾਲ ਪਾਰਟੀ ਦੇ ਨਿਸ਼ਾਨ ਝਾੜੂ ਨੂੰ ਖਿਲਾਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਅਕਤੀ 'ਤੇ ਕੀਤੇ ਮਾਮਲੇ ਦੀ ਨਿਖੇਧੀ ਕੀਤੀ | ਡਾ.ਜੋਤੀ ਬਾਲਾ ਨੇ ਕਿਹਾ ਕਿ ਸਰਕਾਰ ਕਿਵੇਂ ਨੀਵੇਂ ਪੱਧਰ ਦੀ ਸਿਆਸਤ 'ਤੇ ਉਤਰ ਆਈ ਹੈ | ਜੋ ਵੀ ਆਦਮੀ ਸਰਕਾਰ ਤੇ ਸਵਾਲ ਚੁੱਕਦੇ ਹਨ | ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਹਲਕਾ ਗੁਰੂਹਰਸਹਾਏ ਅੰਦਰ ਕੋਈ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੈ ਲੋਕ ਬਦਲਾਅ ਦੀ ਸਥਿਤੀ ਤੋਂ ਪਛਤਾਵਾ ਕਰਦੇ ਹੋਏ ਨਜ਼ਰ ਆ ਰਹੇ ਹਨ | ਇਸ ਮੌਕੇ 'ਤੇ ਉਹਨਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |