02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

20 ਤੋਂ 25 ਜੁਲਾਈ ਤੱਕ ਚੱਲਣ ਵਾਲੀ ਖਸਰਾ-ਰੁਬੈਲਾ ਕੈਚਅੱਪ ਟੀਕਾਕਰਨ ਮੁਹਿੰਮ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 21-07-2026
ਫ਼ਿਰੋਜ਼ਪੁਰ, 20 ਜੁਲਾਈ (ਕੁਲਬੀਰ ਸਿੰਘ ਸੋਢੀ)-ਖਸਰਾ ਅਤੇ ਰੁਬੈਲਾ ਵਰਗੀਆਂ ਗੰਭੀਰ ਅਤੇ ਛੂਤ ਦੀਆਂ ਬਿਮਾਰੀਆਂ ਦੇ ਖ਼ਾਤਮੇ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ 20 ਤੋਂ 25 ਜੁਲਾਈ ਤੱਕ ਸੂਬਾ ਪੱਧਰ ’ਤੇ ਖਸਰਾ-ਰੁਬੈਲਾ (ਐੱਮ.ਆਰ.) ਕੈਚ-ਅੱਪ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਇਸ ਮੁਹਿੰਮ ਦਾ ਆਗਾਜ਼ ਡਾ.ਮੀਨਾਕਸ਼ੀ ਢੀਂਗਰਾ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਉਨ੍ਹਾਂ ਸਾਰੇ ਬੱਚਿਆਂ ਤੱਕ ਪਹੁੰਚਣਾ ਹੈ ਜੋ ਕਿਸੇ ਕਾਰਨ ਕਰਕੇ ਖਸਰਾ ਰੂਬੇਲਾ ਦੀ ਪਹਿਲੀ ਜਾਂ ਦੂਜੀ ਖ਼ੁਰਾਕ ਤੋਂ ਵਾਂਝੇ ਰਹਿ ਗਏ ਹਨ, ਤਾਂ ਜੋ ਉਨ੍ਹਾਂ ਨੂੰ ਖਸਰਾ ਅਤੇ ਰੁਬੈਲਾ ਵਿਰੁੱਧ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਟੀਕਾਕਰਨ ਤੋਂ ਵਾਂਝੇ ਰਹਿ ਗਏ ਯੋਗ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ, ਪਰਵਾਸੀ ਬਸਤੀਆਂ, ਇੱਟਾਂ ਦੇ ਭੱਠਿਆਂ, ਨਿਰਮਾਣ ਸਥਾਨਾਂ, ਸ਼ਹਿਰੀ ਝੁੱਗੀ-ਝੋਂਪੜੀ ਇਲਾਕਿਆਂ ਅਤੇ ਹੋਰ ਉੱਚ ਜੋਖ਼ਮ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਧਿਕਾਰੀ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਬੱਚਾ ਕਿਸੇ ਕਾਰਨ ਕਰਕੇ ਖਸਰਾ ਰੂਬੇਲਾ ਦੀ ਪਹਿਲੀ ਜਾਂ ਦੂਜੀ ਖ਼ੁਰਾਕ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਇਸ ਵਿਸ਼ੇਸ਼ ਕੈਚ-ਅੱਪ ਮੁਹਿੰਮ ਦਾ ਲਾਭ ਜ਼ਰੂਰ ਲੈਣ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਵਿਸ਼ਾਲ ਇਕੱਠ ਦੌਰਾਨ ਯੂਨੀਵਰਸਿਟੀ ਤੇ ਅੰਤਰਰਾਸ਼ਟਰੀ ਕੰਪਨੀਆਂ ਵਿਚਾਲੇ ਹੋਣਗੇ ਸਮਝ... ਅਗਲੀ ਖ਼ਬਰ ਘਰੋਂ ਸਕੂਲ ਲਈ ਨਿਕਲੇ 6 ਬੱਚੇ ਮੰਦਰ ਪਹੁੰਚੇ ਸਮਾਜ ਸੇਵੀ ਵਿੱਕੀ ਆਵਲਾ ਦੀ ਸੂਝਬੂਝ ਨਾਲ ਸੁਰੱਖਿਅਤ ਸਕੂਲ ਭੇਜੇ ਗਏ
Ad Position 24
No active advertisement