07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਜਲ ਸਪਲਾਈ ਤੇ ਸੀਵਰੇਜ ਬੋਰਡ ਵਿਭਾਗ ਵਲੋਂ ਪਾਈਪਾਂ ਪਾਉਣ ਲਈ ਪੁੱਟੀਆਂ ਲਾਕ ਟਾਈਲਾਂ ਬਣੀਆਂ ਮੁਸੀਬਤ ਦਾ ਕਾਰਨ

Ad Position 21
No active advertisement
ਅਜੀਤ ਡੈਸਕ 13-06-2026
ਮੁੱਦਕੀ, 12 ਜੂਨ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਦੇ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਜਲ ਸਪਲਾਈ ਤੇ ਸੀਵਰੇਜ ਬੋਰਡ ਵਿਭਾਗ ਵਲੋਂ ਬੀਤੇ ਕੁੱਝ ਸਮਾਂ ਪਹਿਲਾਂ ਨਵੀਆਂ ਪਾਈਪਾਂ ਪਾਉਣ ਲਈ ਬਾਜ਼ਾਰਾਂ 'ਤੇ ਰਸਤਿਆਂ 'ਚ ਲੱਗੀਆਂ ਲਾਕ ਟਾਈਲਾਂ ਨੂੰ ਪੁੱਟਿਆ ਗਿਆ ਸੀ ਪੰ੍ਰਤੂ ਲੰਬਾ ਸਮਾਂ ਲੰਘਣ ਦੇ ਬਾਵਜੂਦ ਵੀ ਉਕਤ ਟਾਈਲਾਂ ਨੂੰ ਦੁਬਾਰਾ ਉਸੇ ਜਗ੍ਹਾ ਨਾ ਲਗਾਏ ਜਾਣ ਕਾਰਨ ਸੜਕਾਂ ਅਤੇ ਕਿਨਾਰਿਆਂ 'ਤੇ ਡੂੰਘੇ ਟੋਏ ਪੈਣੇ ਸ਼ੁਰੂ ਹੋ ਗਏ ਹਨ | ਜਿਸ ਨਾਲ ਲੋਕਾਂ 'ਚ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਅਤੇ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਐਮ.ਸੀ. ਦਵਿੰਦਰ ਕੁਮਾਰ ਪਿੰਕਾ ਨੇ ਕਿਹਾ ਕਿ ਵਿਭਾਗ ਵਲੋਂ ਪਾਈਪਾਂ ਪਾਉਣ ਲਈ ਬਾਜ਼ਾਰਾਂ 'ਤੇ ਰਸਤਿਆਂ 'ਚ ਪੁੱਟੀਆਂ ਗਈਆਂ ਲਾਕ ਟਾਈਲਾਂ ਜਿਉਂ ਦੀਆਂ ਤਿਉਂ ਹੀ ਸੜਕ ਦੇ ਕਿਨਾਰਿਆਂ 'ਤੇ ਪਈਆਂ ਹੋਈਆਂ ਹਨ, ਨੂੰ ਦੁਬਾਰਾ ਲਗਾਉਣ ਲਈ ਵਿਭਾਗ ਸੰਜੀਦਾ ਦਿਖਾਈ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਵਿਭਾਗੀ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਪੰ੍ਰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਦਵਿੰਦਰ ਪਿੰਕਾ ਨੇ ਕਿਹਾ ਕਿ ਇਹ ਲਾਕ ਟਾਈਲਾਂ ਨਾ ਲੱਗਣ ਕਾਰਨ ਉੱਡਦੀ ਧੂੜ ਰਾਹਗੀਰਾਂ 'ਤੇ ਸਥਾਨਕ ਬਾਜ਼ਾਰ ਦੇ ਦੁਕਾਨਦਾਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣੀਆਂ ਹੋਈਆਂ ਹਨ | ਆਉਣ ਵਾਲੇ ਦਿਨਾਂ 'ਚ ਭਾਰੀ ਬਾਰਸ਼ਾਂ ਦੇ ਚੱਲਦਿਆਂ ਇਨ੍ਹਾਂ ਰਸਤਿਆਂ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਨਵੇਂ ਬੱਸ ਸਟੈਂਡ 'ਤੇ ਸੀਵਰੇਜ ਬੋਰਡ ਵਲੋਂ ਸੜਕ ਪੁੱਟ ਕੇ ਪਾਈਪਾਂ ਪਾਈਆਂ ਗਈਆਂ ਹਨ, ਪ੍ਰੰਤੂ ਮਹਿਕਮੇ ਨੇ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਦਿਆਂ ਹੋਇਆਂ ਉਸ ਉੱਪਰ ਮਿੱਟੀ ਪਾ ਕੇ ਉਸੇ ਤਰ੍ਹਾਂ ਛੱਡ ਦਿੱਤਾ ਹੈ, ਜੋ ਧੂੜ ਮਿੱਟੀ ਉੱਡ ਕੇ ਰਾਹਗੀਰਾਂ ਉੱਪਰ ਪੈਂਦੀ ਹੈ | ਦਵਿੰਦਰ ਕੁਮਾਰ ਪਿੰਕਾ ਸਾਬਕਾ ਐਮ.ਸੀ. ਨੇ ਕਿਹਾ ਕਿ ਅੱਜ ਤੋਂ ਕਰੀਬ 2 ਸਾਲ ਪਹਿਲਾਂ ਮੁੱਦਕੀ ਅੰਦਰ ਗਲੀਆਂ, ਬਾਜ਼ਾਰਾਂ ਦੀ ਹਾਲਤ ਬਹੁਤ ਵਧੀਆ ਹੁੰਦੀ ਸੀ, ਪ੍ਰੰਤੂ ਹੁਣ ਲੋਕ ਨਰਕ ਭਰੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ | ਉਨ੍ਹਾਂ ਵਿਭਾਗੀ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਪੁੱਟੀਆਂ ਗਈਆਂ ਲਾਕ ਟਾਈਲਾਂ ਨੂੰ ਦੁਬਾਰਾ ਤੋਂ ਇਸੇ ਜਗ੍ਹਾ 'ਤੇ ਸਹੀ ਢੰਗ ਨਾ ਲਗਵਾਈਆਂ ਜਾਣ | ਇਸ ਸਬੰਧੀ ਜਦੋਂ ਸਬੰਧਿਤ ਮਹਿਕਮੇ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |
Ad Position 22
No active advertisement
ਪਿਛਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਦੀ 'ਅਸੀਸ ਸਕਾਲਰਸ਼ਿਪ' ਵਿਦਿਆਰਥੀਆਂ ਲਈ ਬਣੀ ਵਰਦਾਨ ਅਗਲੀ ਖ਼ਬਰ ਸੁੱਕੇ ਦਰੱਖ਼ਤ ਦੇ ਭਾਰ ਹੇਠ ਝੁਕੇ ਬਿਜਲੀ ਪੋਲ ਕਾਰਨ ਵੱਡੇ ਹਾਦਸੇ ਦਾ ਖ਼ਤਰਾ
Ad Position 24