10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਹੋਈ ਮੀਟਿੰਗ

ਮੱਲਾਂਵਾਲਾ, 9 ਅਗਸਤ (ਗੁਰਦੇਵ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕਾਲੂ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਮਤੇ ਪਾਏ ਗਏ।

Ad Position 21
No active advertisement
ਅਜੀਤ ਡੈਸਕ 10-08-2026
ਮੱਲਾਂਵਾਲਾ, 9 ਅਗਸਤ (ਗੁਰਦੇਵ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਲਾਂਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕਾਲੂ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ-ਵੱਖ ਮਤੇ ਪਾਏ ਗਏ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੋ ਅਮਰੀਕਾ ਦੇ ਨਾਲ ਸਮਝੌਤਾ ਕੀਤਾ ਗਿਆ ਹੈ, ਉਸ ਦੇ ਵਿਰੋਧ ’ਚ ਐੱਸ.ਡੀ.ਐਮ. ਜ਼ੀਰਾ ਦੇ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਸਮਝੌਤੇ ਨਾਲ ਕਿਸਾਨ ਬਿਲਕੁਲ ਖ਼ਤਮ ਹੋ ਜਾਵੇਗਾ। ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਧਰਨੇ ਵਿਚ ਜੋ ਟਰੈਕਟਰ ਟਰਾਲੀਆਂ ਵਾਸਤੇ ਕਿਸਾਨਾਂ ਦੀ ਡਿਊਟੀ ਲਗਾਈ ਗਈ ਹੈ, ਉਹ ਆਪਣੀ ਪੂਰੀ ਤਿਆਰੀ ਰੱਖਣ। ਇਸ ਮੌਕੇ ਮਨਮੋਹਨ ਸਿੰਘ ਥਿੰਦ ਸਕੱਦਰ ਪੰਜਾਬ, ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਦੂਲੇਵਾਲਾ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਸੰਧਾ ਜਨਰਲ ਸਕੱਤਰ ਫ਼ਿਰੋਜ਼ਪੁਰ, ਦਰਬਾਰਾ ਸਿੰਘ ਮੱਲ੍ਹੀ ਸਰਪ੍ਰਸਤ ਬਲਾਕ, ਕੁਲਵੰਤ ਸਿੰਘ ਥਿੰਦ ਜਨਰਲ ਸਕੱਤਰ ਫ਼ਿਰੋਜ਼ਪੁਰ, ਚਤਰ ਸਿੰਘ, ਕੁਲਵੰਤ ਸਿੰਘ ਮੋਟਰਾਂ ਵਾਲਾ, ਗੁਲਾਬ ਸਿੰਘ ਮਾਣਕੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਜੱਜਲ ਵਾਲੀ ਮੰਦਰ ਵਿਖੇ 59ਵਾਂ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਅਗਲੀ ਖ਼ਬਰ ਸ਼ਮਸ਼ਾਨਘਾਟ ਵਿਚ ਲਗਾਏ ਗਏ ਛਾਂਦਾਰ ਬੂਟੇ ਵਾਤਾਵਰਨ ਦੀ ਸੰਭਾਲ ਲਈ ਸਭ ਲੋਕ ਅੱਗੇ ਆਉਣ- ਚੇਅਰਮੈਨ ਡਾ. ਮਲਕੀਤ ਥਿੰਦ
Ad Position 24