ਗੁਰੂਹਰਸਹਾਏ, 23 ਜੂਨ(ਹਰਚਰਨ ਸਿੰਘ ਸੰਧੂ)-ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਚੋਣਾਂ ਜੋ 5 ਜੁਲਾਈ ਨੂੰ ਹੋ ਰਹੀਆਂ ਹਨ, ਸੰਬੰਧੀ ਅੱਜ ਗੁਰੂਹਰਸਹਾਏ ਵਿਖੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਤੇ ਰਹਿੰਦੇ ਉਮੀਦਵਾਰਾਂ ਵਲੋਂ ਕਲ ਆਖਰੀ ਮਿਤੀ ’ਤੇ ਨਾਮਜਦਗੀਆਂ ਦਾਖਲ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 3 ਤੋਂ ਪ੍ਰਵੀਨ ਕੁਮਾਰੀ, ਵਾਰਡ ਨੰਬਰ 4 ਤੋਂ ਸਿਕੰਦਰ,6 ਤੋਂ ਰਵੀ ਕੰਬੋਜ, ਵਾਰਡ ਨੰਬਰ 10 ਰਚਿਤ ਸੋਢੀ, ਵਾਰਡ ਨੰਬਰ 9 ਪ੍ਰਵੀਨ ਰਾਣੀ,ਵਾਰਡ ਨੰਬਰ 15 ਰਾਜਿੰਦਰ,ਵਾਰਡ ਗੁਲਸ਼ਨ,ਵਾਰਡ ਨੰਬਰ 11 ਤੋਂ ਰੂਬੀਨਾ , ਨਾਮਜਦਗੀਆਂ ਪੱਤਰ ਦਾਖਲ ਕੀਤੇ। ਵਾਰਡ ਨੰਬਰ 2 ਤੋਂ ਸ਼ਾਮਾਂ ਅਤੇ ਵਾਰਡ ਨੰਬਰ 13 ਤੋਂ ਅਮਰਨਾਥ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਆਪਣੀਆਂ ਨਾਮਜਦਗੀਆਂ ਦਾਖਲ ਕੀਤੀਆਂ। ਇਸ ਮੌਕੇ ’ਤੇ ਵਰਦੇਵ ਸਿੰਘ ਮਾਨ ਅਤੇ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਨੇ ਦੱਸਿਆ ਕਿ ਆਪ ਵਲੋਂ ਧੱਕੇਸ਼ਾਹੀ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਕਾਗਜ਼ ਦਾਖਲ ਕਰਨ ’ਚ ਕਾਮਯਾਬ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਦੇ ਉੱਤਰੀ ਹੋਈ ਹੈ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਿੱਸ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਚੜ੍ਹਦੀ ਕਲਾ ’ਚ ਨਾਮਜਦਗੀਆਂ ਪੱਤਰ ਦਾਖਲ ਕਰਕੇ ਆਏ ਹਨ। ਇਸ ਮੌਕੇ ਹਰਪਿੰਦਰ ਸਿੰਘ ਮਾਨ ,ਸੁਖਚੈਨ ਸਿੰਘ ਸੇਖੋ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਰਨੈਲ ਸਿੰਘ ਟਾਹਲੀ ਵਾਲਾ, ਗੁਰਬਾਜ ਸਿੰਘ ਰੱਤੇ ਵਾਲਾ ਸਮੇਤ ਵੱਖ-ਵੱਖ ਪਿੰਡਾਂ ਤੋਂ ਅਕਾਲੀ ਦਲ ਦੀ ਸਰਗਰਮ ਵਰਕਰ ਹਾਜ਼ਰ ਸਨ।