20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਗਾਇਕ ਅਰਜਨ ਢਿੱਲੋਂ ਨੇ ਖੋਲ੍ਹਿਆ ਦਿਲ ਧੀ ਦੇ ਨਾਂਅ 5 ਲੱਖ ਦੀ ਐੱਫ.ਡੀ ਸਮੇਤ ਪਰਿਵਾਰ ਦੀ ਕੀਤੀ ਆਰਥਿਕ ਮਦਦ

ਫ਼ਿਰੋਜ਼ਪੁਰ, 20 ਅਗਸਤ (ਗੁਰਿੰਦਰ ਸਿੰਘ)-“ਸੋਲਡਰ ਜਿਵੇਂ ਗੁਰਜੀਤ ਤੂਤ ਦੇ” ਵਰਗੇ ਬੋਲਾਂ ਰਾਹੀਂ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਉੱਘੇ ਗਾਇਕ ਅਰਜਨ ਢਿੱਲੋਂ ਨੇ ਅੱਜ ਗੁਰਜੀਤ ਤੂਤ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਨਾ ਸਿਰਫ਼ ਦੁੱਖ ਸਾਂਝਾ ਕੀਤਾ, ਸਗੋਂ ਪਰਿਵਾਰ ਦੀ ਆਰਥਿਕ ਮਦਦ ਕਰਕੇ ਮਨੁੱਖਤਾ ਅਤੇ ਪੰਜਾਬੀ ਭਾਈਚਾਰੇ ਦੀ ਸਾਂਝ ਦੀ ਮਿਸਾਲ ਵੀ ਪੇਸ਼ ਕੀਤੀ। ਗਾਇਕ ਅਰਜਨ ਢਿੱਲੋਂ ਅੱਜ ਗੁਰਜੀਤ ਤੂਤ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ।

Ad Position 21
No active advertisement
ਗੁਰਜੀਤ ਤੂਤ ਦੇ ਘਰ ਪਹੁੰਚ ਉਨ੍ਹਾਂ ਦੇ ਮਾਤਾ, ਧੀ ਅਤੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਗਾਇਕ ਅਰਜਨ ਢਿੱਲੋਂ। ਅਜੀਤ ਤਸਵੀਰ 21-08-2026
ਫ਼ਿਰੋਜ਼ਪੁਰ, 20 ਅਗਸਤ (ਗੁਰਿੰਦਰ ਸਿੰਘ)-“ਸੋਲਡਰ ਜਿਵੇਂ ਗੁਰਜੀਤ ਤੂਤ ਦੇ” ਵਰਗੇ ਬੋਲਾਂ ਰਾਹੀਂ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਉੱਘੇ ਗਾਇਕ ਅਰਜਨ ਢਿੱਲੋਂ ਨੇ ਅੱਜ ਗੁਰਜੀਤ ਤੂਤ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਨਾ ਸਿਰਫ਼ ਦੁੱਖ ਸਾਂਝਾ ਕੀਤਾ, ਸਗੋਂ ਪਰਿਵਾਰ ਦੀ ਆਰਥਿਕ ਮਦਦ ਕਰਕੇ ਮਨੁੱਖਤਾ ਅਤੇ ਪੰਜਾਬੀ ਭਾਈਚਾਰੇ ਦੀ ਸਾਂਝ ਦੀ ਮਿਸਾਲ ਵੀ ਪੇਸ਼ ਕੀਤੀ। ਗਾਇਕ ਅਰਜਨ ਢਿੱਲੋਂ ਅੱਜ ਗੁਰਜੀਤ ਤੂਤ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਨੇ ਗੁਰਜੀਤ ਤੂਤ ਦੀ ਬੇਟੀ ਦੇ ਨਾਂਅ 5 ਲੱਖ ਰੁਪਏ ਦੀ ਐੱਫ.ਡੀ. ਕਰਵਾਉਣ ਤੋਂ ਇਲਾਵਾ 50 ਹਜ਼ਾਰ ਰੁਪਏ ਨਕਦ ਵੀ ਪਰਿਵਾਰ ਨੂੰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਦੋਂ ਉਹ ਆਪਣਾ ਘਰ ਬਣਾਉਣਗੇ ਤਾਂ ਉਸ ਸਮੇਂ ਹੋਰ 5 ਲੱਖ ਰੁਪਏ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਵਿੱਖ ਵਿਚ ਜਦੋਂ ਵੀ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਲੋੜ ਪਵੇਗੀ, ਉਹ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਦੱਸਿਆ ਗਿਆ ਕਿ ਅਰਜਨ ਢਿੱਲੋਂ ਖ਼ੁਦ ਗੁਰਜੀਤ ਤੂਤ ਦੇ ਵੱਡੇ ਪ੍ਰਸ਼ੰਸਕ ਰਹੇ ਹਨ। ਜਦੋਂ ਵੀ ਗੁਰਜੀਤ ਤੂਤ ਅਰਜਨ ਢਿੱਲੋਂ ਦੇ ਪਿੰਡ ਕਬੱਡੀ ਖੇਡਣ ਲਈ ਜਾਂਦੇ ਸਨ ਤਾਂ ਅਰਜਨ ਉਨ੍ਹਾਂ ਨੂੰ ਖੇਡਦਿਆਂ ਦੇਖਣ ਲਈ ਦੋ ਦਿਨ ਪਹਿਲਾਂ ਹੀ ਆਪਣੇ ਕੰਮ ਨਿਬੇੜ ਲੈਂਦੇ ਸਨ। ਇਸੇ ਸਾਂਝ ਅਤੇ ਸਤਿਕਾਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਗਿਆ ਕਿ ਜਿਸ ਤਰ੍ਹਾਂ ਅਰਜਨ ਢਿੱਲੋਂ ਨੇ ਆਪਣੇ ਪੁਰਾਣੇ ਪਿਆਰ ਅਤੇ ਸਤਿਕਾਰ ਨੂੰ ਅੱਜ ਵੀ ਕਾਇਮ ਰੱਖਦਿਆਂ ਗੁਰਜੀਤ ਤੂਤ ਦੇ ਪਰਿਵਾਰ ਦਾ ਦੁੱਖ ਵੰਡਾਇਆ ਹੈ, ਉਹ ਪੰਜਾਬ ਦੀ ਉਸ ਰਵਾਇਤ ਨੂੰ ਦਰਸਾਉਂਦਾ ਹੈ। ਜਿਸ ਵਿਚ ਲੋਕ ਇਕ-ਦੂਜੇ ਦੇ ਸੁੱਖ-ਦੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ। ਅਰਜਨ ਢਿੱਲੋਂ ਵਲੋਂ ਕੀਤੀ ਗਈ ਇਸ ਮਦਦ ਦੀ ਇਲਾਕੇ ਵਿਚ ਭਰਪੂਰ ਸ਼ਲਾਘਾ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੇ ਮਾਮਲੇ ਨੂੰ ਸਿਰਫ਼ ਅਪਰਾਧ ਦੀ ਕਾਨੂੰਨੀ ਪਰਿਭਾਸ਼ਾ ਤੱਕ ਸੀਮਿਤ ਕਰ ਕੇ ਨਹੀਂ ਦੇਖਿਆ ਜਾ ਸਕਦਾ- ਭਾਜਪਾ ਅਗਲੀ ਖ਼ਬਰ ਅਕਾਲੀ ਦਲ ਵਲੋਂ ਮੱਲਾਂਵਾਲਾ ਸ਼ਹਿਰੀ ਸਰਕਲ ਦੀ ਨਵੀਂ ਟੀਮ ਦਾ ਗਠਨ ਸਰਕਲ ਮੱਲਾਂਵਾਲਾ ਦੇ ਜਸਵਿੰਦਰ ਸਿੰਘ ਭੁੱਲਰ ਬਣੇ ਪ੍ਰਧ...
Ad Position 24