06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਫ਼ਾਈ ਸੇਵਕਾਂ ਵਲੋਂ ਮੰਗਾਂ ਸੰਬੰਧੀ ਬਾਜ਼ਾਰਾਂ ਵਿਚ ਕੱਢਿਆ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 18-07-2026
ਮੁੱਦਕੀ, 17 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਸਰਕਾਰ ਦੇ ਵਾਅਦਿਆਂ ਤੋਂ ਖ਼ਫ਼ਾ ਹੋਏ ਸਫ਼ਾਈ ਕਰਮਚਾਰੀਆਂ ਵਲੋਂ ਦਸਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰੱਖਦਿਆਂ ਸਫ਼ਾਈ ਸੇਵਕ ਯੂਨੀਅਨ ਮੁੱਦਕੀ ਦੇ ਪ੍ਰਧਾਨ ਦੀਪ ਕੁਮਾਰ ਦੀ ਅਗਵਾਈ ਹੇਠ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ ਗਿਆ, ਜੋ ਨਗਰ ਪੰਚਾਇਤ ਮੁੱਦਕੀ ਦੇ ਮੇਨ ਦਫ਼ਤਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਮੇਨ ਜੀ.ਟੀ. ਰੋਡ, ਨਵਾਂ ਬੱਸ ਸਟੈਂਡ ਤੱਕ ਕੱਢਿਆ। ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਦੀਪ ਕੁਮਾਰ ਨੇ ਕਿਹਾ ਕਿ ਮਈ ਮਹੀਨੇ ਦੀ 8 ਮਈ ਤੋਂ 21 ਮਈ ਤੱਕ ਕੰਮ ਛੋੜ ਹੜਤਾਲ ਕੀਤੀ ਗਈ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵਲੋਂ ਉੱਚ ਲੀਡਰਸ਼ਿਪ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜਿਨ੍ਹਾਂ ਵਲੋਂ 1 ਮਹੀਨੇ ਦਾ ਸਮਾਂ ਮੰਗਿਆ ਗਿਆ, ਜਿਸ ’ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਨੇ ਸਹਿਮਤੀ ਦਿੱਤੀ। ਪ੍ਰੰਤੂ ਪੰਜਾਬ ਸਰਕਾਰ ਵਲੋਂ ਕਿਸੇ ਵੀ ਮੰਗਾਂ ਉੱਪਰ ਗ਼ੌਰ ਨਹੀਂ ਕੀਤਾ ਗਿਆ। ਜਿਸ ਦੇ ਚੱਲਦਿਆਂ ਸਰਕਾਰ ਦੀਆਂ ਲਾਰਾ ਲਾਊ ਨੀਤੀਆਂ ਦੇ ਖ਼ਿਲਾਫ਼ ਯੂਨੀਅਨ ਵਲੋਂ ਮਜਬੂਰਨ ਦੁਬਾਰਾ ਸੰਘਰਸ਼ ਸ਼ੁਰੂ ਕਰਨਾ ਪਿਆ ਹੈ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਓਧਰ ਸਫ਼ਾਈ ਸੇਵਕਾਂ ਦੀ ਲਗਾਤਾਰ ਦਸ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਕਸਬੇ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਤੱਕ ਕੂੜੇ ਦੇ ਢੇਰ ਲੱਗ ਗਏ ਹਨ। ਇਸ ਮੌਕੇ ਰਮੇਸ਼ ਕੁਮਾਰ, ਗੁਰਪ੍ਰੀਤ ਸਿੰਘ, ਸੁਰੇਸ਼, ਅਸ਼ੋਕ, ਸਿਮਰਨ, ਰਾਹੁਲ, ਸਾਜਨ, ਬੀਨਾ ਰਾਣੀ, ਗੋਗੀ ਰਾਣੀ, ਪ੍ਰੀਤੀ, ਤਮੰਨਾ, ਵਿਕੀ, ਮੀਰਾ, ਅੰਗਰੇਜ਼ ਸਿੰਘ ਬਰਾੜ, ਸੁਨੀਲ, ਰਾਕੇਸ਼ ਕੁਮਾਰ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ ਤਹਿਤ ਹੁਣ 3 ਅਗਸਤ ਤੱਕ ਬੀ.ਐਲ.ਓਜ਼ ਵਲੋਂ ਕੀਤਾ ਜਾਵੇਗਾ ਘਰ ਘਰ ਸਰਵੇ- ਦੀਪਸ਼ਿਖਾ ਸ਼ਰਮਾ ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਮੌਕੇ ਵਿਸ਼ੇਸ਼ ਸਭਾ
Ad Position 24
No active advertisement