10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੀਮਾ ਵਿੱਜ ਦੀ ਯਾਦ ’ਚ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ 160 ਯੂਨਿਟ ਖ਼ੂਨਦਾਨ

Ad Position 21
No active advertisement
ਅਜੀਤ ਡੈਸਕ 17-07-2026
ਜ਼ੀਰਾ,16 ਜੁਲਾਈ (ਰਜਨੀਸ਼ ਕਥੂਰੀਆ)- ਐਨ.ਜੀ.ਓ.ਕੋਆਰਡੀਨੇਸ਼ਨ ਕਮੇਟੀ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਸਾਂਝੇ ਯਤਨਾਂ ਦੇ ਨਾਲ ਨਗਰ ਕੌਂਸਲ ਜੀਰਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਦੀ ਧਰਮਪਤਨੀ ਸਵ. ਸੀਮਾ ਵਿੱਜ ਦੀ ਯਾਦ ਵਿਚ ਸ਼ਿਵਾਲਾ ਮੰਦਰ ਜ਼ੀਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜ਼ੀਰਾ ਵਿਜੇ ਵਿਕਰਾਂਤ ਨੇ ਰੀਬਨ ਕੱਟ ਕੇ ਕੀਤਾ। ਇਸ ਕੈਂਪ ਵਿਚ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਅਤੇ ਹੋਰ ਖੂਨਦਾਨੀਆਂ ਨੇ ਖੂਨ ਦਾਨ ਕਰਕੇ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਨੇ ਖੂਨ ਦਾਨ ਕਰਕੇ ਆਪਣੀ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ,ਪੰਜਾਬ ਐਗਰੋ ਇੰਡਸਟਰੀਜ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਕਾਂਗਰਸ ਪਾਰਟੀ ਦੇ ਯੂਥ ਆਗੂ ਮਹਿਕਦੀਪ ਸਿੰਘ ਜ਼ੀਰਾ, ਯੂਥ ਅਕਾਲੀ ਆਗੂ ਪ੍ਰੀਤਰਾਜ ਸਿੰਘ ਹੀਰੋ, ਟੀਮ ਗੁਰਪ੍ਰੀਤ ਸਿੰਘ ਸੇਖੋਂ, ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਤੋਂ ਇਲਾਵਾ ਬ੍ਰਹਮ ਕੁਮਾਰੀ ਆਸ਼ਰਮ ਜ਼ੀਰਾ ਤੋਂ ਪਹੁੰਚੀ ਬ੍ਰਹਮ ਕੁਮਾਰੀਜ਼ ਦੀ ਟੀਮ ਨੇ ਵੀ ਹਾਜ਼ਰੀ ਲਗਵਾਈ। ਇਸ ਦੌਰਾਨ ਟੀਮ ਗੁਰਪ੍ਰੀਤ ਸਿੰਘ ਸੇਖੋਂ ਦੇ 20 ਦੇ ਕਰੀਬ ਨੌਜਵਾਨਾਂ ਨੇ ਖੂਨ ਦਾਨ ਕੀਤਾ। ਖੂਨ ਦਾਨ ਕੈਂਪ ਦੀ ਸਮਾਪਤੀ ਤੱਕ ਫਿਰੋਜਪੁਰ ਤੋਂ ਪਹੁੰਚੇ ਡਾਕਟਰਾਂ ਦੀ ਟੀਮ ਵਲੋਂ 160 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸਰਟੀਫਿਕੇਟ, ਸ਼ੀਲਡਾਂ ਅਤੇ ਮੈਡਲ ਦੇ ਕੇ ਖੂਨ ਦਾਨੀਆ ਸਨਮਾਨਿਤ ਕੀਤਾ। ਇਸ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸਅਤਾਂ ਨੂੰ ਐਨ.ਜੀ.ਓ.ਕੋਆਰਡੀਨੇਸ਼ਨ ਕਮੇਟੀ ਜ਼ੀਰਾ ਅਤੇ ਜ਼ੀਰਾ ਵਿਕਾਸ ਪ੍ਰੀਸ਼ਦ ਜ਼ੀਰਾ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਜ਼ੀਰਾ ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ ਨੇ ਪਹੁੰਚੀਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੇਵ ਸ਼ਰਮਾ ਜਨਰਲ ਸਕੱਤਰ ਜ਼ੀਰਾ ਵਿਕਾਸ ਪ੍ਰੀਸ਼ਦ , ਪੁਸ਼ਪਿੰਦਰ ਸਿੰਘ ਹੈਪੀ ਕੈਸ਼ੀਅਰ , ਗੁਰਬਖਸ਼ ਸਿੰਘ ਵਿੱਜ ਸਹਾਇਕ ਕੈਸ਼ੀਅਰ,ਤਰਸੇਮ ਲਾਲ ਜੁਨੇਜਾ ਚੇਅਰਮੈਨ , ਡਾ. ਪ੍ਰਦੀਪ ਵਰਮਾ ਪ੍ਰੋਜੈਕਟ ਇੰਚਾਰਜ, ਅਨਿਲ ਬਜਾਜ ਇਨਵਾਇਰਮੈਂਟ ਪ੍ਰਜੈਕਟ ਇੰਚਾਰਜ ਬੋਰਡ , ਸੁਖਮੀਤ ਸਿੰਘ ਫਿਜੀਓਥਰੈਪਿਸਟ , ਕੁਲਭੂਸ਼ਨ ਧਵਨ , ਜਤਿਨ ਧਵਨ, ਰਾਜਪਾਲ ਪੁਰੀ , ਰੂਪ ਲਾਲ ਰੂਪ ਲਾਲ ਵੱਤਾ , ਤਰਸੇਮ ਲਾਲ ਵੱਤਾ,ਰਾਜਿੰਦਰ ਬੰਸੀਵਾਲ , ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਰਾਜਿੰਦਰ ਵਿੱਜ , ਜੌਂਟੀ ਵਿੱਜ, ਵੀਰ ਸਿੰਘ ਚਾਵਲਾ , ਨਰਿੰਦਰ ਸਿੰਘ ਸਿੱਖਿਆ ਪ੍ਰੋਜੈਕਟ ਇੰਚਾਰਜ , ਨਰਿੰਦਰ ਕੁਮਾਰ ਨਾਰੰਗ , ਨਰੇਸ਼ ਜੈਨ ਬੱਲੀ , ਜਨਕ ਰਾਜ ਗੌਤਮ ,ਰਿਪਨ ਅਰੋੜਾ ਐਡਵਾਈਜ਼ਰ , ਸਤੀਸ਼ ਕੁਮਾਰ ਜੁਨੇਜਾ , ਅਨਿਲ ਕੁਮਾਰ ਕੁੱਕੜ,ਸੋਮ ਲਾਲ ਬਜਾਜ,ਰਾਜੇਸ਼ ਕੁਮਾਰ ਮੈਣੀ , ਸੁਮਿਤ ਨਰੂਲਾ , ਮਨੀਸ਼ ਚੌਧਰੀ , ਬਲਜੀਤ ਸਿੰਘ ਲੱਕੀ , ਵਨੀਤ ਨਾਰੰਗ, ਰਮੇਸ਼ ਚੰਦਰ ਫਾਰਮਾਸਿਸਟ , ਕਰਨ ਅੱਗਰਵਾਲ,ਬੰਟੀ ਗੁਲਾਟੀ, ਸੋਨੂੰ ਗੁਜਰਾਲ ਵਾਈਸ ਪ੍ਰਧਾਨ , ਮਦਨ ਲਾਲ ਬਾਵਾ, ਰਾਜਨਦੀਪ ਸਿੰਘ ਰਾਜੂ , ਗੁਰਤੇਜ ਸਿੰਘ ਸਾਬਕਾ ਤਹਿਸੀਲਦਾਰ ਪ੍ਰਧਾਨ ਸਹਾਰਾ ਕਲੱਬ , ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ ਜ਼ੀਰਾ,ਜਸਵੰਤ ਸਿੰਘ ਨਾਮਦੇਵ , ਨਛੱਤਰ ਸਿੰਘ ਠੇਕੇਦਾਰ,ਜੈ ਰਾਮ ਬੱਤਰਾ , ਡਾਕਟਰ ਹਰਦੀਪ ਸਿੰਘ , ਗੁਰਦੀਪ ਸਿੰਘ ਕਾਨੂੰਗੋ , ਡਾਕਟਰ ਬਲਦੇਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਕ ਹੜ੍ਹਾਂ ਬਾਰੇ ਕੋਈ ਚਿੰਤਾ ਨਾ ਕਰਨ, ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ-ਸਿਹਤ ਮੰਤਰੀ ਅਗਲੀ ਖ਼ਬਰ ਭਾਜਪਾ ਦੇ ਸੀਨੀਅਰ ਆਗੂ ਰਮੇਸ਼ ਕੰਬੋਜ ਵਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ
Ad Position 24