02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰੀਅਲ ਡਰੀਮਜ਼ ਅਕੈਡਮੀ ਦੀ ਵਿਦਿਆਰਥਣ ਸਰਕਾਰੀ ਨੌਕਰੀ ਲਈ ਚੁਣੀ

Ad Position 21
No active advertisement
ਅਜੀਤ ਡੈਸਕ 28-06-2026
ਜ਼ੀਰਾ, 27 ਜੂਨ(ਪ੍ਰਤਾਪ ਸਿੰਘ ਹੀਰਾ)-ਜੀਰਾ ਦੀ ਰੀਅਲ ਡਰੀਮਜ਼ ਅਕੈਡਮੀ ਦੀ ਵਿਦਿਆਰਥਣ ਨੇ ਪੰਜਾਬ ਦੇ ਕੋ-ਆਪਰੇਟਿਵ ਬੈਂਕਾਂ ਵਿਚ ਇੰਸਪੈਕਟਰ ਆਡਿਟ ਦੀ ਅਸਾਮੀ ਲਈ ਹੋਏ ਟੈਸਟ ਵਿਚ ਪੰਜਾਬ ਭਰ ਵਿਚੋਂ ਪੰਜਵਾਂ ਸਥਾਨ ਹਾਸਿਲ ਕਰਕੇ ਜਿੱਥੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ ਹੈ। ਉਥੇ ਹੀ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਵੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਮੁੱਖ ਅਧਿਆਪਕ ਮਨਦੀਪ ਸਿੰਘ ਅਤੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਦੀ ਵਿਦਿਆਰਥਣ ਸ਼ਾਮਲੀ ਕਪੂਰ ਸਪੁੱਤਰੀ ਕੇਵਲ ਕ੍ਰਿਸ਼ਨ ਜ਼ੀਰਾ ਵਲੋਂ ਸਰਕਾਰੀ ਨੌਕਰੀ ਵਿਚ ਚੋਣ ਹੋਣ ’ਤੇ ਅਕੈਡਮੀ ਵਿਚ ਪਹੁੰਚਣ ਤੇ ਉਸ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸ਼ਾਮਲੀ ਨੇ ਵੱਖ-ਵੱਖ ਤਰੀਕਿਆਂ ਨਾਲ ਟੈਸਟ ਕਲੀਅਰ ਕਰਨ ਦੇ ਆਪਣੇ ਅਨੁਭਵ ਅਕੈਡਮੀ ਦੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਗੱਲਬਾਤ ਕਰਦਿਆਂ ਅਕੈਡਮੀ ਦੇ ਚੇਅਰਮੈਨ ਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਕਈ ਨੌਜਵਾਨ ਮੁੰਡੇ-ਕੁੜੀਆਂ ਅਕੈਡਮੀ ਵਿਚੋਂ ਕੋਚਿੰਗ ਪ੍ਰਾਪਤ ਕਰਕੇ ਵੱਖ-ਵੱਖ ਸਰਕਾਰੀ ਨੌਕਰੀਆਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਲਿਆ ਸੀ.ਬੀ.ਐੱਸ.ਸੀ ਵਲੋਂ ਆਯੋਜਿਤ ਇਨੋਵੇਸ਼ਨ ਐਜੂਕੇਸ਼ਨ ਕਨਕਲੇਵ ’ਚ ਭਾਗ ਅਗਲੀ ਖ਼ਬਰ ਨਗਰ ਕੌਂਸਲ ਗੁਰੂਹਰਸਹਾਏ ਚੋਣਾਂ ਨਾਮਜ਼ਦਗੀਆਂ ਵਾਪਸ ਲੈਣ ਮਗਰੋਂ 69 ਉਮੀਦਵਾਰ ਮੈਦਾਨ ਵਿਚ
Ad Position 24
No active advertisement