ਜ਼ੀਰਾ, 21 ਜੁਲਾਈ (ਹਰਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਜ਼ੀਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਯੂਥ ਆਗੂ ਆਮ ਆਦਮੀ ਪਾਰਟੀ ਵਲੋਂ ਇੱਥੋਂ ਦੇ ਨੇੜਲੇ ਪਿੰਡ ਨੀਲੇਵਾਲਾ ਦੇ ਪੰਚਾਇਤ ਘਰ ਵਿਖੇ ਪਹੁੰਚ ਕੇ ਲੋਕ ਮਿਲਣੀ ਕੀਤੀ ਗਈ। ਪਿੰਡ ਨੀਲੇ ਵਾਲਾ ਵਿਖੇ ਪਹੁੰਚਣ ’ਤੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਖੋਸਾ ਪੰਚਾਇਤ ਮੈਂਬਰਾਂ ਅਤੇ ਪਾਰਟੀ ਵਰਕਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼ੰਕਰ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮਾਨ ਸਰਕਾਰ ਬਣਨ ਤੋਂ ਬਾਅਦ 95 ਫ਼ੀਸਦੀ ਲੋਕਾਂ ਨੂੰ ਘਰਾਂ ਦੇ ਬਿਜਲੀ ਬਿੱਲ ਵੀ ਨਹੀਂ ਆ ਰਹੇ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਜਦਕਿ ਨਹਿਰੀ ਪਾਣੀ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਜੁਲਾਈ ਮਹੀਨੇ ਦੀ ਇਕ ਤਰੀਕ ਨੂੰ ਜਨਰਲ ਔਰਤਾਂ ਨੂੰ ਸਰਕਾਰ ਵਲੋਂ 3-3 ਹਜ਼ਾਰ ਅਤੇ ਐੱਸ.ਸੀ ਨੂੰ 45 ਸੌ ਰੁਪਏ ਦੇ ਕੇ ਨਾਲ ਹੀ ਔਰਤਾਂ ਨੂੰ ਹਜਾਰ ਰੁਪਏ ਮਹੀਨਾ ਦੇਣ, ਰਾਸ਼ਨ ਕਿੱਟਾਂ ਦੇਣ ਆਦਿ ਦੀ ਗਰੰਟੀ ਵੀ ਪੂਰੀ ਕੀਤੀ ਗਈ ਹੈ। ਉਨ੍ਹਾਂ ਨੇ ਹਾਜ਼ਰ ਇਕੱਠ ਨੂੰ ਦੱਸਿਆ ਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆ 2027 ਦੀਆਂ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਹਲਕਾ ਜ਼ੀਰਾ ਤੋਂ ਚੋਣ ਲੜਨਗੇ। ਸ਼ੰਕਰ ਕਟਾਰੀਆ ਨੇ ਹਲਕੇ ਵਿਚ ਕੀਤੇ ਵੱਡੀ ਪੱਧਰ ਦੇ ਵਿਕਾਸ ਕਾਰਜਾਂ ਦੇ ਕਾਰਨ ਲੋਕਾਂ ਵਲੋਂ ਫਿਰ ਤੋਂ ਵੱਡੇ ਸਹਿਯੋਗ ਦੀ ਆਸ ਪ੍ਰਗਟਾਈ। ਇਸ ਮੌਕੇ ਸਰਪੰਚ ਇਕਬਾਲ ਸਿੰਘ ਖੋਸਾ, ਨੀਲੇਵਾਲਾ, ਜੋਬਨਜੀਤ ਸਿੰਘ, ਗੁਰਵਿੰਦਰ ਸਿੰਘ, ਦਲੇਲ ਸਿੰਘ ਮਹੀਆਂ ਵਾਲਾ ਕਲਾਂ, ਰਣਬੀਰ ਸਿੰਘ ਬਾਠ ਸਰਪੰਚ ਡਿੱਬ ਵਾਲਾ, ਸਾਰਜ ਸਿੰਘ ਬਾਠ, ਮਾਨਵਜੀਤ ਸਿੰਘ, ਸੁਖਪ੍ਰੀਤ ਸਿੰਘ ਖੋਸਾ, ਸੁਖਪਾਲ ਸਿੰਘ, ਜਗਮੀਤ ਸਿੰਘ ਸੋਢੀ, ਇੰਦਰਜੀਤ ਸਿੰਘ ਖੋਸਾ, ਹਰਪ੍ਰੀਤ ਸਿੰਘ ਖੋਸਾ, ਹਰਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।