ਗੁਰੂਹਰਸਹਾਏ, 7 ਜੁਲਾਈ (ਕਪਿਲ ਕੰਧਾਰੀ)-5 ਜੁਲਾਈ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਜੇਤੂ ਰਹੇ 15 ਉਮੀਦਵਾਰਾਂ ਨੂੰ ਐਸ.ਡੀ.ਐਮ-ਕਮ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਵਲੋਂ ਐਸ.ਡੀ.ਐਮ ਦਫ਼ਤਰ ਵਿਚ ਅਧਿਕਾਰਕ ਜਿੱਤ ਦੇ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਜਾਣਕਾਰੀ ਦੇਂਦੇ ਹੋਏ ਹਰਦੀਪ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਾਰੇ ਜੇਤੂ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵਲੋਂ ਜਾਰੀ ਅਧਿਕਾਰਕ ਸਰਟੀਫਿਕੇਟ ਪ੍ਰਦਾਨ ਕਰ ਦਿੱਤੇ ਗਏ ਹਨ। ਚੋਣ ਨਤੀਜਿਆਂ ਅਨੁਸਾਰ 15 ਵਿਚੋਂ 13 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। ਜਦਕਿ 2 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ। ਉਨਾਂ ਦੱਸਿਆ ਕਿ ਵਾਰਡ ਨੰਬਰ ਇਕ ਤੋਂ ਮਹਿੰਦਰ ਕੌਰ (ਕਾਂਗਰਸ) ਵਾਰਡ ਨੰਬਰ 2 ਤੋਂ ਰਜਿੰਦਰ ਕੁਮਾਰ (ਕਾਂਗਰਸ) ਵਾਰਡ ਨੰਬਰ 3 ਤੋਂ ਗੁਰਮੀਤ ਕੌਰ (ਕਾਂਗਰਸ),ਵਾਰਡ 4 ਤੋਂ ਵਿਕਟਰ ਜੋਨ (ਕਾਂਗਰਸ)ਵਾਰਡ ਨੰਬਰ 5 ਤੋਂ ਕਿਰਨ ਬਾਲਾ (ਕਾਂਗਰਸ),ਵਾਰਡ ਨੰਬਰ 6 ਤੋਂ ਰਵਿੰਦਰ ਕੁਮਾਰ (ਸ਼੍ਰੋਮਣੀ ਅਕਾਲੀ ਦਲ) ਵਾਰਡ 7 ਤੋਂ ਏਕਤਾ ਰਾਣੀ (ਕਾਂਗਰਸ) ਵਾਰਡ ਨੰਬਰ 8 ਤੋਂ ਸੋਨੂੰ ਕੁਮਾਰ (ਕਾਂਗਰਸ) ਵਾਰਡ ਨੰਬਰ 9 ਤੋਂ ਚੰਦਰ ਰੇਖਾ (ਕਾਂਗਰਸ) ਵਾਰਡ ਨੰਬਰ 10 ਤੋਂ ਰਾਜਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ),ਵਾਰਡ ਨੰਬਰ 11 ਤੋਂ ਸੁਸ਼ਮਾ ਰਾਣੀ (ਕਾਂਗਰਸ),ਵਾਰਡ ਨੰਬਰ 12 ਤੋਂ ਬ੍ਰਿਜ ਭੂਸ਼ਣ (ਕਾਂਗਰਸ) ਵਾਰਡ ਨੰਬਰ 13 ਤੋਂ ਸੁਨੀਤਾ ਰਾਣੀ (ਕਾਂਗਰਸ) ਵਾਰਡ ਨੰਬਰ 14 ਤੋਂ ਹਰਮੀਤ ਸਿੰਘ (ਕਾਂਗਰਸ) ਵਾਰਡ ਨੰਬਰ 15 ਤੋਂ ਸੋਹਣ ਸਿੰਘ (ਕਾਂਗਰਸ) ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੇ-ਆਪਣੇ ਵਾਰਡਾਂ ਵਿਚ ਵਿਕਾਸ ਕਾਰਜ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਲੋਕਾਂ ਦੇ ਵਿਸ਼ਵਾਸ ’ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਸਮਾਗਮ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਦੇ ਪੁੱਤਰ ਜਤਿਨ ਆਂਵਲਾ ਸਮੇਤ ਬੁੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਸੰਜੀਵ ਸੇਠੀ, ਮਧੂ ਸ਼ਰਮਾ, ਕੁਲਦੀਪ ਸ਼ਰਮਾ, ਚੰਦਨ ਸ਼ਰਮਾ, ਭੀਮ ਕੰਬੋਜ ਅਤੇ ਹੋਰ ਆਗੂ ਹਾਜ਼ਰ ਰਹੇ। ਉਨ੍ਹਾਂ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਵਿੱਚ ਜੇਤੂ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਮਨੋਜ ਖੱਟੜ, ਗੁਰਵਿੰਦਰ ਸਿੰਘ ਗੋਲਡੀ, ਸੰਦੀਪ ਸ਼ਰਮਾ, ਸਚਿਨ ਕੰਧਾਰੀ ਆਦੀ ਮਜੂਦ ਸਨ ।