06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਅਮਰੀਕਾ ਵਲੋਂ ਤੇਲ ’ਤੇ ਲਗਾਏ ਭਾਰੀ ਟੈਕਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਵੇਗਾ- ਲਖਵਿੰਦਰ ਸਿੰਘ ਸੁਪਰ

Ad Position 21
No active advertisement
ਅਜੀਤ ਡੈਸਕ 20-07-2026
ਜ਼ੀਰਾ,19 ਜੁਲਾਈ (ਰਜਨੀਸ਼ ਕਥੂਰੀਆ)- ਭਾਰਤ ਆਪਣੇ ਤੇਲ ਦੀ ਖਪਤ ਦੀ ਮੁਲਕੀ ਮੰਗ ਨੂੰ ਪੂਰਾ ਕਰਨ ਲਈ ਰੂਸ ਤੋਂ ਤੇਲ ਮੰਗਵਾ ਰਿਹਾ ਹੈ, ਪਰ ਅਮਰੀਕਾ ਨੇ ਰੂਸ ਤੋਂ ਭਾਰਤ ਆਉਣ ਵਾਲੇ ਤੇਲ ਉਤੇ ਜੋ ਭਾਰੀ ਟੈਕਸ ਲਗਾ ਦਿੱਤਾ ਹੈ, ਇਸ ਨਾਲ ਤੇਲ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਜਾਵੇਗਾ । ਜਿਸ ਨਾਲ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨੀ ਕਿੱਤੇ ਨਾਲ ਸੰਬੰਧਿਤ ਟਰਾਂਸਪੋਰਟ ਅਤੇ ਵਾਹਨਾਂ ਦੀ ਵਰਤੋਂ ਕਰਨ ਵਾਲੇ ਦੇਸ਼ ਵਾਸੀਆਂ ‘ਤੇ ਹੋਰ ਵੀ ਆਰਥਿਕ ਬੋਝ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ । ਇਨਾ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਕਾਰਜਕਾਰੀ ਮੈਂਬਰ ਸਰਕਲ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਜ਼ੀਰਾ ਦੇ ਇੰਚਾਰਜ ਲਖਵਿੰਦਰ ਸਿੰਘ ਸੁਪਰ ਨੇ ਕੀਤਾ। ਉਹਨਾਂ ਕਿਹਾ ਕਿ ਇਸ ਅਮਲ ਨਾਲ ਦੇਸ਼ ਦੀ ਅਸਫਲ ਵਿਦੇਸ਼ ਨੀਤੀ ਦਾ ਪਰਦਾਫਾਸ਼ ਹੋਇਆ ਹੈ। ਉਹਨਾਂ ਕਿਹਾ ਕਿ ਟੈਕਸ ਵਿੱਚ ਵਾਧਾ ਹੋਣ ਕਾਰਨ ਟਰਾਂਸਪੋਰਟ ਰਾਹੀ ਆਉਣ-ਜਾਣ ਵਾਲੀਆ ਸਭ ਤਰ੍ਹਾਂ ਦੀਆਂ ਵਸਤਾਂ ਦੀ ਢੋਆ ਢੁਆਈ ਕਾਰਨ ਰੋਜਾਨਾ ਖਪਤ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਣ ਦੇਸ਼ ਦੀ ਆਰਥਿਕਤਾ ਨੂੰ ਵੀ ਢਾਹ ਲੱਗੇਗੀ। ਜਿਸ ਦਾ ਸਮੁੱਚਾ ਬੋਝ ਮੁਲਕ ਨਿਵਾਸੀਆਂ ’ਤੇ ਪਵੇਗਾ। ਉਨਾਂ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਡੇ ਦੇਸ਼ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦੇ ਕੰਮ ਵਿਚ ਰੁਝੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਦੀ ਤਾਜਪੋਸ਼ੀ ਸੰਬੰਧੀ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਘਰਾਂ, ਦੁਕਾਨਾਂ, ਉਦਯੋਗਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ : ਬਹਿਲ
Ad Position 24
No active advertisement