19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਰੇਲਵੇ ਪਾਰਕ ਵਿਖੇ 12ਵਾਂ-ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-06-2026

ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)-ਪਤੰਜਲੀ ਯੋਗ ਪੀਠ ਹਰਿਦੁਆਰ ਦੀ ਦੇਖ-ਰੇਖ ਹੇਠ ਪਤੰਜਲੀ ਯੋਗ ਸਮਿਤੀ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਗੁਰੂਹਰਸਹਾਏ ਵਲੋਂ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਇਸ ਮੌਕੇ ਪਤੰਜਲੀ ਯੋਗ ਸਮਿਤੀ ਦੇ ਸਟੇਟ ਮੈਂਬਰ ਹਰੀਸ਼ ਚੰਦਰ ਅਤੇ ਤਹਿਸੀਲ ਪ੍ਰਧਾਨ ਅਸ਼ਵਨੀ ਸਿਕਰੀ ਵਲੋਂ ਸਾਧਕਾਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਯੋਗ ਅਭਿਆਸ ਕਰਵਾਇਆ ਗਿਆ। ਕੈਂਪ ਦੌਰਾਨ ਸੂਖਮ ਵਿਆਯਾਮ, ਤਾੜ ਆਸਨ, ਵ੍ਰਿਕਸ਼ ਆਸਨ, ਤ੍ਰਿਕੋਣ ਆਸਨ, ਕਟੀ ਚਕਰ ਆਸਨ, ਪਾਦਹਸਤ ਆਸਨ, ਭੁਜੰਗ ਆਸਨ, ਸ਼ਲਭ ਆਸਨ, ਅਰਧ ਹਲ ਆਸਨ, ਪਵਨਮੁਕਤ ਆਸਨ, ਵਕਰ ਆਸਨ, ਦੰਡ ਆਸਨ ਅਤੇ ਉਸ਼ਟਰ ਆਸਨ ਸਮੇਤ ਕਈ ਯੋਗ ਆਸਨ ਕਰਵਾਏ ਗਏ ਹਰੀਸ਼ ਚੰਦਰ ਨੇ ਯੋਗ ਦੇ ਸਰੀਰਕ ਅਤੇ ਮਾਨਸਿਕ ਸਿਹਤ ਉੱਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜੌਨੀ ਆਂਵਲਾ, ਵਰੁਣ ਗਾਵੜੀ, ਕਪਿਲ ਕੰਧਾਰੀ, ਮਨੂੰ ਮਾਨਕਟਾਲਾ, ਸੱਤਪਾਲ ਗਿਰਧਰ, ਪ੍ਰੇਮ ਸਚਦੇਵਾ, ਬੱਬੂ ਕੰਧਾਰੀ, ਅਸ਼ਵਨੀ ਪੁੱਗਲ, ਓਮ ਮੋਂਗਾ, ਸੰਦੀਪ ਮਦਾਨ, ਮਨੀਸ਼ ਸ਼ਰਮਾ, ਅਜਮੇਰ ਸੋਢੀ, ਡਾ. ਆਤਮਾ ਰਾਮ, ਰਮੇਸ਼ ਹਾਂਡਾ, ਡਾ. ਅਜੀਤ, ਰਮਨ ਕੁਮਾਰ, ਲੱਕੀ ਬੇਦੀ, ਬਿੱਟੂ ਮੋਂਗਾ, ਬੱਬੂ ਗਲਹੋਤਰਾ ਅਤੇ ਸੁਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਯੋਗ ਪ੍ਰੇਮੀ ਹਾਜ਼ਰ ਸਨ। ਸਮਾਗਮ ਉਪਰੰਤ ਲਾਇਨਜ਼ ਕਲੱਬ ਅਤੇ ਪਾਰਕ ਕਮੇਟੀ ਵਲੋਂ ਹਾਜ਼ਰੀਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਜਦਕਿ ਪਤੰਜਲੀ ਵਲੋਂ ਯੋਗ ਦਿਵਸ ਵਲੋ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਨੂੰ ਮੁਫ਼ਤ ਯੋਗਾ ਸੰਬੰਧੀ ਪੁਸਤਕਾਂ ਵੀ ਵੰਡੀਆਂ ਗਈਆਂ।

Ad Position 22
No active advertisement
ਪਿਛਲੀ ਖ਼ਬਰ -ਜ਼ਿਲ੍ਹਾ ਪੱਧਰੀ ਯੋਗ ਦਿਵਸ ਸਮਾਗਮ- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪੁਲਿਸ ਲਾਈਨ ਗਰਾਊਂਡ ’ਚ 1500 ਤੋਂ ਵੱਧ ਲੋਕਾਂ ਨ... ਅਗਲੀ ਖ਼ਬਰ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫ਼ਸਰਾਂ ਦੀ ਅਗਵਾਈ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ
Ad Position 24