19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਟਰੇਨਾਂ ’ਚ ਬੇਵਜ੍ਹਾ ਚੇਨ ਖਿੱਚਣ ਵਾਲਿਆਂ ਖਿਲਾਫ਼ ਰੇਲਵੇ ਸਖ਼ਤ: 50 ਗ੍ਰਿਫ਼ਤਾਰ

ਫ਼ਿਰੋਜ਼ਪੁਰ, 19 ਅਗਸਤ (ਰਾਕੇਸ਼ ਚਾਵਲਾ)‘ ਭਾਰਤੀ ਰੇਲਵੇ ਵਲੋਂ ਟਰੇਨਾਂ ਵਿਚ ਬੇਵਜ੍ਹਾ ਲਾਰਮ ਚੇਨ ਖਿੱਚਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਫ਼ਿਰੋਜ਼ਪੁਰ ਮੰਡਲ ਵਿਚ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੇਨ ਦੇ ਹਰੇਕ ਕੋਚ ਵਿਚ ਐਮਰਜੈਂਸੀ ਦੀ ਸਥਿਤੀ ਦੌਰਾਨ ਗੱਡੀ ਰੋਕਣ ਲਈ ਅਲਾਰਮ ਚੇਨ ਦੀ ਸੁਵਿਧਾ ਦਿੱਤੀ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 20-08-2026
ਫ਼ਿਰੋਜ਼ਪੁਰ, 19 ਅਗਸਤ (ਰਾਕੇਸ਼ ਚਾਵਲਾ)‘ ਭਾਰਤੀ ਰੇਲਵੇ ਵਲੋਂ ਟਰੇਨਾਂ ਵਿਚ ਬੇਵਜ੍ਹਾ ਲਾਰਮ ਚੇਨ ਖਿੱਚਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਫ਼ਿਰੋਜ਼ਪੁਰ ਮੰਡਲ ਵਿਚ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੇਨ ਦੇ ਹਰੇਕ ਕੋਚ ਵਿਚ ਐਮਰਜੈਂਸੀ ਦੀ ਸਥਿਤੀ ਦੌਰਾਨ ਗੱਡੀ ਰੋਕਣ ਲਈ ਅਲਾਰਮ ਚੇਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਹਾਲਾਂਕਿ, ਇਸਦੀ ਗਲਤ ਵਰਤੋਂ ਨੂੰ ਰੋਕਣ ਲਈ ਹੁਣ ਰੇਲ ਡੱਬਿਆਂ ਵਿਚ ਅਲਾਰਮ ਚੇਨ ਹੈਂਡਲ ’ਤੇ ਪਾਰਦਰਸ਼ੀ ਸੁਰੱਖਿਆ ਕਵਰ ਅਤੇ ਚੇਤਾਵਨੀ ਵਾਲੇ ਸਟਿੱਕਰ ਲਗਾਏ ਗਏ ਹਨ। ਭਾਰਤੀ ਰੇਲਵੇ ਐਕਟ ਦੀ ਧਾਰਾ 141 ਦੇ ਤਹਿਤ ਬਿਨ੍ਹਾ ਕਿਸੇ ਠੋਸ ਜਾਂ ਉਚਿੱਤ ਕਾਰਨ ਦੇ ਚੇਨ ਖਿੱਚਣ ’ਤੇ 1,000 ਰੁਪਏ ਤੱਕ ਦਾ ਜੁਰਮਾਨਾ, ਇਕ ਸਾਲ ਤੱਕ ਦੀ ਕੈਦ ਜਾਂ ਫਿਰ ਇਹ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਰੇਲਵੇ ਆਂਕੜਿਆਂ ਅਨੁਸਾਰ 1 ਤੋਂ 18 ਅਗਸਤ 2026 ਦੌਰਾਨ ਅਣਉਚਿਤ ਤਰੀਕੇ ਨਾਲ ਚੇਨ ਖਿੱਚਣ ਦੇ ਕੁੱਲ 78 ਮਾਮਲੇ ਦਰਜ ਕੀਤੇ ਗਏ। ਜਿਨ੍ਹਾਂ ਵਿਚ ਕਾਰਵਾਈ ਕਰਦਿਆਂ 50 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫ਼ਿਰੋਜ਼ਪੁਰ ਮੰਡਲ ਨੇ ਸਾਰੇ ਰੇਲ ਯਾਤਰੀਆਂ ਨੂੰ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਲਾਰਮ ਚੇਨ ਦੀ ਵਰਤੋਂ ਸਿਰਫ਼ ਅਸਲ ਐਮਰਜੈਂਸੀ ਵਿਚ ਹੀ ਕੀਤੀ ਜਾਵੇ, ਤਾਂ ਜੋ ਟਰੇਨਾਂ ਦਾ ਸੰਚਾਲਨ ਬਿਨ੍ਹਾ ਕਿਸੇ ਰੁਕਾਵਟ ਦੇ ਸਹੀ ਸਮੇਂ ’ਤੇ ਚੱਲਦਾ ਰਹੇ ਅਤੇ ਸਾਰੇ ਸਹਿ-ਯਾਤਰੀਆਂ ਨੂੰ ਸੁਖਾਵਾਂ ਅਤੇ ਸਮੇਂ ਸਿਰ ਸਫ਼ਰ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਦੁਰਗਾ ਅਸ਼ਟਮੀ ਮੌਕੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਨੇ ਲਗਾਇਆ ਲੰਗਰ ਅਗਲੀ ਖ਼ਬਰ ਬਾਗੂਵਾਲਾ ਜ਼ਮੀਨੀ ਮਸਲੇ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ
Ad Position 24