ਆਜ਼ਾਦੀ ਦਿਹਾੜੇ ’ਤੇ ਹੱਕ ਮੰਗਣ ਨਿਕਲੇ ਕੰਪਿਊਟਰ ਅਧਿਆਪਕਾਂ ’ਤੇ ਪੁਲਿਸ ਦਾ ਸ਼ਿਕੰਜਾ
ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਸੇਵਾ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵਲੋਂ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਅਨੁਸਾਰ ਪ੍ਰਦਰਸ਼ਨ ਵਿਚ ਸ਼ਾਮਲ 700 ਤੋਂ ਵੱਧ ਕੰਪਿਊਟਰ ਅਧਿਆਪਕਾਂ ਨੂੰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿਚ ਲਿਆ ਗਿਆ।
ਪ
ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲਿਸ। ਤਸਵੀਰ-ਗੁਰਿੰਦਰ ਸਿੰਘ
17-08-2026
ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਸੇਵਾ ਮੰਗਾਂ ਦਾ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵਲੋਂ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਅਨੁਸਾਰ ਪ੍ਰਦਰਸ਼ਨ ਵਿਚ ਸ਼ਾਮਲ 700 ਤੋਂ ਵੱਧ ਕੰਪਿਊਟਰ ਅਧਿਆਪਕਾਂ ਨੂੰ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿਚ ਲਿਆ ਗਿਆ। ਯੂਨੀਅਨ ਦੇ ਸੂਬਾ ਆਗੂ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਫ਼ਿਰੋਜ਼ਪੁਰ ਆਮਦ ਮੌਕੇ ਯੂਨੀਅਨ ਵਲੋਂ ਸ਼ਾਂਤਮਈ ਰੋਸ ਰੈਲੀ ਕੀਤੀ ਗਈ। ਇਸ ਵਿਚ ਫ਼ਿਰੋਜ਼ਪੁਰ ਤੋਂ ਇਲਾਵਾ ਮੋਗਾ, ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਵੱਡੀ ਗਿਣਤੀ ਵਿਚ ਅਧਿਆਪਕ ਪਹੁੰਚੇ। ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕਰੀਬ 6,640 ਕੰਪਿਊਟਰ ਅਧਿਆਪਕ ਪਿਛਲੇ ਦੋ ਦਹਾਕਿਆਂ ਤੋਂ ਸੇਵਾਵਾਂ ਨਿਭਾਅ ਰਹੇ ਹਨ, ਪਰ ਰੈਗੂਲਰ ਸੇਵਾ ਨਾਲ ਸਬੰਧਤ ਪੂਰੇ ਵਿੱਤੀ ਲਤੇ ਸੇਵਾ ਲਾਭ ਅਜੇ ਤੱਕ ਨਹੀਂ ਮਿਲੇ। ਉਨ੍ਹਾਂ ਕਿਹਾ ਕਿ 2 ਦਸੰਬਰ 2010 ਨੂੰ ਸੇਵਾਵਾਂ ਰੈਗੂਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਅਤੇ 1 ਜੁਲਾਈ 2011 ਤੋਂ ਰੈਗੂਲਰ ਸੇਵਾ ਪ੍ਰਭਾਵੀ ਹੋਈ, ਪਰ ਇਸ ਦੇ ਪੂਰੇ ਲਾਭਾਂ ਲਈ ਅਧਿਆਪਕਾਂ ਨੂੰ ਅਜੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।ਯੂਨੀਅਨ ਨੇ 6ਵੇਂ ਤਨਖਾਹ ਕਮਿਸ਼ਨ, ਪੈਨਸ਼ਨ, ਡੀ.ਸੀ.ਆਰ.ਜੀ., ਪਰਿਵਾਰਕ ਲਾਭ ਅਤੇ ਹੋਰ ਸੇਵਾ ਹੱਕਾਂ ਨਾਲ ਸਬੰਧਤ ਮਸਲੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਆਗੂਆਂ ਅਨੁਸਾਰ ਸੰਘਰਸ਼ ਦੌਰਾਨ 114 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 5 ਅਧਿਆਪਕ ਬਣਦੇ ਲਾਭਾਂ ਤੋਂ ਬਿਨਾਂ ਸੇਵਾਮੁਕਤ ਹੋ ਚੁੱਕੇ ਹਨ। ਆਗੂ ਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕ ਸਰਕਾਰ ਤੋਂ ਕੋਈ ਖੈਰਾਤ ਨਹੀਂ, ਸਗੋਂ ਆਪਣੀ ਲੰਬੀ ਸਰਕਾਰੀ ਸੇਵਾ ਦੇ ਬਦਲੇ ਨਿਯਮਾਂ ਅਨੁਸਾਰ ਬਣਦੇ ਹੱਕ ਮੰਗ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਾਅਦਿਆਂ ਅਤੇ 15 ਸਤੰਬਰ 2022 ਦੇ ਐਲਾਨ ਨੂੰ ਲਾਗੂ ਕਰਦਿਆਂ ਸਾਰੇ ਲੰਬਿਤ ਮਸਲਿਆਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਹਰਭਗਵਾਨ ਸਿੰਘ, ਰਾਕੇਸ਼ ਖਾਲਸਾ ਮੋਗਾ, ਹਰਮਿੰਦਰ ਸਿੰਘ ਸੰਧੂ, ਜਗਸੀਰ ਸਿੰਘ, ਜਸਵਿੰਦਰ ਸਿੰਘ ਫਰੀਦਕੋਟ, ਜੋਨੀ ਸਿੰਗਲਾ, ਈਸ਼ਰ ਸਿੰਘ, ਲਖਰਾਜ ਸਿੰਘ ਮੁਕਤਸਰ, ਸਤਿਆ ਸਵਰੂਪ ਫਾਜ਼ਿਲਕਾ, ਰਵੀਇੰਦਰ ਸਿੰਘ ਗਿੱਲ, ਗਗਨਦੀਪ ਸਿੰਘ ਗਿੱਲ, ਸ਼ਮਸ਼ੇਰ ਸਿੰਘ ਗਿੱਲ, ਸਤੀਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ, ਜੋਤਸਰੂਪ ਸਿੰਘ ਮੱਖੂ, ਸਤਨਾਮ ਸਿੰਘ ਮੱਖੂ, ਸਰਬਜੀਤ ਸਿੰਘ ਕਲਸੀ, ਵਿਕਾਸ ਜ਼ੀਰਾ, ਗੁਲਸ਼ਨ ਕੁਮਾਰ, ਸਰਵਜੋਤ ਸਿੰਘ ਮੁੱਤੀ, ਮਿਸਾਲ ਧਵਨ, ਪ੍ਰਿਤਪਾਲ ਸਿੰਘ, ਸੰਜੀਵ ਕੁਮਾਰ, ਜਸਪ੍ਰੀਤ ਸੈਣੀ, ਗੁਰਮੀਤ ਸਿੰਘ, ਅਮਨਦੀਪ ਬੱਤਰਾ, ਮਨੀਸ਼ ਕੁਮਾਰ, ਜਤਿੰਦਰ ਗੱਖਰ, ਕਰਨ ਸ਼ਰਮਾ, ਵੰਦਨਾ, ਕਿਰਨ ਬਾਲਾ, ਕਮਲਾ ਰਾਣੀ, ਭੁਪਿੰਦਰ ਕੌਰ, ਹਰਬੰਸ ਸਿੰਘ, ਵਿਜੈ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਅਤੇ ਮਹਿਲਾ ਅਧਿਆਪਕ ਹਾਜ਼ਰ ਸਨ।