17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ

ਫ਼ਿਰੋਜ਼ਪੁਰ , 16 ਅਗਸਤ ( ਕੁਲਬੀਰ ਸਿੰਘ ਸੋਢੀ )- ਪਿਛਲੇ ਪੌਣੇ ਚਾਰ ਸਾਲ ਤੋਂ ਚੰਡੀਗੜ੍ਹ - ਮੋਹਾਲੀ ਸਰਹੱਦ ’ ਤੇ ਸਿੱਖ ਮਸਲਿਆਂ ਦੇ ਨਿਪਟਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ ਤੇ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਚ ਪੰਜਾਬ ਸਰਕਾਰ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਵੱਖ - ਵੱਖ ਪੰਥਕ ਪਾਰਟੀਆਂ , ਕਿਸਾਨ - ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਦੇ ਆਗੂ ਇਕੋ ਮੰਚ ’ ਤੇ ਇੱਕਜੁੱਟ ਨਜ਼ਰ ਆਏ ।

Ad Position 21
No active advertisement
ਮੁੱਖ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਸਮੇਂ ਕਿਸਾਨ ਜਥੇਬੰਦੀਆਂ ਅਤੇ ਪੰਥਕ ਪਾਰਟੀਆਂ ਦੇ ਆਗੂ। ਅਜੀਤ ਤਸਵੀਰ 17-08-2026
ਫ਼ਿਰੋਜ਼ਪੁਰ , 16 ਅਗਸਤ ( ਕੁਲਬੀਰ ਸਿੰਘ ਸੋਢੀ )- ਪਿਛਲੇ ਪੌਣੇ ਚਾਰ ਸਾਲ ਤੋਂ ਚੰਡੀਗੜ੍ਹ - ਮੋਹਾਲੀ ਸਰਹੱਦ ’ ਤੇ ਸਿੱਖ ਮਸਲਿਆਂ ਦੇ ਨਿਪਟਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ ਤੇ ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿਚ ਪੰਜਾਬ ਸਰਕਾਰ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਵੱਖ - ਵੱਖ ਪੰਥਕ ਪਾਰਟੀਆਂ , ਕਿਸਾਨ - ਮਜ਼ਦੂਰ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਦੇ ਆਗੂ ਇਕੋ ਮੰਚ ’ ਤੇ ਇੱਕਜੁੱਟ ਨਜ਼ਰ ਆਏ । ਮੋਰਚੇ ਵਲੋਂ ਲਗਾਤਾਰ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਪੰਥਕ ਅਤੇ ਕਿਸਾਨ ਜਥੇਬੰਦੀਆਂ ਦੇ ਤਾਲਮੇਲ ਨਾਲ ਚੱਲ ਰਹੇ ਇਸ ਮੋਰਚੇ ਵਲੋਂ 28 ਜੁਲਾਈ ਨੂੰ ਕੇਂਦਰ ਸਰਕਾਰ ਵਿਰੁੱਧ ਗਵਰਨਰ ਹਾਊਸ ਵੱਲ ਮਾਰਚ ਦਾ ਸੱਦਾ ਦਿੱਤਾ ਗਿਆ ਸੀ । ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਵਲੋਂ ਫ਼ਿਰੋਜ਼ਪੁਰ ਵਿਖੇ ਝੰਡਾ ਲਹਿਰਾਉਣ ਕਾਰਨ ਮੋਰਚੇ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਇੱਥੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ । ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਅਤੇ ਬੁਲਾਰੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਤੋਂ ਬਾਅਦ ਮੁੱਖ ਮੰਤਰੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਰੋਸ ਮਾਰਚ ਕੱਢਿਆ ਗਿਆ । ਪ੍ਰਦਰਸ਼ਨਕਾਰੀਆਂ ਵਲੋਂ ਡੀ . ਸੀ . ਦਫ਼ਤਰ ਪਹੁੰਚ ਕੇ ਮੰਗ ਪੱਤਰ ਵੀ ਦਿੱਤਾ ਗਿਆ । ਮੰਗ ਪੱਤਰ ਰਾਹੀਂ ਬੇਅੰਤ ਸਿੰਘ ਕਤਲ ਕਾਂਡ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ , ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਸਮੇਤ 9 ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦੀ ਮੰਗ ਕੀਤੀ ਗਈ । ਬੁਲਾਰਿਆਂ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਕੈਦੀਆਂ ਵਲੋਂ ਲੰਬਾ ਸਮਾਂ ਸਜ਼ਾ ਭੁਗਤਣ ਦੇ ਬਾਵਜੂਦ ਰਿਹਾਈ ਨਹੀਂ ਹੋਈ ਅਤੇ ਪਰੋਲ ਵਰਗੀਆਂ ਸਹੂਲਤਾਂ ਵੀ ਨਾ ਮਿਲਣ ਦੇ ਦੋਸ਼ ਲਗਾਏ ਗਏ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਤਿੰਨ ਦਰਜਨ ਦੇ ਕਰੀਬ ਨਜ਼ਰਬੰਦ ਸਿੱਖਾਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਗਿਆ । ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਿੱਖ ਮਸਲਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨਾਂ ਦੀ ਲੋੜ ਹੈ । ਆਜ਼ਾਦੀ ਦਿਹਾੜੇ ਮੌਕੇ ਹੋਏ ਇਸ ਪ੍ਰਦਰਸ਼ਨ ਦੀ ਖ਼ਾਸੀਅਤ ਇਹ ਰਹੀ ਕਿ ਇਸ ਵਿਚ ਵੱਖ - ਵੱਖ ਵਿਚਾਰਧਾਰਾਵਾਂ ਨਾਲ ਸਬੰਧਿਤ ਲੋਕਾਂ ਨੇ ਸਾਂਝੇ ਤੌਰ ’ ਤੇ ਸ਼ਮੂਲੀਅਤ ਕੀਤੀ । ਵੱਖ - ਵੱਖ ਪੰਥਕ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੋ ਮੰਚ ’ ਤੇ ਇਕੱਠੇ ਹੋਏ ਅਤੇ ਆਪਣੇ - ਆਪਣੇ ਵਿਚਾਰ ਰੱਖੇ । ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਲਖਵੀਰ ਸਿੰਘ ਮਾਹਲ , ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਸਤਨਾਮ ਸਿੰਘ ਬਲੀਆਂ , ਜਗਦੀਪ ਸਿੰਘ ਭੁੱਲਰ , ਪ੍ਰਤਾਪ ਸਿੰਘ , ਕ੍ਰਿਸ਼ਨ ਸਿੰਘ , ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਵਾਰਿਸ ਪੰਜਾਬ ਦੇ ਮੁਖ਼ਤਿਆਰ ਸਿੰਘ , ਜਸਬੀਰ ਸਿੰਘ ਭੁੱਲਰ , ਹਰਦੀਪ ਸਿੰਘ ਹਾਮਦ , ਪੁਨਰ - ਸੁਰਜੀਤ ਅਕਾਲੀ ਦਲ ਦੇ ਆਗੂ , ਚਮਕੌਰ ਸਿੰਘ ਜ਼ੀਰਾ , ਗੁਰਚਰਨ ਸਿੰਘ ਭੁੱਲਰ ਅਕਾਲੀ ਦਲ ਅੰਮ੍ਰਿਤਸਰ , ਦਵਿੰਦਰ ਸਿੰਘ ਸੇਖੋਂ , ਮੋਹਨ ਸਿੰਘ ਲਾਲਕਾ , ਮਾਨ ਸਿੰਘ ਕਿਲੀ ਸਤਲੁਜ ਮਿਸਲ , ਅਵਤਾਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਜਗਰੂਪ ਸਿੰਘ ਭੁੱਲਰ ਕਿਸਾਨ ਸਟੂਡੈਂਟ ਯੂਨੀਅਨ , ਗੁਣਵੰਤ ਸਿੰਘ , ਫਤਹਿ ਸਿੰਘ ਬੀ . ਕੇ . ਯੂ . ਖੋਸਾ , ਗੁਰਭਾਗ ਸਿੰਘ ਬੀ . ਕੇ . ਯੂ . ਕ੍ਰਾਂਤੀਕਾਰੀ , ਬਗਾ ਸਿੰਘ ਮਨਰੇਗਾ ਆਗੂ , ਭੁਪਿੰਦਰ ਸਿੰਘ ਬਰਾੜ ਅਸੂਲ ਮੰਚ , ਭਾਈ ਅਮਰੀਕ ਸਿੰਘ , ਭਾਈ ਅਵਤਾਰ ਸਿੰਘ ਪ੍ਰਧਾਨ ਗ੍ਰੰਥੀ ਸਭਾ , ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਬੁੱਕਣ ਵਾਲਾ , ਗਿਆਨ ਸਿੰਘ ਮੰਡ , ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ , ਗੁਰਦੀਪ ਸਿੰਘ ਨੰਬਰਦਾਰ , ਕਰਨੈਲ ਸਿੰਘ ਭਾਵੜਾ , ਬਲਰਾਜ ਸਿੰਘ ਸਤੀਏ ਵਾਲਾ , ਬਾਬਾ ਮਲਕੀਤ ਸਿੰਘ ਸਮੇਤ ਹੋਰ ਪੰਥਕ ਅਤੇ ਜਨਤਕ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 91 ਸਾਲ ਦੀ ਉਮਰ ’ਚ ਮੋਨੀ ਬਾਬਾ ਸ੍ਰੀ ਰਾਜ ਕੁਮਾਰ ਦਾ ਦਿਹਾਂਤ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਸੱਦਾ ਪੱਤਰ ਨਾ ਦਿੱਤੇ ਜਾਣ ਕਾਰਨ ਆਜ਼ਾਦੀ ਦਿਵਸ ਦੇ ਸਮਾਗਮ ਦਾ ਪੱਤਰਕਾਰਾਂ ਦੇ ਇਕ ਧੜੇ ਵਲੋਂ ਬਾਈਕਾਟ
Ad Position 24