02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵਲੋਂ ਸ਼ਹੀਦ ਦੇ ਸਮਾਗਮ ’ਚ ਪੁੱਜਣ ਵਾਲੀਆਂ ਸੰਗਤਾਂ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 30-07-2026
ਗੋਲੂ ਕਾ ਮੌੜ, 29 ਜੁਲਾਈ (ਸੁਰਿੰਦਰ ਸਿੰਘ ਪਪਨੇਜਾ) -ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਅਤੇ ਹਾਂਡਾ ਪਰਿਵਾਰ ਵੱਲੋਂ ਸ਼ਹੀਦ ਉਧਮ ਸਿੰਘ ਦੇ ਆਦਮ ਕੱਦ ਬੁੱਤ ਨੂੰ ਸਥਾਪਿਤ ਕਰਨ ਲਈ ਬੀਜੇਪੀ ਸਰਕਾਰ ਦਿੱਲੀ, ਵਿਧਾਇਕ ਸ਼ਯਾਮ ਸ਼ਰਮਾ ਦਿੱਲੀ ਅਤੇ ਸਮਾਗਮ ਮੌਕੇ ਦਿੱਲੀ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਸਿੰਘ ਪਾਲਾ ਬੱਟੀ ਨੇ ਦੱਸਿਆ ਕਿ ਬਾਬਾ ਬ੍ਰਹਮਦਾਸ ਡੇਰਾ ਬਾਬਾ ਭੁੰਮਣ ਸ਼ਾਹ ਜੀ ਸੰਗਰ ਸਾਧਾਂ ਹਰਿਆਣਾ, ਬਾਬਾ ਹਰਮੇਸ਼ ਦਾਸ ਬਾਬਾ ਰਾਮ ਥੰਮਣ ਬਾਜੇ ਕੇ ਦੀ ਅਗਵਾਈ ਵਿਚ ਭਾਜਪਾ ਦਿੱਲੀ ਦੀ ਸਰਕਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਹੀਦ ਦੇ ਆਦਮ ਕਦ ਬੁੱਤ ਦੀ ਫਾਊਂਡੇਸ਼ਨ ਬਣਾਉਣ ਦਾ ਕੰਮ ਵਿਧਾਇਕ ਸ਼ਯਾਮ ਸ਼ਰਮਾ ਵਲੋਂ ਦਿਨ ਰਾਤ ਇਕ ਕਰਕੇ ਤਿਆਰ ਕਰਵਾਇਆ ਗਿਆ ਹੈ। ਇਸ ਬੁੱਤ ਲਈ ਹੰਸਰਾਜ ਹਾਂਡਾ ਅਤੇ ਉਹਨਾਂ ਦੇ ਸਪੁੱਤਰ ਰਜੇਸ਼ ਪਾਇਲਟ, ਨਰੇਸ਼ ਹਾਂਡਾ ਵਲੋਂ ਆਦਮ ਕਦ ਬੁੱਤ ਦਾ ਲੱਖਾਂ ਰੂਪੈ ਖਰਚ ਕੀਤਾ ਗਿਆ। ਸ਼ਹੀਦ ਉਦਮ ਸਿੰਘ ਜੀ ਦੇ ਇਸ ਆਦਮ ਕਦ ਬੁਤ ਦਾ ਉਦਘਾਟਨ ਬਾਬਾ ਬ੍ਰਹਮਦਾਸ ਸੰਗਰ ਸਾਧਾਂ, ਬਾਬਾ ਹਰਮੇਸ਼ ਦਾਸ ਡੇਰਾ ਬਾਬਾ ਰਾਮ ਥੰਮਣ, ਹੰਸ ਰਾਜ ਹਾਂਡਾ ਪਰਿਵਾਰ ਦਿੱਲੀ ਅਤੇ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵਲੋਂ ਸ਼ਹੀਦ ਦੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਕੇ ਕਰਵਾਇਆ ਗਿਆ। ਇਸ ਓਦਘਾਟਨ ਸਮਾਗਮ ਵਿਚ ਸਮਾਜ ਲਈ ਚੰਗੇ ਕੰਮ ਕਰਨ ਵਾਲਿਆਂ ਨੂੰ ਸਨਮਾਨ ਕੀਤਾ ਗਿਆ ਅਤੇ ਦੌਲਤ ਰਾਮ ਕੰਬੋਜ ਨੂੰ ਲਾਈਫ ਟਾਈਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅੱਜ ਗੁਰੂਹਰਸਹਾਏ ਸ਼ਹਿਰ ਬੰਦ ਕਰਵਾਉਣ ਸੰਬੰਧੀ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਤਲਵੰਡੀ ਭਾਈ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ
Ad Position 24
No active advertisement