ਫ਼ਿਰੋਜ਼ਪੁਰ ਮੰਡਲ ’ਚ ਈ-ਟੈਂਡਰਿੰਗ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 91 ਲੱਖ ਦਾ ਰੈਵੇਨਿਊ
ਸੈਮ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਕ੍ਰਿਕਟ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਗਮਾ
ਫਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 14624 (ਸੀਰ ਗੋਵਰਧਨ ਵਾਰਾਨਸੀ ਐਕਸਪੈੱ੍ਰਸ) ਵਿਚ ਐੱਸ. ਐੱਲ.
ਫਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 14624 (ਸੀਰ ਗੋਵਰਧਨ ਵਾਰਾਨਸੀ ਐਕਸਪੈੱ੍ਰਸ) ਵਿਚ ਐੱਸ.ਐੱਲ.ਆਰ. ਲੀਜ਼ਿੰਗ ਠੇਕਾ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸੁਵਿਧਾਵਾਂ ਮਿਲਣਗੀਆਂ ਅਤੇ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਟਰੇਨ ਵਿਚ ਤਿੰਨ ਸਾਲਾਂ ਦੇ ਠੇਕੇ ਤੋਂ ਰੇਲਵੇ ਨੂੰ ਲਗਭਗ 91 ਲੱਖ ਦਾ ਰੈਵੇਨਿਊ ਪ੍ਰਾਪਤ ਹੋਵੇਗਾ। ਐੱਸ.ਐੱਲ.ਆਰ. ਲੀਜ਼ਿੰਗ ਵਿਵਸਥਾ ਨਾਲ ਰੇਲਵੇ ਨੂੰ ਵਾਧੂ ਆਮਦਨ ਹੁੰਦੀ ਹੈ ਅਤੇ ਟਰੇਨਾਂ ਵਿਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਹੁੰਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਨੂੰ ਆਪਣੇ ਸਾਮਾਨ ਨੂੰ ਤੇਜ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜਣ ਦੀ ਸੁਵਿਧਾ ਮਿਲਦੀ ਹੈ। ਇਹ ਵਿਵਸਥਾ ਰੇਲਵੇ ਅਤੇ ਵਪਾਰੀ ਦੋਵਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਨਾਲ ਸਮੇਂ ਅਤੇ ਲਾਗਤ ਦੋਵਾਂ ਦੀ ਬੱਚਤ ਹੋ ਰਹੀ ਹੈ। ਈ-ਟੈਂਡਰਿੰਗ ਦੇ ਮਾਧਿਅਮ ਨਾਲ ਪਾਰਦਰਸ਼ੀ ਤਰੀਕੇ ਨਾਲ ਠੇਕੇ ਅਲਾਟ ਕੀਤੇ ਜਾਣ ਨਾਲ ਰੇਲਵੇ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਅਤੇ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲ ਰਹੀ ਹੈ।