08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪ੍ਰਤਿਭਾ ਕੰਨਿਆ ਸਕਾਲਰਸ਼ਿਪ ਮੁਹਿੰਮ ਨੇ ਬਦਲੀ ਸਰਹੱਦ ਨੇੜਲੇ ਇਲਾਕੇ ’ਚ ਵੱਸਦੀਆਂ ਧੀਆਂ ਦੀ ਤਕਦੀਰ ਮਯੰਕ ਫਾਊਂਡੇਸ਼ਨ ਵਲੋਂ 39 ਹੋਣਹਾਰ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਲਈ ਸਕਾਲਰਸ਼ਿਪ ਭੇਟ

Ad Position 21
No active advertisement
ਅਜੀਤ ਡੈਸਕ 23-07-2026
ਫ਼ਿਰੋਜ਼ਪੁਰ,22 ਜੁਲਾਈ (ਕੁਲਬੀਰ ਸਿੰਘ ਸੋਢੀ)-ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਆਰਥਿਕ ਤੌਰ ’ਤੇ ਕਮਜ਼ੋਰ ਪਰ ਹੋਣਹਾਰ ਧੀਆਂ ਲਈ ਮਯੰਕ ਫਾਊਂਡੇਸ਼ਨ ਦਾ ‘ਪ੍ਰਤਿਭਾ ਕੰਨਿਆ ਸਕਾਲਰਸ਼ਿਪ ਪ੍ਰੋਗਰਾਮ’ ਸਿੱਖਿਆ ਦੇ ਖੇਤਰ ਵਿਚ ਉਮੀਦ, ਮੌਕਿਆਂ ਅਤੇ ਸਮਾਜਿਕ ਬਦਲਾਅ ਦਾ ਪ੍ਰਤੀਕ ਬਣ ਚੁੱਕਾ ਹੈ। ਪਿਛਲੇ ਸੱਤ ਸਾਲਾਂ ਤੋਂ ਨਿਰੰਤਰ ਚੱਲ ਰਹੀ ਇਸ ਵਿਲੱਖਣ ਪਹਿਲ ਨੇ ਨਾ ਸਿਰਫ਼ ਸੈਂਕੜੇ ਵਿਦਿਆਰਥਣਾਂ ਨੂੰ ਉੱਚ ਸਿੱਖਿਆ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਦਿੱਤਾ ਹੈ, ਬਲਕਿ 52 ਧੀਆਂ ਨੂੰ ਗਰੈਜੂਏਸ਼ਨ ਪੂਰੀ ਕਰਕੇ ਆਤਮ ਨਿਰਭਰ ਬਣਨ ਦਾ ਰਾਹ ਵੀ ਦਿਖਾਇਆ ਹੈ। ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ, ਫ਼ਿਰੋਜ਼ਪੁਰ ਦੇ ਬਾਜਵਾ ਆਡੀਟੋਰੀਅਮ ਵਿਚ ਕਰਵਾਏ ਇਕ ਸ਼ਾਨਦਾਰ ਸਮਾਰੋਹ ਦੌਰਾਨ 39 ਨਵੀਆਂ ਹੋਣਹਾਰ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਗਰੈਜੂਏਸ਼ਨ ਦੇ ਤਿੰਨ ਸਾਲਾਂ ਤੱਕ ਹਰ ਸਾਲ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਨਾਲ ਹਰ ਵਿਦਿਆਰਥਣ ਨੂੰ ਕੁੱਲ 30 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਹੋਵੇਗੀ। ਪ੍ਰੋਜੈਕਟ ਕੋਆਰਡੀਨੇਟਰ ਵਿਸ਼ੇਸ਼ ਗਲਹੋਤਰਾ ਨੇ ਦੱਸਿਆ ਕਿ ਸਕਾਲਰਸ਼ਿਪ ਲਈ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਉਨ੍ਹਾਂ ਦੱਸਿਆ ਚੋਣ ਪ੍ਰਕਿਰਿਆ ਦੌਰਾਨ ਸਭ ਤੋਂ ਪਹਿਲਾਂ ਦਸਵੀਂ ਅਤੇ ਬਾਰ੍ਹਵੀਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸ਼ਾਰਟ ਲਿਸਟ ਕੀਤਾ ਜਾਂਦਾ ਹੈ, ਜਿਸ ਪਿੱਛੋਂ ਲਿਖਤੀ ਪ੍ਰੀਖਿਆ, ਪਰਿਵਾਰ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਸਰਵੇਖਣ ਦੇ ਆਧਾਰ ’ਤੇ ਅੰਤਿਮ ਚੋਣ ਕੀਤੀ ਜਾਂਦੀ ਹੈ, ਤਾਂ ਜੋ ਸਹਾਇਤਾ ਸੱਚਮੁੱਚ ਲੋੜਵੰਦ ਅਤੇ ਯੋਗ ਵਿਦਿਆਰਥਣਾਂ ਤੱਕ ਪਹੁੰਚ ਸਕੇ। ਸਮਾਗਮ ਦੇ ਮੁੱਖ ਮਹਿਮਾਨ ਡਾ. ਅਰਾਧਨਾ ਬਾਹਰੀ ਪ੍ਰਿੰਸੀਪਲ, ਆਰ.ਐੱਸ.ਡੀ ਕਾਲਜ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਫ਼ਿਰੋਜ਼ਪੁਰ ਸਿੱਖਿਆ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਨਵੀਆਂ ਮਿਸਾਲਾਂ ਕਾਇਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਧੀਆਂ ਦੀ ਸਿੱਖਿਆ ਵਿਚ ਕੀਤਾ ਗਿਆ ਨਿਵੇਸ਼ ਸਮਾਜ ਦੇ ਉੱਜਵਲ ਭਵਿੱਖ ਲਈ ਸਭ ਤੋਂ ਵੱਡੀ ਪੂੰਜੀ ਹੈ ਅਤੇ ਮਯੰਕ ਫਾਊਂਡੇਸ਼ਨ ਦਾ ਇਹ ਉਪਰਾਲਾ ਸਮਾਜਿਕ ਬਦਲਾਅ ਦੀ ਪ੍ਰੇਰਣਾਦਾਇਕ ਮਿਸਾਲ ਹੈ। ਇਸ ਮੌਕੇ ਸਾਰਿਕਾ ਮਿੱਤਲ, ਤੇਜਿੰਦਰ ਖੰਨਾ, ਮਯੰਕ ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ.ਗਜ਼ਲਪ੍ਰੀਤ ਅਰਨੇਜਾ, ਫਾਊਂਡੇਸ਼ਨ ਸਕੱਤਰ ਰਾਕੇਸ਼ ਕੁਮਾਰ, ਪ੍ਰੋ. ਸਪਨਾ ਬਧਵਾਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਕੰਗਾਰੂ ਗਰੁੱਪ ਆਫ਼ ਕੰਪਨੀਜ਼ ਅਤੇ ਕੋਹੇ ਇੰਡਸਟਰੀਜ਼, ਲੁਧਿਆਣਾ ਦਾ ਮਹੱਤਵਪੂਰਨ ਵਿੱਤੀ ਸਹਿਯੋਗ ਰਿਹਾ। ਸਮਾਗਮ ਵਿਚ ਪ੍ਰਿੰਸੀਪਲ ਅਨੁਰਾਧਾ ਚੰਦੇਲ, ਮਨਰੀਤ ਸਿੰਘ, ਡਾ.ਗ਼ਜ਼ਲਪ੍ਰੀਤ ਸਿੰਘ ਅਰਨੇਜਾ, ਪ੍ਰਿੰਸੀਪਲ ਸੰਜੀਵ ਟੰਡਨ, ਰਾਜੀਵ ਸੇਤੀਆ, ਮਿਤੁਲ ਭੰਡਾਰੀ, ਅਨੁਰਾਗ ਐਰੀ, ਰਾਕੇਸ਼ ਕੁਮਾਰ, ਵਿਕਾਸ ਗੁੰਭਰ, ਦੀਪਕ ਨਰੂਲਾ, ਹਰਨਾਮ ਸਿੰਘ, ਡਾ.ਬਨੀ ਨੰਦਾ, ਅਸ਼ਵਨੀ ਸ਼ਰਮਾ, ਸੁਮੇਸ਼ ਗੁੰਭਰ, ਸੰਦੀਪ ਸਹਿਗਲ, ਦੀਪਕ ਮਠਪਾਲ, ਮਨੋਜ ਗੁਪਤਾ, ਬਲਰਾਮ ਗੁੰਭਰ, ਅਰੁਣ ਅਰੋੜਾ, ਅਨਿਲ ਮਛਰਾਲ, ਸੁਰਭੀ, ਅਕਸ਼ਿਤਾ, ਕਮਲ ਸ਼ਰਮਾ, ਦੀਪਕ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸਿੱਖਿਆਵਿਦ, ਸਮਾਜਸੇਵੀ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਸ਼ਿਵਾਂਗੀ ਦੀ ਇਨਫੋਸਿਸ ਵਿਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਸਾਹਮਣੇ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਨੇ ਅਮਰੀਕਾ...
Ad Position 24