17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

91 ਸਾਲ ਦੀ ਉਮਰ ’ਚ ਮੋਨੀ ਬਾਬਾ ਸ੍ਰੀ ਰਾਜ ਕੁਮਾਰ ਦਾ ਦਿਹਾਂਤ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਫਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਸਨਿਆਸੀ ਸਾਧੂ ਸ੍ਰੀ ਰਾਜ ਕੁਮਾਰ ਮੋਨੀ ਬਾਬਾ ਦਾ 15 ਅਗਸਤ ਨੂੰ ਦਿਹਾਂਤ ਹੋ ਗਿਆ। ਉਹ ਕਰੀਬ 91 ਸਾਲਾਂ ਦੇ ਸਨ ।

Ad Position 21
No active advertisement
ਅਜੀਤ ਡੈਸਕ 17-08-2026
ਫਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਸਨਿਆਸੀ ਸਾਧੂ ਸ੍ਰੀ ਰਾਜ ਕੁਮਾਰ ਮੋਨੀ ਬਾਬਾ ਦਾ 15 ਅਗਸਤ ਨੂੰ ਦਿਹਾਂਤ ਹੋ ਗਿਆ। ਉਹ ਕਰੀਬ 91 ਸਾਲਾਂ ਦੇ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੂਥੜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਿਤ ਮੋਨੀ ਆਸ਼ਰਮ ਵਿਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ। ਮੋਨੀ ਬਾਬਾ ਲੰਮੇ ਸਮੇਂ ਤੋਂ ਸੰਨਿਆਸੀ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਦੇ ਸਨਿਆਸੀ ਹੋਣ ਕਰਕੇ ਅੰਤਿਮ ਰਸਮਾਂ ਉਨ੍ਹਾਂ ਦੇ ਭਤੀਜੇ ਜਤਿੰਦਰ ਗੋਗੀ ਸੀਨੀਅਰ ਭਾਜਪਾ ਆਗੂ ਅਤੇ ਜਤਿੰਦਰ ਸ਼ਰਮਾ ਜੋਨੀ ਸੀਨੀਅਰ ਐਡਵੋਕੇਟ ਬਠਿੰਡਾ ਵਲੋਂ ਨਿਭਾਈਆਂ ਗਈਆਂ। ਇਸ ਦੁਖਦਾਈ ਮੌਕੇ ’ਤੇ ਉਨ੍ਹਾਂ ਦੇ ਰਿਸ਼ਤੇਦਾਰਾਂ, ਸਾਕ ਸਬੰਧੀਆਂ, ਪਿੰਡ ਵਾਸੀਆਂ ਅਤੇ ਜਾਣ ਪਛਾਣ ਵਾਲਿਆਂ ਵਲੋਂ ਮੋਨੀ ਆਸ਼ਰਮ ਪਿੰਡ ਲੂਥੜ ਵਿਖੇ ਪਹੁੰਚ ਕੇ ਰਾਜ ਕੁਮਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮਾਹੌਲ ਬੇਹੱਦ ਗਮਗੀਨ ਰਿਹਾ ਅਤੇ ਹਾਜ਼ਰ ਲੋਕਾਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਕਰੀਬ 91 ਸਾਲ ਦੀ ਉਮਰ ਵਿਚ ਸੰਸਾਰ ਤੋਂ ਵਿਦਾ ਹੋਏ ਰਾਜ ਕੁਮਾਰ ਦਾ ਸਾਦਗੀ ਭਰਿਆ ਸਨਿਆਸੀ ਜੀਵਨ ਅਤੇ ਧਾਰਮਿਕ ਸੇਵਾ ਹਮੇਸ਼ਾਂ ਯਾਦ ਰਹੇਗੀ। ਸ੍ਰੀ ਰਾਜ ਕੁਮਾਰ ਮੋਨੀ ਬਾਬਾ ਨਮਿੱਤ ਫੁੱਲਾਂ ਦੀ ਰਸਮ 18 ਅਗਸਤ ਸਵੇਰੇ 9 ਵਜੇ ਪਿੰਡ ਲੂਥੜ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਸਵਾਲ ਕਰਨ ਜਾ ਰਹੇ ਕਿਸਾਨ ਰਸਤੇ ਵਿੱਚ ਰੋਕ ਕੇ ਕੀਤੇ ਗ੍ਰਿਫ਼ਤਾਰ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ
Ad Position 24