01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

‘ਪੌਦੇ ਲਗਾਓ–ਵਾਤਾਵਰਨ ਬਚਾਓ’ ਮੁਹਿੰਮ ਤਹਿਤ ਛਾਂਦਾਰ ਬੂਟੇ ਲਗਾਏਗੀ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ

Ad Position 21
No active advertisement
ਅਜੀਤ ਡੈਸਕ 01-08-2026
ਫ਼ਿਰੋਜ਼ਪੁਰ, 31 ਜੁਲਾਈ (ਗੁਰਿੰਦਰ ਸਿੰਘ)-ਵਾਤਾਵਰਨ ਦੀ ਸ਼ੁੱਧਤਾ, ਹਰਿਆਵਲ ਦੇ ਵਿਸਥਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣ ਦੇ ਉਦੇਸ਼ ਨਾਲ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ (ਰਜਿ. 140) ਪੰਜਾਬ ਵਲੋਂ ਸਾਉਣ ਦੇ ਮਹੀਨੇ ‘ਪੌਦੇ ਲਗਾਓ-ਵਾਤਾਵਰਨ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵੱਖ-ਵੱਖ ਜਨਤਕ ਥਾਵਾਂ, ਸਕੂਲਾਂ, ਧਾਰਮਿਕ ਅਸਥਾਨਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਛਾਂਦਾਰ ਅਤੇ ਵਾਤਾਵਰਨ ਪੱਖੀ ਬੂਟੇ ਲਗਾਏ ਜਾਣਗੇ। ਇਸ ਸਬੰਧੀ ਸੁਸਾਇਟੀ ਦੇ ਪੰਜਾਬ ਪ੍ਰਧਾਨ ਹਰਭਜਨ ਸਿੰਘ ਦੜਿਆਲਾ ਨੇ ਕਿਹਾ ਕਿ ਸਾਉਣ ਦਾ ਮਹੀਨਾ ਪੌਦੇ ਲਗਾਉਣ ਲਈ ਸਭ ਤੋਂ ਅਨੁਕੂਲ ਸਮਾਂ ਹੁੰਦਾ ਹੈ। ਇਸ ਮੌਸਮ ਦੌਰਾਨ ਹੋਣ ਵਾਲੀਆਂ ਬਾਰਸ਼ਾਂ ਕਾਰਨ ਪੌਦਿਆਂ ਦੇ ਚੰਗੀ ਤਰ੍ਹਾਂ ਪ੍ਰਫੁੱਲਿਤ ਹੋਣ ਅਤੇ ਰੁੱਖਾਂ ਦਾ ਰੂਪ ਧਾਰਨ ਕਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਹਰ ਵਿਅਕਤੀ ਨੂੰ ਘੱਟੋ-ਘੱਟ ਇਕ ਪੌਦਾ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਪੌਦੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਨਿਯਮਿਤ ਸੰਭਾਲ ਅਤੇ ਦੇਖਭਾਲ ਕਰਨਾ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਤਾਂ ਜੋ ਉਹ ਵੱਡੇ ਹੋ ਕੇ ਛਾਂਦਾਰ ਰੁੱਖ ਬਣ ਸਕਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ’ਚ ਆਪਣਾ ਯੋਗਦਾਨ ਪਾ ਸਕਣ। ਹਰਭਜਨ ਸਿੰਘ ਦੜਿਆਲਾ ਨੇ ਸਮੂਹ ਇਲਾਕਾ ਨਿਵਾਸੀਆਂ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਰਿਆਵਲ ਮੁਹਿੰਮ ’ਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਆਪਣੇ ਘਰਾਂ, ਪਿੰਡਾਂ ਅਤੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾ ਕੇ ਕੁਦਰਤ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਭਗਵਾਨ ਸਿੰਘ ਦੜਿਆਲਾ, ਸੁਖਮਿੰਦਰ ਸਿੰਘ ਜੱਬਲ, ਬੂਟਾ ਸਿੰਘ ਹਰਿਆਣ, ਅੰਗਰੇਜ਼ ਸਿੰਘ ਕਲਸੀ, ਗੁਰਪ੍ਰੀਤ ਸਿੰਘ ਕਲਸੀ, ਸਤਨਾਮ ਸਿੰਘ ਹਰਿਆਣ, ਜਸਬੀਰ ਸਿੰਘ ਕਲਸੀ, ਜਰਨੈਲ ਸਿੰਘ ਗਾਬੜੀਆ, ਹਰਜਿੰਦਰ ਸਿੰਘ ਦੜਿਆਲਾ, ਅਮਰ ਸਿੰਘ ਗਾਬੜੀਆ, ਜਸਵਿੰਦਰ ਸਿੰਘ ਸੰਧੂ, ਗੁਰਮੀਤ ਸਿੰਘ ਗਾਬੜੀਆ ਅਤੇ ਕੁਲਦੀਪ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਪੰਛੀ ਸ਼ਾਹ ਦੀ ਯਾਦ ’ਚ ਸੋਢੀ ਨਗਰ ਵਿਖੇ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਇੰਪਲਾਈਜ਼ ਵੈੱਲਫ਼ੇਅਰ ਫੈੱਡਰੇਸ਼ਨ ਦੀ ਮੀਟਿੰਗ
Ad Position 24
No active advertisement