21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

‘ਆਪ’ ਆਗੂ ਦਲਜੀਤ ਸਿੰਘ ਬਾਬਾ ਨੂੰ ਮਿਲੀ ਜ਼ਮਾਨਤ

ਮਮਦੋਟ, 21 ਅਗਸਤ(ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਤੋਂ ‘ਆਪ’ ਆਗੂ ਅਤੇ ਨਗਰ ਪੰਚਾਇਤ ਮਮਦੋਟ ਦੇ ਉਪ ਪ੍ਰਧਾਨ ਦਲਜੀਤ ਸਿੰਘ ਬਾਬਾ ਨੂੰ ਕੱਲ੍ਹ ਫ਼ਿਰੋਜ਼ਪੁਰ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ’ਤੇ ਮਮਦੋਟ ਪੁੱਜਣ ਉਪਰੰਤ ਉਨ੍ਹਾਂ ਦੇ ਸਮਰਥਕਾਂ ਦੁਆਰਾ ਉਤਸ਼ਾਹ ਨਾਲ ਆਤਸ਼ਬਾਜ਼ੀ ਦਰਕੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਘੀਆਂ ਨਗਰ ਪੰਚਾਇਤ ਦੀਆਂ ਚੋਣਾਂ ਮੌਕੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੌਰਾਨ ਹੋਈ ਤਕਰਾਰਬਾਜ਼ੀ ਉਪਰੰਤ ਮਮਦੋਟ ਪੁਲਿਸ ਵਲੋਂ ਦਲਜੀਤ ਸਿੰਘ ਬਾਬਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 22-08-2026
ਮਮਦੋਟ, 21 ਅਗਸਤ(ਸੁਖਦੇਵ ਸਿੰਘ ਸੰਗਮ)-ਕਸਬਾ ਮਮਦੋਟ ਤੋਂ ‘ਆਪ’ ਆਗੂ ਅਤੇ ਨਗਰ ਪੰਚਾਇਤ ਮਮਦੋਟ ਦੇ ਉਪ ਪ੍ਰਧਾਨ ਦਲਜੀਤ ਸਿੰਘ ਬਾਬਾ ਨੂੰ ਕੱਲ੍ਹ ਫ਼ਿਰੋਜ਼ਪੁਰ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ’ਤੇ ਮਮਦੋਟ ਪੁੱਜਣ ਉਪਰੰਤ ਉਨ੍ਹਾਂ ਦੇ ਸਮਰਥਕਾਂ ਦੁਆਰਾ ਉਤਸ਼ਾਹ ਨਾਲ ਆਤਸ਼ਬਾਜ਼ੀ ਦਰਕੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਘੀਆਂ ਨਗਰ ਪੰਚਾਇਤ ਦੀਆਂ ਚੋਣਾਂ ਮੌਕੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੌਰਾਨ ਹੋਈ ਤਕਰਾਰਬਾਜ਼ੀ ਉਪਰੰਤ ਮਮਦੋਟ ਪੁਲਿਸ ਵਲੋਂ ਦਲਜੀਤ ਸਿੰਘ ਬਾਬਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਸੀ। ਜ਼ਮਾਨਤ ਮਿਲਣ ਦੀ ਖ਼ਬਰ ਕਸਬੇ ਵਾਸੀਆਂ ਕੋਲ ਪੁੱਜਣ ’ਤੇ ਮਮਦੋਟ ਅਤੇ ਆਸ-ਪਾਸ ਦੇ ਇਲਾਕੇ ਦੇ ਸਮਰਥਕ ਮਮਦੋਟ ਦੇ ਬੱਸ ਅੱਡੇ ’ਤੇ ਪੁੱਜੇ। ਜਿੱਥੇ ਉਨ੍ਹਾਂ ਨੂੰ ਦਲਜੀਤ ਸਿੰਘ ਬਾਬਾ ਦਾ ਗਰਮ-ਜੋਸ਼ੀ ਨਾਲ ਸੁਆਗਤ ਕੀਤਾ ਅਤੇ ਖ਼ੁਸ਼ੀ ਵਿਚ ਪਟਾਕੇ ਵੀ ਚਲਾਏ। ਇਸ ਮੌਕੇ ਰਿਹਾਅ ਹੋ ਕੇ ਘਰ ਪਰਤੇ ਦਲਜੀਤ ਸਿੰਘ ਬਾਬਾ ਨੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕ ਇਸ ਲਈ ਉਹ ਹਮੇਸ਼ਾ ਸ਼ਹਿਰ ਵਾਸੀਆਂ ਦੇ ਰਿਣੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਲਛਮਣ ਨਹਿਰ ’ਚ ਫਿਰ ਪਿਆ ਵੱਡਾ ਪਾੜ, ਪੱਕਣ ’ਤੇ ਆਈ ਝੋਨੇ ਦੀ ਫ਼ਸਲ ’ਚ ਭਰਿਆ ਪਾਣੀ ਕਿਸਾਨਾਂ ਵਲੋਂ ਨਹਿਰੀ ਵਿਭਾਗ ਦੇ ਅਧਿ... ਅਗਲੀ ਖ਼ਬਰ ਸਿਹਤ ਅਧਿਕਾਰੀਆਂ ਅਤੇ ਸਟਾਫ਼ ਦੀ ਬਦਨਾਮੀ ਬਰਦਾਸ਼ਤ ਨਹੀਂ-ਕੌੜਾ
Ad Position 24