12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਹੀਂ ਰਹੇ ਸੀ.ਪੀ.ਆਈ.ਐੱਮ. ਦੇ ਸਾਬਕਾ ਸੂਬਾ ਕਮੇਟੀ ਮੈਂਬਰ ਕਾਮਰੇਡ ਸ਼ਬੇਗ ਸਿੰਘ ਪਾਰਟੀ ਸਾਥੀਆਂ ਅਤੇ ਪਰਿਵਾਰਕ ਮੈਬਰਾਂ ਨੇ ਦਿੱਤੀ ਅੰਤਿਮ ਵਿਦਾਇਗੀ

ਫ਼ਿਰੋਜਪੁਰ, 12 ਅਗਸਤ (ਗੁਰਿੰਦਰ ਸਿੰਘ)-ਕਾਮਰੇਡ ਸ਼ਬੇਗ ਸਿੰਘ ਸਾਬਕਾ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਸਕੱਤਰ ਸੀ. ਪੀ.

Ad Position 21
No active advertisement
ਕਾਮਰੇਡ ਸ਼ਬੇਗ ਸਿੰਘ ਨੂੰ ਅੰਤਿਮ ਵਿਦਾਇਗੀ ਦਿੰਦੇ ਸੀ.ਪੀ.ਆਈ.ਐਮ ਦੇ ਪਾਰਟੀ ਸਾਥੀ। ਅਜੀਤ ਤਸਵੀਰ 13-08-2026
ਫ਼ਿਰੋਜਪੁਰ, 12 ਅਗਸਤ (ਗੁਰਿੰਦਰ ਸਿੰਘ)-ਕਾਮਰੇਡ ਸ਼ਬੇਗ ਸਿੰਘ ਸਾਬਕਾ ਸੂਬਾ ਕਮੇਟੀ ਮੈਂਬਰ ਅਤੇ ਜਿਲ੍ਹਾ ਸਕੱਤਰ ਸੀ.ਪੀ.ਆਈ ਐਮ ਦੀ ਅਜਪਾਰਟੀ ਮੈਬਰਾ ਅਤੇ ਪਰਿਵਾਰਕ ਮੰਦਰਾ ਦੀ ਹਾਜਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਇਹ ਜਾਣਕਾਰੀ ਸਾਂਝੀ ਕਰਦਿਆ ਕਾਮਰੇਡ ਹੰਸਾ ਸਿੰਘ ਜ਼ਿਲ੍ਹਾ ਸਕਤਰ ਫਿਰੋਜ਼ਪੁਰ ਨੇ ਦਸਿਆ ਕਿ ਸਸਕਾਰ ਤੋਂ ਪਹਿਲਾਂ ਕਾਮਰੇਡ ਤੇਜਾ ਸਿੰਘ, ਕਾਮਰੇਡ ਕੁਲਦੀਪ ਸਿੰਘ ਖੁੰਗਰ, ਕਾਮਰੇਡ ਸੁਰਜੀਤ ਗਗੜਾ, ਕਾਮਰੇਡ ਕਸ਼ਮੀਰ ਸਿੰਘ ਜ਼ਿਲ੍ਹਾ ਸਕਤਰ ਸੀ.ਪੀ.ਆਈ, ਕਾਮਰੇਡ ਮਹਾਂਵੀਰ ਸਿੰਘ, ਕਾਮਰੇਡ ਬਲਜੀਤ ਸਿੰਘ, ਕਾਮਰੇਡ ਸਮੁੰਦਰ ਸਿੰਘ, ਕਾਮਰੇਡ ਬਘੇਲ ਸਿੰਘ ਅਤੇ ਸ਼ਿੰਦਰ ਸਿੰਘ ਸਰਪੰਚ ਵਲੋਂ ਕਾਮਰੇਡ ਸ਼ਬੇਗ ਸਿੰਘ ਦੀ ਮ੍ਰਿਤਕ ਦੇਹ ’ਤੇ ਪਾਰਟੀ ਦਾ ਸੂਹਾ ਝੰਡਾ ਪਾਇਆ ਅਤੇ ਕਾਮਰੇਡ ਸ਼ਬੇਗ ਸਿੰਘ ਅਮਰ ਰਹੇ, ਕਾਮਰੇਡ ਸ਼ਬੇਗ ਸਿੰਘ ਨੂੰ ਲਾਲ ਸਲਾਮ ਅਤੇ ਸੀ.ਪੀ.ਆਈ.ਐੱਮ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕਾਮਰੇਡ ਸ਼ਬੇਗ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 1999 ਵਿਚ ਅਧਿਆਪਕ ਵਜੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਕਾਮਰੇਡ ਸ਼ਬੇਗ ਸਿੰਘ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪ.ਸ.ਸ.ਫ ਦੇ ਜ਼ਿਲ੍ਹਾ ਪ੍ਰਧਾਨ ਰਹੇ।ਫਿਰ 2001 ਤੋਂ 2007 ਤੱਕ ਸੀ.ਪੀ.ਆਈ.ਐੱਮ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਰਹੇ। ਕਾਮਰੇਡ ਹੰਸਾ ਸਿੰਘ ਨੇ ਦੱਸਿਆ ਕਿ ਕਾਮਰੇਡ ਸ਼ਬੇਗ ਸਿੰਘ ਦਾ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ 16 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਬਾਠਾਂਵਾਲਾ ਮੱਖੂ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਸ਼ੰਕਰਾਪੁਰੀ ਦੇ 202ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੰਤੂਵਾਲਾ ਮੇਲੇ ਦਾ ਪੋਸਟਰ ਰਿਲੀਜ਼ ਅਗਲੀ ਖ਼ਬਰ ਤਿਰੰਗਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਮਾਣ ਦਾ ਪ੍ਰਤੀਕ ਹੈ: ਯਤਿੰਦਰ ਸਿੰਘ ਐਡਵੋਕੇਟ ਹਰ ਘਰ ਤਿਰੰਗਾ ਮੁਹਿੰਮ ਤਹਿਤ ਕਰਵਾਇ...
Ad Position 24