09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

108 ਮੁਲਾਜ਼ਮ ਜਥੇਬੰਦੀ ਨੇ ਪੀ.ਐੱਚ.ਐੱਸ.ਸੀ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 29-07-2026
ਫ਼ਿਰੋਜ਼ਪੁਰ, 28 ਜੁਲਾਈ (ਕੁਲਬੀਰ ਸਿੰਘ ਸੋਢੀ)-108 ਐਂਬੂਲੈਂਸ ਦੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਨਿਗੂਣੀ ਤਨਖ਼ਾਹ ’ਤੇ ਕੰਮ ਕਰਦੇ ਆ ਰਹੇ ਹਨ ਅਤੇ ਮੰਗਾਂ ਵੱਲ ਕਿੱਸੇ ਵੀ ਸਰਕਾਰ ਨੇ ਕਦੀ ਧਿਆਨ ਨਹੀਂ ਦਿੱਤਾ। ਆਗੂਆਂ ਨੇ ਦੱਸਿਆ ਕਿ ਸਾਨੂੰ ‘ਆਪ’ ਦੀ ਸਰਕਾਰ ਤੋਂ ਬਹੁਤ ਆਸ ਸੀ ਕਿ ਸਾਡੀਆਂ ਮੰਗਾਂ ਪੂਰੀਆਂ ਕਰੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਕਈ ਵਾਰ ਸਿਹਤ ਮੰਤਰੀ ਨੂੰ ਮਿਲਿਆ ਗਿਆ ਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਅਤੇ ਪੀ.ਐੱਚ.ਐੱਸ.ਸੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਸਾਨੂੰ ਸਿਰਫ਼ ਝੂਠੇ ਲਾਰੇ ਹੀ ਮਿਲੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 108 ਐਂਬੂਲੈਂਸ ਮੁਲਾਜ਼ਮ ਏਕਤਾ ਜਥੇਬੰਦੀ ਵਲੋਂ ਪਟਿਆਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ, ਪਰ ਪੀ.ਐੱਚ.ਐੱਸ.ਸੀ ਦੇ ਉੱਚ ਅਧਿਕਾਰੀਆਂ ਵਲੋਂ ਕਿਹਾ ਗਿਆ ਕਿ ਇਕ ਵਾਰ ਸਾਡੇ ਨਾਲ ਮੀਟਿੰਗ ਕਰੋ, ਤੁਹਾਡੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਜਿਸ ਦੌਰਾਨ ਪੀ.ਐੱਚ.ਐੱਸ.ਸੀ ਦੇ ਡਾਇਰੈਕਟਰ ਡਾ.ਸੁਨੀਲ ਬਾਂਸਲ ਅਤੇ ਐੱਮ.ਡੀ ਸਾਹਿਬ ਗੌਤਮ ਜੈਨ ਜੀ ਸ਼ਾਮਲ ਰਹੇ। ਉੱਚ ਅਧਿਕਾਰੀਆਂ ਵਲੋਂ ਸਾਨੂੰ ਪੂਰਨ ਭਰੋਸਾ ਦਿੱਤਾ ਗਿਆ ਹੈ ਕਿ ਪੈਨਲ ਬਣਾ ਕੇ ਇਕ ਮਹੀਨੇ ਦੇ ਵਿਚ ਪੂਰੀਆਂ ਕੀਤੀਆਂ ਜਾਣਗੀਆਂ। ਆਗੂਆਂ ਨੇ ਦੱਸਿਆ ਕਿ 28 ਅਗਸਤ ਤੱਕ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤੁਹਾਡੀ ਪੈਨਲ ਮੀਟਿੰਗ ਸਿਹਤ ਮੰਤਰੀ ਨਾਲ ਵੀ ਕਰਾਈ ਜਾਵੇਗੀ। ਅੰਤ ਵਿਚ 108 ਮੁਲਾਜ਼ਮ ਜਥੇਬੰਦੀ ਨੇ ਪੀ.ਐੱਚ.ਐੱਸ.ਸੀ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਪਹਿਲਾ ਵਾਂਗ ਮੁਲਾਜ਼ਮਾਂ ਨੂੰ ਲਾਰੇ ਲਾਏ ਜਾ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀ 29 ਅਗਸਤ ਨੂੰ ਸਾਰੇ ਪੰਜਾਬ ਦੀ ਐਂਬੂਲੈਂਸ ਪ੍ਰਭਾਵਿਤ ਹੋਵੇਗੀ। ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਪਤ ਸੂਚਨਾ ਦੇ ਆਧਾਰ ’ਤੇ 60 ਕਿੱਲੋ ਸ਼ੱਕੀ ਪਨੀਰ ਨਸ਼ਟ, 3 ਸੈਂਪਲ ਜਾਂਚ ਲਈ ਭੇਜੇ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਤੀਏਵਾਲਾ ਅਤੇ ਮੱਲਵਾਲ ’ਚ ਅਣ-ਅਧਿਕਾਰਤ ਕਾਲੋਨੀਆਂ ’ਤੇ ਚਲਾਇਆ ਪੀਲਾ ਪੰਜਾ
Ad Position 24