ਟਰੈਕਟਰ ਬਰਾਮਦ ਨਾਂਅ ਹੋਣ ’ਤੇ 21 ਅਗਸਤ ਤੋਂ ਥਾਣਾ ਮਮਦੋਟ ਦੇ ਘਿਰਾਓ ਦੀ ਚਿਤਾਵਨੀ
ਮਮਦੋਟ, 18 ਅਗਸਤ(ਸੁਖਦੇਵ ਸਿੰਘ ਸੰਗਮ)-ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਕਿਸਾਨ ਦਾ ਖੋਹਿਆ ਗਿਆ ਟਰੈਕਟਰ ਬਰਾਮਦ ਨਾਂਅ ਹੋਣ ’ਤੇ 21 ਅਗਸਤ ਤੋਂ ਥਾਣਾ ਮਮਦੋਟ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਨ ਅਤੇ ਗੁਰਭੇਜ਼ ਸਿੰਘ ਚੱਠਾ ਨੇ ਦਸਿਆ ਕਿ ਕੁੱਝ ਦਿਨ ਪਹਿਲਾ ਪਿੰਡ ਲੱਖਾ ਹਾਜੀ ਦੇ ਵਸਨੀਕ ਕਸ਼ਮੀਰ ਸਿੰਘ ਪੁੱਤਰ ਫ਼ੌਜਾਂ ਸਿੰਘ ਨਾਲ ਸਬੰਧਿਤ ਮਾਮਲੇ ਵਿਚ ਪਿੰਡ ਬਸਤੀ ਕਚੁਰਿਆ ਵਾਲੀ ਵਿਖੇ ਕੁੱਝ ਵਿਅਕਤੀਆਂ ਦੁਆਰਾ ਘਰ ਵਿਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਸੱਟਾ ਮਾਰੀਆ ਗਈਆ।
ਕ
ਕਿਸਾਨ ਆਗੂ ਗੁਰਭੇਜ ਸਿੰਘ ਚੱਠਾ
12-08-2026
ਮਮਦੋਟ, 18 ਅਗਸਤ(ਸੁਖਦੇਵ ਸਿੰਘ ਸੰਗਮ)-ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਕਿਸਾਨ ਦਾ ਖੋਹਿਆ ਗਿਆ ਟਰੈਕਟਰ ਬਰਾਮਦ ਨਾਂਅ ਹੋਣ ’ਤੇ 21 ਅਗਸਤ ਤੋਂ ਥਾਣਾ ਮਮਦੋਟ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਨ ਅਤੇ ਗੁਰਭੇਜ਼ ਸਿੰਘ ਚੱਠਾ ਨੇ ਦਸਿਆ ਕਿ ਕੁੱਝ ਦਿਨ ਪਹਿਲਾ ਪਿੰਡ ਲੱਖਾ ਹਾਜੀ ਦੇ ਵਸਨੀਕ ਕਸ਼ਮੀਰ ਸਿੰਘ ਪੁੱਤਰ ਫ਼ੌਜਾਂ ਸਿੰਘ ਨਾਲ ਸਬੰਧਿਤ ਮਾਮਲੇ ਵਿਚ ਪਿੰਡ ਬਸਤੀ ਕਚੁਰਿਆ ਵਾਲੀ ਵਿਖੇ ਕੁੱਝ ਵਿਅਕਤੀਆਂ ਦੁਆਰਾ ਘਰ ਵਿਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਸੱਟਾ ਮਾਰੀਆ ਗਈਆ। ਇਸ ਦੌਰਾਨ ਇਕ ਟਰੈਕਟਰ ਵੀ ਕਥਿਤ ਤੌਰ ’ਤੇ ਖੋਹ ਕੇ ਲਿਜਾਉਣ ਦਾ ਦੋਸ਼ ਹੈ। ਜਿਸ ਸਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਅਜੇ ਤੱਕ ਨਾਂਅ ਤਾਂ ਟਰੈਕਟਰ ਬਰਾਮਦ ਕੀਤਾ ਗਿਆ ਹੈ ਅਤੇ ਨਾਂਅ ਹੀ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਰਿਵਾਰ ਵਲੋਂ ਵਾਰ-ਵਾਰ ਪੁਲਿਸ ਅਧਿਕਾਰੀ ਨਾਲ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀ ਮਿਲ ਰਿਹਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇ ਅਤੇ ਉਕਤ ਮਾਲਕ ਦਾ ਟਰੈਕਟਰ ਤੁਰੰਤ ਬਰਾਮਦ ਕਰਕੇ ਘਰ ਵਿਚ ਦਾਖਲ ਹੋਣ ਸਬੰਧੀ ਧਾਰਾ 452 ਵੀ ਦਰਜ਼ ਕੀਤੀ ਜਾਵੇ। ਉਨ੍ਹਾਂ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 21 ਅਗਸਤ ਤੱਕ ਪੁਲਿਸ ਵਲੋਂ ਟਰੈਕਟਰ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਨਾਂਅ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਥਾਣਾ ਮਮਦੋਟ ਦਾ ਘਿਰਾਓ ਕੀਤਾ ਜਾਵੇਗਾ।