23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ

ਕੁੱਲਗੜ੍ਹੀ, 22 ਅਗਸਤ (ਸੁਖਜਿੰਦਰ ਸਿੰਘ ਸੰਧੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ। ਸਟੱਡੀ ਸਰਕਲ ਦੇ ਖੇਤਰ ਸ਼ੇਰ ਖਾਂ ਵਲੋਂ ਵੀ ਆਪਣੇ ਅਧੀਨ ਆਉਂਦੇ ਲਗਭਗ 25 ਸਕੂਲਾਂ ’ਚ ਇਹ ਇਮਤਿਹਾਨ ਲਿਆ ਗਿਆ, ਜਿਸ ਵਿਚ 1100 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 23-08-2026
ਕੁੱਲਗੜ੍ਹੀ, 22 ਅਗਸਤ (ਸੁਖਜਿੰਦਰ ਸਿੰਘ ਸੰਧੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ। ਸਟੱਡੀ ਸਰਕਲ ਦੇ ਖੇਤਰ ਸ਼ੇਰ ਖਾਂ ਵਲੋਂ ਵੀ ਆਪਣੇ ਅਧੀਨ ਆਉਂਦੇ ਲਗਭਗ 25 ਸਕੂਲਾਂ ’ਚ ਇਹ ਇਮਤਿਹਾਨ ਲਿਆ ਗਿਆ, ਜਿਸ ਵਿਚ 1100 ਦੇ ਕਰੀਬ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੇਤਰ ਸਕੱਤਰ ਰੇਸ਼ਮ ਸਿੰਘ ਸ਼ੇਰਖਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਵਿਚੋਂ ਜਿਹੜੇ ਬੱਚੇ ਅੱਵਲ ਰਹਿਣਗੇ, ਉਨ੍ਹਾਂ ਨੂੰ ਨਗਦ ਇਨਾਮ, ਸ਼ੀਲਡਾਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀ ਕੋਆਰਡੀਨੇਟਰ ਇੰਦਰਜੀਤ ਸਿੰਘ ਖ਼ਾਲਸਾ ਤੇ ਡਾ. ਗੁਰਦੀਪ ਸਿੰਘ ਨੇ ਇਸ ਕਾਰਜ ਵਿਚ ਸਹਿਯੋਗ ਦੇਣ ਵਾਲੇ ਸਮੂਹ ਪਿ੍ਰੰਸੀਪਲ ਸਾਹਿਬਾਨ, ਮੁੱਖ ਅਧਿਆਪਕ, ਅਧਿਆਪਕ ਸਾਹਿਬਾਨ ਅਤੇ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਅੱਗੇ ਤੋਂ ਵੀ ਅਜਿਹੇ ਕਾਰਜ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਕਾਰਜ ਨੂੰ ਸਫਲ ਬਣਾਉਣ ਲਈ ਬਾਪੂ ਆਤਮਾ ਸਿੰਘ, ਟਹਿਲ ਸਿੰਘ, ਗੁਰਨਾਮ ਸਿੰਘ ਗੋੜੀਆਂ, ਸੁਖਵਿੰਦਰ ਸਿੰਘ, ਸੁਖਧੀਰ ਸਿੰਘ, ਗੁਰਮੀਤ ਸਿੰਘ ਗਡੋਡੂ, ਅਮਰੀਕ ਸਿੰਘ ਬਸਤੀ ਕਰਤਾਰਪੁਰ, ਮਾਸਟਰ ਜਸਵਿੰਦਰਪਾਲ ਸਿੰਘ, ਦਿਲਰਾਜ ਸਿੰਘ ਆਰਕੀਟੈਕਟ, ਅਮਨਦੀਪ ਸਿੰਘ, ਅਵਤਾਰ ਸਿੰਘ ਸ਼ਾਹਦੀਨ ਵਾਲਾ, ਸਟੇਟ ਐਵਾਰਡੀ ਰਵਿੰਦਰ ਸਿੰਘ, ਸਟੇਟ ਐਵਾਰਡੀ ਰਜਿੰਦਰ ਸਿੰਘ ਰਾਜਾ, ਮਨਦੀਪ ਸਿੰਘ, ਅਮਨਦੀਪ ਕੌਰ ਭਾਂਗਰ, ਰਮਿੰਦਰ ਸਿੰਘ ਠੇਠਰ ਕਲਾਂ, ਗੁਰਪ੍ਰੀਤ ਸਿੰਘ ਸਕੂਰ, ਸੁਖਬਾਜ ਸ਼ਾਹਦੀਨ ਵਾਲਾ, ਗੁਣਵੰਤ ਕੌਰ ਸੈਂਟਰ ਮੁੱਖੀ, ਰਣਜੀਤ ਕੌਰ ਬਸਤੀ ਬੇਲਾ ਸਿੰਘ ਵਾਲੀ, ਮਨਦੀਪ ਕੌਰ ਸੇਰਖਾ ਨੇ ਆਪਣੀ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਫ਼ਰੰਟ ਆਮ ਆਦਮੀ ਕਲੀਨਿਕ ਪੰਜਾਬ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ * ਮੰਗਾਂ ਲਾਗੂ ਨਾ ਹੋਈਆਂ ਤਾਂ 25 ਅਗਸਤ ਤੋਂ ਓ... ਅਗਲੀ ਖ਼ਬਰ ਗੁਰਤੇਜ ਸਿੰਘ ਸਾਬਕਾ ਸਰਪੰਚ ਵਲਟੋਹਾ ਦੀ ਮਾਤਾ ਦੇ ਦਿਹਾਂਤ ’ਤੇ ਕਿਸਾਨ ਆਗੂਆਂ ਕੀਤਾ ਦੁੱਖ ਸਾਂਝਾ
Ad Position 24