ਅਬੋਹਰ, 27 ਜੂਨ (ਸੁਖਜੀਤ ਸਿੰਘ ਬਰਾੜ)-ਸੀ.ਬੀ.ਐੱਸ.ਈ. ਅਤੇ ਕਰਨਾਟਕ ਦੇ ਅਗਸਤਿਆ ਇੰਟਰਨੈਸ਼ਨਲ ਫਾਊਂਡੇਸ਼ਨ, ਕੁੱਪਮ (ਆਂਧਰਾ ਪ੍ਰਦੇਸ਼) ਵਲੋਂ ਇਕ ਇਨੋਵੇਸ਼ਨ ਐਜੂਕੇਸ਼ਨ ਕਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਕਨਕਲੇਵ ਵਿਚ ਲਗਭਗ 23 ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਪੰਜਾਬ ਤੋਂ ਸਿਰਫ਼ ਡੀ.ਏ.ਵੀ ਸਕੂਲ ਹਰੀਪੁਰਾ ਇਸ ਵਿਚ ਸ਼ਾਮਲ ਹੋਇਆ। ਡੀ.ਏ.ਵੀ ਸਕੂਲ ਹਰੀਪੁਰਾ ਦੀਆਂ ਦੋ ਵਿਦਿਆਰਥਣਾਂ ਕੁਮਾਰੀ ਡਿੰਪਲ (ਜਮਾਤ ਨੌਵੀਂ ) ਕੁਮਾਰੀ ਏਂਜਲ (ਜਮਾਤ ਨੌਵੀਂ) ਅਤੇ ਇਕ ਅਧਿਆਪਕਾ ਸ਼੍ਰੀਮਤੀ ਹਰਦੀਪ ਕੌਰ ਨੇ ਭਾਗ ਲਿਆ। ਇਸ ਕਨਕਲੇਵ ਦਾ ਉਦੇਸ਼ ਵਿਦਿਆਰਥੀਆਂ ’ਚ ਨਵੀਨਤਾ, ਰਚਨਾਤਮਿਕਤਾ, ਵਿਗਿਆਨਕ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦਾ ਵਿਕਾਸ ਕਰਨਾ ਸੀ। ਇਸ ਦੌਰਾਨ ਬੱਚਿਆਂ ਨੇ ਸਾਇੰਸ, ਮੈਥ ਕਲਾ ਅਤੇ ਹੋਰ ਵਿਸ਼ਿਆਂ ਨਾਲ ਸੰਬੰਧਿਤ ਪ੍ਰੋਜੈਕਟ ਬਣਾਏ। ਬੱਚਿਆਂ ਨੇ ਬਾਇਉਲੋਜੀ ਲੈਬ, ਕੈਮਿਸਟਰੀ ਲੈਬ, ਫਿਜ਼ਿਕਸ ਲੈਬ ,ਮੈਥ ਲੈਬ, ਆਰਟ ਮੀਡੀਆ,ਇਨੋਵੇਸ਼ਨ ਲੈਬ, ਡੀ.ਐਨ.ਏ ਲੈਬ, ਬਟਰਫਲਾਈ ਲੈਬ, ਇਕਨੌਲੋਜੀ, ਪਲਾਂਟੋਰੀਅਮ, ਕ੍ਰਿਏਟੀਵਿਟੀ ਸੈਂਟਰ, ਰਬੋਟਿਕਸ, ਮਕੈਨਿਕ ਲੈਬ, ਆਕਾਸ਼ਾਂ ਸਕਾਈ ਵਾਚ ਦਾ ਦੌਰਾ ਕੀਤਾ ਅਤੇ ਬਹੁਤ ਕੁੱਝ ਸਿੱਖਿਆ। ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ, ਪ੍ਰਯੋਗਾਂ, ਵਰਕਸ਼ਾਪਾਂ ਅਤੇ ਇੰਟਰ ਐਕਟਿਵ ਸੈਸ਼ਨਾਂ, ਈਕੋ ਵਾਕ, ਯੋਗਾ ਸੈਸ਼ਨ ’ਚ ਹਿੱਸਾ ਲਿਆ। ਉਨ੍ਹਾਂ ਨੇ ਸਿੱਖਿਆ ਵਿਚ ਨਵੀਆਂ ਤਕਨੀਕਾਂ, ਲੀਡਰਸ਼ਿਪ, ਟੀਮ ਵਰਕ ਅਤੇ ਅਨੁਭਵਾਤਮਕ ਸਿੱਖਣ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਇਸ ਕਨਕਲੇਵ ਨੇ ਉਨ੍ਹਾਂ ਨੂੰ ਨਵੇਂ ਵਿਚਾਰਾਂ ਨਾਲ ਜਾਣੂ ਕਰਵਾਇਆ ਅਤੇ ਭਵਿੱਖ ਵਿਚ ਨਵੀਨ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਇਸ ਤਰ੍ਹਾਂ ਦੇ ਮੰਚਾਂ ਤੋਂ ਪ੍ਰਾਪਤ ਗਿਆਨ ਨੂੰ ਆਪਣੇ ਜੀਵਨ ਵਿਚ ਅਮਲ ਵਿਚ ਲਿਆਉਣਗੇ। ਬੱਚੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਸਕੂਲ ਡੀ.ਏ.ਵੀ ਹਰੀਪੁਰਾ ਨੇ ਉਨ੍ਹਾਂ ਨੂੰ ਇਹ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ। ਇਸ ਕਨਕਲੇਵ ਵਿਚ ਭਾਗ ਲੈਣ ਲਈ ਭਾਰਤ ਦੇ ਵੱਖੋ ਵੱਖਰੇ ਰਾਜਾ ਤੋਂ ਬੱਚੇ ਆਏ ਹੋਏ ਸਨ ਅਤੇ ਬੱਚਿਆਂ ਨੂੰ ਇਕ ਦੂਸਰੇ ਦੇ ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਬਹੁਤ ਖ਼ੁਸ਼ ਅਤੇ ਉਤਸ਼ਾਹਿਤ ਸਨ। ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਸਿੱਖਣ, ਨਵੀਆਂ ਸੋਚਾਂ ਨਾਲ ਜਾਣੂ ਹੋਣ ਅਤੇ ਆਪਣੇ ਹੁਨਰਾਂ ਨੂੰ ਨਿਖਾਰਨ ਲਈ ਇੱਕ ਬਹੁਤ ਹੀ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਦੇ ਯਤਨਾਂ ਸਦਕਾ ਹੀ ਇਹ ਸੁਨਹਿਰੀ ਮੌਕਾ ਪ੍ਰਦਾਨ ਹੋਇਆ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਸਿੱਖਿਆਤਮਕ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕਰਦੇ ਹਨ। ਸਕੂਲ ਦੇ ਚੇਅਰਮੈਨ ਬਲਵੀਰ ਸਿੰਘ ਦਾਨੇਵਾਲੀਆ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ