ਬੰਗਾਲੀ ਵਾਲਾ ਪੁਲ ਨੇੜਿਓਂ ਲਾਵਾਰਸ ਹਾਲਤ ’ਚ ਮਿਲਿਆ ਤਿੰਨ-ਚਾਰ ਮਹੀਨੇ ਦਾ ਬੱਚਾ
ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ)-ਮੱਖੂ ਬਲਾਕ ਅਧੀਨ ਬੰਗਾਲੀ ਵਾਲਾ ਪੁਲ ਨੇੜੇ ਬੀਤੀ ਰਾਤ ਨੈਸ਼ਨਲ ਹਾਈਵੇ-54 ’ਤੇ ਕਰੀਬ ਤਿੰਨ-ਚਾਰ ਮਹੀਨੇ ਦਾ ਇਕ ਬੱਚਾ ਲਾਵਾਰਸ ਹਾਲਤ ’ਚ ਮਿਲਿਆ। ਪਿੰਡ ਕੈਨਾਲ ਕਾਲੋਨੀ ਦੇ ਵਾਸੀਆਂ ਨੇ ਬੱਚੇ ਨੂੰ ਦੇਖ ਕੇ ਤੁਰੰਤ ਮੱਖੂ ਪੁਲਿਸ ਨੂੰ ਸੂਚਿਤ ਕੀਤਾ,ਜਿਸ ’ਤੇ ਮੁੱਖ ਅਫ਼ਸਰ ਥਾਣਾ ਮੱਖੂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਬੱਚੇ ਨੂੰ ਕੈਨਾਲ ਕਾਲੋਨੀ ਦੇ ਵਾਸੀਆਂ ਦੀ ਦੇਖ-ਰੇਖ ਵਿਚ ਸੌਂਪ ਦਿੱਤਾ।
ਲ
ਲਾਵਾਰਸ ਹਾਲਤ ਵਿਚ ਮਿਲਿਆ ਬੱਚਾ। ਅਜੀਤ ਤਸਵੀਰ
12-08-2026
ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ)-ਮੱਖੂ ਬਲਾਕ ਅਧੀਨ ਬੰਗਾਲੀ ਵਾਲਾ ਪੁਲ ਨੇੜੇ ਬੀਤੀ ਰਾਤ ਨੈਸ਼ਨਲ ਹਾਈਵੇ-54 ’ਤੇ ਕਰੀਬ ਤਿੰਨ-ਚਾਰ ਮਹੀਨੇ ਦਾ ਇਕ ਬੱਚਾ ਲਾਵਾਰਸ ਹਾਲਤ ’ਚ ਮਿਲਿਆ। ਪਿੰਡ ਕੈਨਾਲ ਕਾਲੋਨੀ ਦੇ ਵਾਸੀਆਂ ਨੇ ਬੱਚੇ ਨੂੰ ਦੇਖ ਕੇ ਤੁਰੰਤ ਮੱਖੂ ਪੁਲਿਸ ਨੂੰ ਸੂਚਿਤ ਕੀਤਾ,ਜਿਸ ’ਤੇ ਮੁੱਖ ਅਫ਼ਸਰ ਥਾਣਾ ਮੱਖੂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਬੱਚੇ ਨੂੰ ਕੈਨਾਲ ਕਾਲੋਨੀ ਦੇ ਵਾਸੀਆਂ ਦੀ ਦੇਖ-ਰੇਖ ਵਿਚ ਸੌਂਪ ਦਿੱਤਾ। ਬੱਚੇ ਦੇ ਮਾਤਾ-ਪਿਤਾ ਦਾ ਪਤਾ ਲਗਾਉਣ ਲਈ ਪੁਲਿਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਜੇਕਰ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਾ ਲੱਗ ਸਕਿਆ ਤਾਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਬੱਚੇ ਨੂੰ ਕਿਸੇ ਲੋੜਵੰਦ ਪਰਿਵਾਰ ਨੂੰ ਗੋਦ ਦਿੱਤੇ ਜਾਣ ਦੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਵਲੋਂ ਬੱਚੇ ਨੂੰ ਬੰਗਾਲੀ ਵਾਲਾ ਪੁਲ ਨੇੜੇ ਸੜਕ ਕੰਢੇ ਛੱਡਿਆ ਜਾ ਰਿਹਾ ਸੀ। ਜਦੋਂ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਹਨੇਰੇ ਦਾ ਫ਼ਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਬੱਚੇ ਦਾ ਕੋਈ ਵੀ ਵਾਰਿਸ ਸਾਹਮਣੇ ਨਹੀਂ ਆਇਆ ਪਰ ਬੱਚੇ ਨੂੰ ਗੋਦ ਲੈਣ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੀ-ਆਪਣੀ ਇੱਛਾ ਪ੍ਰਗਟਾਈ। ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਬੱਚੇ ਨੂੰ ਸੜਕ ’ਤੇ ਸੁੱਟਣ ਵਾਲੇ ਕਥਿਤ ਦੋਸ਼ੀਆਂ ਨੂੰ ਜਲਦ ਸਲਾਖ਼ਾਂ ਦੇ ਪਿੱਛੇ ਸੁੱਟਿਆ ਜਾਵੇ।