ਰਮਿੰਦਰ ਸਿੰਘ ਆਵਲਾ ਦੇ ਪਾਰਟੀ ’ਚ ਆਉਣ ਦਾ ਅਕਾਲੀ ਆਗੂਆਂ ਵਲੋਂ ਸਵਾਗਤ
ਮਮਦੋਟ, 26 ਅਕਤੂਬਰ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਵਿਧਾਨਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਸਰਹੱਦੀ ਖੇਤਰ ਸਮੇਤ ਇਲਾਕੇ ਦੇ ਤਿੰਨ ਚਾਰ ਜ਼ਿਲ੍ਹਿਆਂ ਵਿਚ ਸਮਾਜਸੇਵੀ ਗਤੀਵਿਧੀਆਂ ਚਲਾਉਣ ਵਾਲੇ ਉੱਘੇ ਕਾਰੋਬਾਰੀ ਰਮਿੰਦਰ ਸਿੰਘ ਆਂਵਲਾ ਜੋ ਬੀਤੇ ਕੱਲ੍ਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ, ਦੀ ਸ਼ਮੂਲੀਅਤ ਨੂੰ ਲੈ ਕੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਮਿੰਦਰ ਸਿੰਘ ਆਂਵਲਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕਰਦਿਆਂ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਵਰਿੰਦਰ ਸਿੰਘ ਵੈਰੜ, ਪਵਨ ਕੁਮਾਰ ਦੁੱਗਲ ਨੇ ਕਿਹਾ ਕਿ ਰਮਿੰਦਰ ਸਿੰਘ ਆਂਵਲਾ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਪੂਰੇ ਸਰਹੱਦੀ ਦੇ ਫ਼ਿਰੋਜ਼ਪੁਰ- ਫ਼ਾਜ਼ਿਲਕਾ ਜ਼ਿਲਿਆਂ ਸਮੇਤ ਨਾਲ ਲੱਗਦੇ ਤਿੰਨ ਚਾਰ ਹੋਰ ਜ਼ਿਲ੍ਹਿਆਂ ਵਿਚ ਵੀ ਭਾਰੀ ਮਜ਼ਬੂਤ ਹੋ ਗਿਆ ਹੈ।
ਮਮਦੋਟ, 26 ਅਕਤੂਬਰ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਵਿਧਾਨਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਸਰਹੱਦੀ ਖੇਤਰ ਸਮੇਤ ਇਲਾਕੇ ਦੇ ਤਿੰਨ ਚਾਰ ਜ਼ਿਲ੍ਹਿਆਂ ਵਿਚ ਸਮਾਜਸੇਵੀ ਗਤੀਵਿਧੀਆਂ ਚਲਾਉਣ ਵਾਲੇ ਉੱਘੇ ਕਾਰੋਬਾਰੀ ਰਮਿੰਦਰ ਸਿੰਘ ਆਂਵਲਾ ਜੋ ਬੀਤੇ ਕੱਲ੍ਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ, ਦੀ ਸ਼ਮੂਲੀਅਤ ਨੂੰ ਲੈ ਕੇ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਮਿੰਦਰ ਸਿੰਘ ਆਂਵਲਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕਰਦਿਆਂ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਵਰਿੰਦਰ ਸਿੰਘ ਵੈਰੜ, ਪਵਨ ਕੁਮਾਰ ਦੁੱਗਲ ਨੇ ਕਿਹਾ ਕਿ ਰਮਿੰਦਰ ਸਿੰਘ ਆਂਵਲਾ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਪੂਰੇ ਸਰਹੱਦੀ ਦੇ ਫ਼ਿਰੋਜ਼ਪੁਰ- ਫ਼ਾਜ਼ਿਲਕਾ ਜ਼ਿਲਿਆਂ ਸਮੇਤ ਨਾਲ ਲੱਗਦੇ ਤਿੰਨ ਚਾਰ ਹੋਰ ਜ਼ਿਲ੍ਹਿਆਂ ਵਿਚ ਵੀ ਭਾਰੀ ਮਜ਼ਬੂਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਅਤੇ ਰਮਿੰਦਰ ਸਿੰਘ ਆਵਲਾ ’ਤੇ ਵਿਸ਼ਵਾਸ ਕਰਦੇ ਹਨ ਕਿ ਜਿੱਥੇ ਇਹ ਲੀਡਰ ਮੁਸ਼ਕਿਲ ਹਾਲਤਾਂ ਵਿਚ ਲੋਕਾਂ ਦੇ ਨਾਲ ਖੜਨਗੇ ਉੱਥੇ ਪੰਜਾਬ ਦੇ ਵਿਕਾਸ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡਣਗੇ।