20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਕਾਲੀ ਦਲ ਵਲੋਂ ਮੱਲਾਂਵਾਲਾ ਸ਼ਹਿਰੀ ਸਰਕਲ ਦੀ ਨਵੀਂ ਟੀਮ ਦਾ ਗਠਨ ਸਰਕਲ ਮੱਲਾਂਵਾਲਾ ਦੇ ਜਸਵਿੰਦਰ ਸਿੰਘ ਭੁੱਲਰ ਬਣੇ ਪ੍ਰਧਾਨ

ਮੱਲਾਂਵਾਲਾ, 20 ਅਗਸਤ (ਬਲਬੀਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਹਲਕਾ ਜ਼ੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਰਹਿਨੁਮਾਈ ਹੇਠ ਸਰਕਲ ਮੱਲਾਂਵਾਲਾ (ਸ਼ਹਿਰੀ ) ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਹਰਪ੍ਰੀਤ ਸਿੰਘ ਹੀਰੋ ਦੀ ਰਹਿਨੁਮਾਈ ਹੇਠ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਦਾ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਸਵਾਗਤ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 21-08-2026
ਮੱਲਾਂਵਾਲਾ, 20 ਅਗਸਤ (ਬਲਬੀਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਨੂੰ ਤੇਜ਼ ਕਰਨ ਦੇ ਮਕਸਦ ਨਾਲ ਹਲਕਾ ਜ਼ੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਰਹਿਨੁਮਾਈ ਹੇਠ ਸਰਕਲ ਮੱਲਾਂਵਾਲਾ (ਸ਼ਹਿਰੀ ) ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਹਰਪ੍ਰੀਤ ਸਿੰਘ ਹੀਰੋ ਦੀ ਰਹਿਨੁਮਾਈ ਹੇਠ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਦਾ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਸਵਾਗਤ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਨਵੀਂ ਜਥੇਬੰਦਕ ਟੀਮ ਵਿਚ ਜਸਵਿੰਦਰ ਸਿੰਘ ਭੁੱਲਰ ਨੂੰ ਸਰਕਲ ਪ੍ਰਧਾਨ ਮੱਲਾਂਵਾਲਾ, ਦਿਲਬਾਗ ਸਿੰਘ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ, ਅਜੈ ਕੁਮਾਰ ਨੂੰ ਐੱਸ.ਸੀ. ਵਿੰਗ ਦਾ ਪ੍ਰਧਾਨ, ਸੰਤੋਖ ਸਿੰਘ ਧੰਜੂ ਨੂੰ ਬੀ.ਸੀ. ਵਿੰਗ ਦਾ ਪ੍ਰਧਾਨ, ਰਾਜ ਕੁਮਾਰ ਨੂੰ ਵਪਾਰ ਵਿੰਗ ਦਾ ਪ੍ਰਧਾਨ, ਬੀਬੀ ਰਣਜੀਤ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਗੁਰਵਿੰਦਰ ਸਿੰਘ ਨੂੰ ਯੂਥ ਅਕਾਲੀ ਦਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਛੱਤਰ ਸਿੰਘ ਸੰਧੂ ਸਟੇਟ ਡੈਲੀਗੇਟ, ਗਗਨਪ੍ਰੀਤ ਸਿੰਘ ਯੂਥ ਆਗੂ, ਨਿਸ਼ਾਨ ਸਿੰਘ ਚਾਹਲ ਸੀਨੀਅਰ ਅਕਾਲੀ ਆਗੂ, ਸੁਖਵੰਤ ਸਿੰਘ ਸੰਧੂ ਸੀਨੀਅਰ ਅਕਾਲੀ ਆਗੂ, ਬਲਦੇਵ ਸਿੰਘ ਸਰਾਂ, ਹਰਪਾਲ ਸਿੰਘ, ਕੁਲਦੀਪ ਸਿੰਘ ਡੋਗਰਾ, ਨਿਸ਼ਾਨ ਸਿੰਘ ਮੱਲਾਂਵਾਲਾ, ਅਰਜੁਨ ਸਿੰਘ, ਦਵਿੰਦਰ ਸਿੰਘ, ਮਨਜੀਤ ਸਿੰਘ ਸੰਧੂ, ਜੀਤ ਸਿੰਘ ਸੁਨਮਾਂ, ਸੁਰਜੀਤ ਸਿੰਘ, ਰਸ਼ਪਾਲ ਸਿੰਘ ਜੰਗ, ਰਣਜੀਤ ਸਿੰਘ ਮੋਮੀ, ਕੁਲਦੀਪ ਸਿੰਘ ਸੰਦੂ, ਬਾਬਾ ਸੁਖਦੇਵ ਸਿੰਘ, ਬਾਬਾ ਜਸਵੰਤ ਸਿੰਘ, ਹਰਜੀਤ ਸਿੰਘ, ਮੇਜਰ ਸਿੰਘ, ਬਕਸ਼ੀਸ ਸਿੰਘ, ਬਚਨ ਸਿੰਘ ਖੋਪਲ਼, ਨਿਸ਼ਾਨ ਸਿੰਘ ਖੋਪਲ਼, ਦਰਸ਼ਨ ਸਿੰਘ ਪਲਾੜਾ, ਵਿਕਰਮ ਨੰਬਰਦਾਰ, ਮਹਿੰਦਰ ਸਿੰਘ, ਚੰਨਾ ਘੁਮਿਆਰੀ ਵਾਲਾ, ਜਸਵੰਤ ਸਿੰਘ ਅਤੇ ਮਹਿਕਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਗਾਇਕ ਅਰਜਨ ਢਿੱਲੋਂ ਨੇ ਖੋਲ੍ਹਿਆ ਦਿਲ ਧੀ ਦੇ ਨਾਂਅ 5 ਲੱਖ ਦੀ ਐੱਫ.ਡੀ ਸਮੇਤ ਪਰਿਵ... ਅਗਲੀ ਖ਼ਬਰ ਦਾਖਲੇ ਦੀ ਆਖ਼ਰੀ ਮਿਤੀ ਅੱਜ, ਰਹਿ ਗਏ ਵਿਦਿਆਰਥੀ ਤੁਰੰਤ ਰਜਿਸਟਰੇਸ਼ਨ ਕਰਵਾਉਣ : ਡਾ. ਸੁਖਦੇਵ ਸਿੰਘ
Ad Position 24