26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮੰਦਬੁੱਧੀ, ਅੰਗਹੀਣ ਤੇ ਨੇਤਰਹੀਣ ਵਿਅਕਤੀਆਂ ਲਈ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ

ਜ਼ੀਰਾ, 26 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਿਵਾਲਾ ਮੰਦਰ ਜ਼ੀਰਾ ਵਿਖੇ ਮੰਦਬੁੱਧੀ, ਅੰਗਹੀਣ ਅਤੇ ਨੇਤਰਹੀਣ ਵਿਅਕਤੀਆਂ ਲਈ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਦੀ ਅਗਵਾਈ ਹੇਠ ਕਰਵਾਏ ਗਏ, ਇਸ ਕੈਂਪ ਦੌਰਾਨ ਲਗਭਗ 100 ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ, ਮੁੱਢਲਾ ਇਲਾਜ ਮੁਹੱਈਆ ਕਰਵਾਇਆ ਗਿਆ ਤੇ ਲੋੜੀਂਦੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ।

Ad Position 21
No active advertisement
ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ ਮੌਕੇ ਡਾਕਟਰ ਅਤੇ ਸੰਸਥਾ ਦੇ ਅਹੁਦੇਦਾਰ। ਤਸਵੀਰ-ਪ੍ਰਤਾਪ ਸਿੰਘ ਹੀਰਾ 27-10-2026
ਜ਼ੀਰਾ, 26 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਸੰਸਥਾ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਿਵਾਲਾ ਮੰਦਰ ਜ਼ੀਰਾ ਵਿਖੇ ਮੰਦਬੁੱਧੀ, ਅੰਗਹੀਣ ਅਤੇ ਨੇਤਰਹੀਣ ਵਿਅਕਤੀਆਂ ਲਈ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਪ੍ਰੀਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਦੀ ਅਗਵਾਈ ਹੇਠ ਕਰਵਾਏ ਗਏ, ਇਸ ਕੈਂਪ ਦੌਰਾਨ ਲਗਭਗ 100 ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ, ਮੁੱਢਲਾ ਇਲਾਜ ਮੁਹੱਈਆ ਕਰਵਾਇਆ ਗਿਆ ਤੇ ਲੋੜੀਂਦੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਬੀ.ਐਲ. ਪਸਰੀਚਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਉੱਘੇ ਸਿਹਤ ਮਾਹਿਰਾਂ ਵਲੋਂ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਗਈ ਹੈ ਜਿਨ੍ਹਾਂ ਨੂੰ ਜਲਦ ਹੀ ਟਰਾਈ ਸਾਈਕਲ, ਨੇਤਰਹੀਣਾਂ ਲਈ ਵਿਸ਼ੇਸ਼ ਮੋਬਾਈਲ ਅਤੇ ਛੜੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ੀਰਾ ਵਿਕਾਸ ਪ੍ਰੀਸ਼ਦ ਲੰਮੇ ਸਮੇਂ ਤੋਂ ਸਿੱਖਿਆ, ਸਿਹਤ, ਵਾਤਾਵਰਣ ਅਤੇ ਹੋਰ ਸਮਾਜਿਕ ਖੇਤਰਾਂ ਵਿਚ ਸਰਗਰਮੀ ਨਾਲ ਸੇਵਾਵਾਂ ਨਿਭਾ ਰਹੀ ਹੈ। ਜਨਰਲ ਸਕੱਤਰ ਜਗਦੇਵ ਸ਼ਰਮਾ ਅਤੇ ਵਾਤਾਵਰਣ ਪ੍ਰੋਜੈਕਟ ਇੰਚਾਰਜ ਅਨਿਲ ਬਜਾਜ ਨੇ ਦੱਸਿਆ ਕਿ ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਟੀਮ ਨੇ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਵਨੀਤਾ ਝਾਂਜੀ, ਜੇ.ਈ. ਸੁਰਿੰਦਰ ਸ਼ਰਮਾ, ਕਨਵੀਨਰ ਅਸ਼ੋਕ ਪਲਤਾ, ਡਾ.ਰਮੇਸ਼ ਆਰੀਆ ਫਾਰਮਾਸਿਸਟ, ਮਹਾਂ ਮੰਤਰੀ ਰਜਿੰਦਰ ਬੰਸੀਵਾਲ, ਸੋਨੂੰ ਗੁਜਰਾਲ, ਸਕੂਲ ਸਿੱਖਿਆ ਪ੍ਰੋਜੈਕਟ ਇੰਚਾਰਜ ਨਰਿੰਦਰ ਸਿੰਘ ਥਿੰਦ, ਕੈਸ਼ੀਅਰ ਗੁਰਬਖਸ਼ ਸਿੰਘ ਵਿੱਜ, ਐਡਵਾਈਜ਼ਰ ਰਿਪਨ ਅਰੋੜਾ, ਮਾਸਟਰ ਹਰਭਜਨ ਸਿੰਘ, ਜਨਰਲ ਸਕੱਤਰ ਜਗਦੇਵ ਸ਼ਰਮਾ, ਸਤੀਸ਼ ਮੋਹਨ ਦੇਵਗਨ ਅਤੇ ਅਨਿਲ ਬਜਾਜ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਦਿਵਸ ਮੌਕੇ ਲੰਗਰ ਲਗਾਇਆ ਅਗਲੀ ਖ਼ਬਰ ਸੂਬਾ ਪੱਧਰੀ ਸ਼ਤਰੰਜ ਮੁਕਾਬਲੇ ਵਿਚ ਯਤੀਨ ਸੋਢੀ ਨੇ ਦੂਜਾ ਸਥਾਨ ਹਾਸਿਲ ਕਰਕੇ ਗੁਰੂਹਰਸਹਾਏ ਦਾ ਨਾਂਅ ਰੌਸ਼ਨ ਕੀਤਾ
Ad Position 24