02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਆਲ ਇੰਡੀਆ ਆਸਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-07-2026
ਫ਼ਿਰੋਜ਼ਪੁਰ,7 ਜੁਲਾਈ (ਕੁਲਬੀਰ ਸਿੰਘ ਸੋਢੀ)-ਆਲ ਇੰਡੀਆ ਆਸਾ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਗਰੁੱਪ ਏਟਕ ਦੀ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਦੀ ਅਗਵਾਈ ਵਿਚ ਵਿਸ਼ੇਸ਼ ਬੈਠਕ ਹੋਈ। ਮੀਟਿੰਗ ਵਿਚ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਆਸ਼ਾ ਵਰਕਰਾਂ ਤੋਂ ਪੂਰੇ 18 ਸਾਲ ’ਤੇ ਨਿਗੂਣੇ ਭੱਤਿਆਂ ’ਤੇ ਕੰਮ ਲੈਂਦੇ ਹੋਏ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਣ ਕਰਨਾ ਬੰਦ ਕੀਤਾ ਜਾਵੇ ਅਤੇ ਤਨਖ਼ਾਹਾਂ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਅੱਗੇ ਕਿਹਾ ਕਿ ਸਾਡੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਸਰਕਾਰ ਸਾਡੀ ਸਾਰ ਲਵੇ, ਪੰਜਾਬ ਭਰ ਦੀਆਂ ਵਰਕਰਾਂ ਨੂੰ ਉਜ਼ਰਤਾਂ ਦੇ ਕਾਨੂੰਨ ਲਾਗੂ ਕਰਦਿਆਂ ਘੱਟੋ ਘੱਟ 28000 ਰੁਪਏ ਭੱਤਾ ਦਿੰਦੇ ਹੋਏ ਰੈਗੂਲਰ ਕੀਤਾ ਜਾਵੇ, ਸੇਵਾ ਮੁਕਤ ਹੋਣ ਸਮੇਂ ਪੰਜ ਲੱਖ ਰੁਪਏ ਅਤੇ ਪੈਨਸ਼ਨ, ਫਿਕਸ ਭੱਤੇ ਵਿਚ ਵਾਧਾ ਕਰਨਾ, ਕੱਟੇ ਭੱਤੇ ਬਹਾਲ, ਫੈਸੀਲਿਟੇਟਰਜ ਨੂੰ ਕੇਂਦਰ ਤੇ ਮਿਲਣ ਵਾਲੇ ਭੱਤੇ ਵਿਚ ਅਤੇ ਟੂਰਮਨੀ ਵਿਚ ਵਾਧਾ ਕੀਤਾ ਜਾਵੇ, ਹਰ ਆਨਲਾਈਨ ਕੰਮ ਦਾ ਭੱਤਾ, ਟੈਗ, ਹਰ ਕੈਟਾਗਰੀ ਦੀ ਭਰਤੀ ਸਮੇਂ ਦਰਜ ਚਾਰ ਦਾ 10 ਰਾਖਵਾਂ ਕੋਟਾ ਆਦਿ ਮੰਗਾਂ ਵੀ ਤੁਰੰਤ ਲਾਗੂ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਮੰਗਾਂ ਮਨਵਾਉਣ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਵਰਕਰਾਂ ਵਲੋਂ 9 ਜੁਲਾਈ ਨੂੰ ਤਹਿਸੀਲ ਪੱਧਰ ’ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਜੇਕਰ ਫਿਰ ਵੀ ਹੱਲ ਨਾ ਹੋਇਆ ਤਾਂ 24 ਜੁਲਾਈ ਨੂੰ ਹਲਕਾ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਘੜਾ ਭੰਨ ਰੋਸ ਮੁਜ਼ਾਹਰੇ ਕੀਤੇ ਜਾਣਗੇ, ਜਿਸ ਦੇ ਸਿੱਟਿਆਂ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਮੀਟਿੰਗ ਵਿਚ ਰਜਵੰਤ ਕੌਰ ਜ਼ਿਲ੍ਹਾ ਪ੍ਰਧਾਨ, ਸੋਮਾ, ਮਨਜੀਤ, ਪਰਮਜੀਤ, ਬਲਜੀਤ ਕੌਰ, ਜੋਤੀ ਰਾਣੀ, ਵੀਰ ਕੌਰ, ਮੇਘਾਂ, ਰੇਨੂੰ, ਇੰਦੂ, ਰਜਨੀ, ਵਰਖਾ, ਕੈਂਡੀ, ਸੁਮਨ, ਰਜਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ: 15 ਜੇਤੂ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਨੌਜਵਾਨ 5 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24
No active advertisement