10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬਿਜਲੀ ਕਾਮਿਆਂ ਨੇ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 22-07-2026
ਫ਼ਿਰੋਜ਼ਪੁਰ, 21 ਜੁਲਾਈ (ਕੁਲਬੀਰ ਸਿੰਘ ਸੋਢੀ)-ਏਕਤਾ ਮੰਚ ਅਤੇ ਜੁਆਇੰਟ ਫੋਰਮ ਦੇ ਸੱਦੇ ’ਤੇ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਾਥੀ ਰਾਕੇਸ਼ ਸੈਣੀ ਦੀ ਪ੍ਰਧਾਨਗੀ ਵਿਚ ਸਿਟੀ ਡਵੀਜ਼ਨ ਅਤੇ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਨੇ ਸਾਂਝੇ ਤੌਰ ’ਤੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਰਾਕੇਸ਼ ਸੈਣੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸਤੀਸ਼ ਕੁਮਾਰ ਸਾਬਕਾ ਆਗੂ ਪੰਜਾਬ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਜੋ ਪਿਛਲੇ ਸਮੇਂ ਦੌਰਾਨ ਮੀਟਿੰਗ ਵਿਚ ਜੋ ਲਿਖਤੀ ਸਮਝੌਤੇ ਕੀਤੇ ਸੀ, ਉਸ ਨੂੰ ਲਾਗੂ ਨਹੀਂ ਕਰ ਰਹੀ । ਇਹ ਸਮੂਹਿਕ ਛੁੱਟੀ ਦੌਰਾਨ ਸਰਕਲ ਫ਼ਿਰੋਜ਼ਪੁਰ ਅਧੀਨ ਜ਼ੀਰਾ, ਜਲਾਲਾਬਾਦ, ਸ਼ਹਿਰੀ ਮੰਡਲ ਅਤੇ ਸਬ ਅਰਬਨ ਫਿਰੋਜ਼ਪੁਰ ਅਧੀਨ ਪੈਂਦੀਆਂ ਸਬ ਡਿਵੀਜਨਾਂ ਅੰਦਰ ਪੂਰਨ ਤੌਰ ’ਤੇ ਕੈਸ ਕਾਊਂਟਰ ਬੰਦ ਰਹੇ ਅਤੇ ਦਫਤਰੀ ਕੰਮਕਾਜ ਠੱਪ ਰਿਹਾ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਰਾਜ ਪਾਵਰਕਾਮ ਦੀ ਮੈਨੇਜਮੈਂਟ ਨੂੰ ਮੁਲਾਜਮਾਂ ਵਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਸਮੂਹਿਕ ਛੁੱਟੀ ਨੂੰ ਵਧਾਇਆ ਵੀ ਜਾ ਸਕਦਾ ਹੈ ਅਤੇ ਸਾਰੇ ਸਾਥੀਆਂ ਨੂੰ ਇਸ ਸੰਘਰਸ਼ ਲਈ ਤਿਆਰ ਰਹਿਣ ਦੀ ਜਾਣਕਾਰੀ ਦਿੱਤੀ। ਇਸ ਧਰਨੇ ਨੂੰ ਸਾਬਕਾ ਸਰਕਲ ਪ੍ਰਧਾਨ ਅਸ਼ਵਨੀ ਕੁਮਾਰ, ਰੋਸ਼ਨ ਲਾਲ, ਨੰਦ ਲਾਲ, ਅਮੋਲਕ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਪ੍ਰਦੀਪ ਕੁਮਾਰ, ਮੁਖਤਿਆਰ ਸਿੰਘ, ਸੁਨੀਲ ਕੁਮਾਰ, ਰਣਬੀਰ ਸਿੰਘ, ਸਤਪਾਲ ਮੋਂਗਾ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਸੈਕਟਰੀ ਦੀ ਡਿਊਟੀ ਸਾਥੀ ਰਾਕੇਸ਼ ਦੱਤਾ ਪ੍ਰਧਾਨ ਸਿਟੀ ਡਿਵੀਜਨ ਫ਼ਿਰੋਜ਼ਪੁਰ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਬੰਗਾਲੀ ਨਾਵਲਟੀ ਸਵੀਟ ਦੇ ਗੋਦਾਮ ’ਚੋਂ ਮਠਿਆਈਆਂ ਬਣਾਉਣ ਵਾਲਾ ਸਾਮਾਨ ਚੋਰੀ ਅਗਲੀ ਖ਼ਬਰ ਛਾਉਣੀ ਦੇ ਮਦਾਨ ਸਵੀਟਸ ’ਚ ਨੌਜਵਾਨ ਦੀ ਮਿਲੀ ਲਾਸ਼ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਨੇ ਧਰਨਾ ਦੇ ਕੇ ਇਨਸਾਫ ਦੀ ਕੀਤੀ ਮੰਗ
Ad Position 24