17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੱਦਾ ਪੱਤਰ ਨਾ ਦਿੱਤੇ ਜਾਣ ਕਾਰਨ ਆਜ਼ਾਦੀ ਦਿਵਸ ਦੇ ਸਮਾਗਮ ਦਾ ਪੱਤਰਕਾਰਾਂ ਦੇ ਇਕ ਧੜੇ ਵਲੋਂ ਬਾਈਕਾਟ

ਜ਼ੀਰਾ, 16 ਅਗਸਤ (ਰਜਨੀਸ਼ ਕਥੂਰੀਆ)-ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਰਕਾਰੀ ਪੱਧਰ ’ਤੇ ਪ੍ਰਸ਼ਾਸਨ ਵਲੋਂ ਮਨਾਏ ਆਜ਼ਾਦੀ ਦਿਵਸ ਦੇ ਸਮਾਗਮ ਦਾ ਸੱਦਾ ਪੱਤਰ ਨਾ ਦਿੱਤੇ ਜਾਣ ਕਾਰਨ ਜਿਥੇ ਪੱਤਰਕਾਰਾਂ ਦੇ ਇਕ ਧੜੇ ਵਲੋਂ ਇਸ ਸਮਾਗਮ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ। ਉੱਥੇ ਇਕ ਧੜੇ ਦੇ ਆਪੇ ਬਣੇ ਇਕ ਪ੍ਰਧਾਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸੱਦਾ ਪੱਤਰ ਦੇ ਕੇ ਬੁਲਾਉਣ ਅਤੇ ਬਾਕੀ ਪੱਤਰਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਸਮਾਗਮ ਵਿਚ ਹਾਜ਼ਰ ਕੁਝ ਪੱਤਰਕਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵਿਰੋਧ ਦਰਜ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਰੋਸ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 17-08-2026
ਜ਼ੀਰਾ, 16 ਅਗਸਤ (ਰਜਨੀਸ਼ ਕਥੂਰੀਆ)-ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਰਕਾਰੀ ਪੱਧਰ ’ਤੇ ਪ੍ਰਸ਼ਾਸਨ ਵਲੋਂ ਮਨਾਏ ਆਜ਼ਾਦੀ ਦਿਵਸ ਦੇ ਸਮਾਗਮ ਦਾ ਸੱਦਾ ਪੱਤਰ ਨਾ ਦਿੱਤੇ ਜਾਣ ਕਾਰਨ ਜਿਥੇ ਪੱਤਰਕਾਰਾਂ ਦੇ ਇਕ ਧੜੇ ਵਲੋਂ ਇਸ ਸਮਾਗਮ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ। ਉੱਥੇ ਇਕ ਧੜੇ ਦੇ ਆਪੇ ਬਣੇ ਇਕ ਪ੍ਰਧਾਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸੱਦਾ ਪੱਤਰ ਦੇ ਕੇ ਬੁਲਾਉਣ ਅਤੇ ਬਾਕੀ ਪੱਤਰਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਸਮਾਗਮ ਵਿਚ ਹਾਜ਼ਰ ਕੁਝ ਪੱਤਰਕਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵਿਰੋਧ ਦਰਜ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਰੋਸ ਪ੍ਰਗਟ ਕੀਤਾ। ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਟੇਜ ’ਤੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਕੁਝ ਪੱਤਰਕਾਰਾਂ ਦਾ ਕਾਫੀ ਬੋਲ ਬੁਲਾਰਾ ਹੋਇਆ ਤਾਂ ਪ੍ਰਸ਼ਾਸਨਿਕ ਅਧਿਕਾਰੀ ਪੱਤਰਕਾਰਾਂ ਦੇ ਦੂਸਰੇ ਧੜੇ ਦੇ ਪ੍ਰਤੀ ਅਣਜਾਣਤਾ ਪ੍ਰਗਟ ਕਰਦੇ ਹੋਏ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਪ੍ਰੇਰਿਤ ਕਰਦੇ ਨਜ਼ਰ ਆਏ, ਪਰ ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਇਥੇ ਵਰਨਣਯੋਗ ਹੈ ਕਿ ਹਰ ਸਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚਾਪਲੂਸੀ ਕਰਨ ਤੇ ਉਨ੍ਹਾਂ ਦੇ ਦਫਤਰਾਂ ਦੀਆਂ ਊਣਤਾਈਆਂ ਨੂੰ ਮੀਡੀਆ ਵਿਚ ਉਜਾਗਰ ਨਾ ਕਰਨ ਵਾਲੇ ਪੱਤਰਕਾਰਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਰਕਾਰੀ ਸਮਾਗਮਾਂ ਵਿਚ ਤਰਜੀਹ ਦਿੱਤੀ ਜਾਂਦੀ ਹੈ। ਜਦਕਿ ਇਨ੍ਹਾਂ ਅਧਿਕਾਰੀਆਂ ਦੇ ਦਫਤਰਾਂ ਦੀਆਂ ਊਣਤਾਈਆਂ ਨੂੰ ਉਜਾਗਰ ਕਰਨ ਤੇ ਦਫਤਰਾਂ ਵਿਚ ਕੰਮ ਕਾਰ ਲਈ ਜਾਂਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਆਪਣੀ ਕਲਮ ਰਾਹੀਂ ਮੀਡੀਆ ਵਿਚ ਲਿਜਾਣ ਵਾਲੇ ਪੱਤਰਕਾਰਾਂ ਨੂੰ ਕਥਿਤ ਤੌਰ ’ਤੇ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਜ਼ਮੀਨ ਦੀ ਗਲਤ ਗਾਰੰਟੀ ਦੇ ਕੇ ਟਰੈਕਟਰ ਖਰੀਦਣ ਅਤੇ ਧੋਖਾਧੜੀ ਕਰਨ ’ਚ 2 ਵਿਅਕਤੀਆਂ ’ਤੇ ਮੁਕੱਦਮਾ ਦਰਜ
Ad Position 24