ਫ਼ਿਰੋਜ਼ਸ਼ਾਹ, 13 ਜੂਨ (ਸਰਬਜੀਤ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਕਲ ਵਲੋਂ ਪਾਰਟੀ ਦੇ ਕੀਤੇ ਵਿਸਥਾਰ ਤਹਿਤ ਯੂਥ ਅਕਾਲੀ ਦਲ 'ਚ ਕੀਤੀਆਂ ਅਹਿਮ ਨਿਯੁਕਤੀਆਂ 'ਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਨੌਜਵਾਨ ਆਗੂ ਸ਼ਿਸ਼ਨਦੀਪ ਸਿੰਘ ਵਾਸੀ ਖ਼ਵਾਜਾ ਖੜਕ ਨੂੰ ਹਲਕਾ ਫ਼ਿਰੋਜ਼ਪੁਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਦੇ ਫ਼ਰਜ਼ੰਦ ਸ਼ਿਸ਼ਨਦੀਪ ਸਿੰਘ ਪਾਰਟੀ ਦੀ ਬਿਹਤਰੀ ਲਈ ਹਰ ਸਰਗਰਮੀ ਭਾਗ ਲੈਂਦੇ ਆ ਰਹੇ ਹਨ | ਜਿਸ ਕਰਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਥਾਪੜਾ ਦਿੰਦਿਆਂ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਪੇ੍ਰਰਿਤ ਕੀਤਾ | ਸ਼ਿਸ਼ਨਦੀਪ ਸਿੰਘ ਦੀ ਹਲਕਾ ਪ੍ਰਧਾਨ ਵਜੋਂ ਨਿਯੁਕਤੀ 'ਤੇ ਕੁਲਦੀਪ ਸਿੰਘ ਸਰਕਲ ਪ੍ਰਧਾਨ, ਯੂਥ ਆਗੂ ਗੁਰਪ੍ਰੀਤ ਸਿੰਘ ਸੰਧੂ ਮਾਣਾਂ ਸਿੰਘ ਵਾਲਾ, ਜਸਵੀਰ ਸਿੰਘ ਬਾਬਾ, ਗੁਰਪ੍ਰੀਤ ਸਿੰਘ ਕੈਲਾਸ਼, ਹੁਸ਼ਿਆਰ ਸਿੰਘ ਨੰਬਰਦਾਰ, ਬੱਬਲਜੀਤ ਸਿੰਘ ਸ਼ਹਿਜ਼ਾਦੀ, ਜਗਦੀਪ ਸਿੰਘ ਸਰਪੰਚ ਭੋਲੂ ਵਾਲਾ, ਜਸਵੀਰ ਸਿੰਘ ਡੀ.ਸੀ. ਸ਼ਕੂਰ, ਜਗਰੂਪ ਸਿੰਘ ਸਰਾਂ ਵਾਲੀ, ਜਸਵੀਰ ਸਿੰਘ ਸਾਬਕਾ ਸਰਪੰਚ ਵਾੜਾ ਭਾਈ, ਗੁਰਪਾਲ ਸਿੰਘ ਸ਼ਕੂਰ, ਗੁਰਭੇਜ ਸਿੰਘ ਸਾਬਕਾ ਸਰਪੰਚ ਵਾੜਾ ਜੈਦ, ਗੁਰਪ੍ਰੀਤ ਸਿੰਘ ਭਾਂਗਰ, ਲਾਲੀ ਭਾਂਗਰ, ਗੁਰਮੁਖ ਸੰਧੂ, ਮਨੀ ਧਾਲੀਵਾਲ, ਨਿਰਭੈ ਸਿੰਘ, ਵਿਜੇ ਸੇਖੋਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਨਿਯੁਕਤੀ 'ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਯੂਥ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸੁਰਿੰਦਰ ਸਿੰਘ ਬੱਬੂ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ | ਗੱਲਬਾਤ ਕਰਦਿਆਂ ਸ਼ਿਸ਼ਨਦੀਪ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਜੋ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਹੈ | ਉਹ ਉਸ ਨੇ ਪੁਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ |