26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਮਨਦੀਪ ਹਸਪਤਾਲ ’ਚ ਸ਼ੁਰੂ ਹੋਵੇਗੀ ਵਿਸ਼ੇਸ਼ ਬ੍ਰੇਨ ਅਤੇ ਸਪਾਈਨ ਸਰਜਰੀ ਓ.ਪੀ.ਡੀ .

ਫ਼ਿਰੋਜ਼ਪੁਰ, 25 ਅਗਸਤ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਹਸਪਤਾਲਾਂ ਦੇ ਸਹਿਯੋਗ ਨਾਲ ਖੇਤਰ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਸਰਜੀਕਲ ਸੇਵਾਵਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਦਿਮਾਗ਼ ਅਤੇ ਸਪਾਈਨ ਸਰਜਰੀ ਓ. ਪੀ.

Ad Position 21
No active advertisement
ਦਿਮਾਗ਼ ਅਤੇ ਸਪਾਈਨ ਸਰਜਨ ਡਾ. ਪੌਰੁਸ਼ ਪਸਰੀਚਾ। ਅਜੀਤ ਤਸਵੀਰ 26-08-2026
ਫ਼ਿਰੋਜ਼ਪੁਰ, 25 ਅਗਸਤ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਹਸਪਤਾਲਾਂ ਦੇ ਸਹਿਯੋਗ ਨਾਲ ਖੇਤਰ ਦੇ ਮਰੀਜ਼ਾਂ ਨੂੰ ਉੱਨਤ ਨਿਊਰੋਸਰਜੀਕਲ ਸੇਵਾਵਾਂ ਉਪਲਬਧ ਕਰਵਾਉਣ ਲਈ ਵਿਸ਼ੇਸ਼ ਦਿਮਾਗ਼ ਅਤੇ ਸਪਾਈਨ ਸਰਜਰੀ ਓ.ਪੀ.ਡੀ. ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਓ.ਪੀ.ਡੀ. ਦਿਮਾਗ਼ ਅਤੇ ਸਪਾਈਨ ਸਰਜਨ ਡਾ.ਪੌਰੁਸ਼ ਪਸਰੀਚਾ, ਐੱਮ.ਬੀ.ਬੀ.ਐੱਸ. (ਮੁੰਬਈ) ਦੀ ਦੇਖ-ਰੇਖ ਹੇਠ ਚਲਾਈ ਜਾਵੇਗੀ । ਹਸਪਤਾਲ ਵਿਚ ਇਹ ਵਿਸ਼ੇਸ਼ ਓ.ਪੀ.ਡੀ. ਸੋਮਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਉਪਲਬਧ ਰਹੇਗੀ। ਇਸ ਵਿਚ ਬ੍ਰੇਨ ਟਿਊਮਰ, ਸਪਾਈਨ ਟਿਊਮਰ, ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ, ਡਿਸਕ ਦੀ ਸਮੱਸਿਆ, ਸਾਇਟਿਕਾ, ਬ੍ਰੇਨ ਹੈਮਰੇਜ, ਸਟਰੋਕ, ਮਿਰਗੀ, ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਹੋਰ ਜਟਿਲ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਦੀ ਸੁਵਿਧਾ ਮਿਲੇਗੀ। ਹਸਪਤਾਲ ਪ੍ਰਬੰਧਕਾਂ ਅਨੁਸਾਰ ਮੁੱਖ ਸਲਾਹ-ਮਸ਼ਵਰਾ ਅਤੇ ਇਲਾਜ ਸੇਵਾਵਾਂ ਆਯੂਸ਼ਮਾਨ ਭਾਰਤ ਯੋਜਨਾ ਸਮੇਤ ਹੋਰ ਪੈਨਲ ਵਿਚ ਸ਼ਾਮਲ ਸਿਹਤ ਬੀਮਾ ਯੋਜਨਾਵਾਂ ਅਧੀਨ ਉਪਲਬਧ ਹੋਣਗੀਆਂ। ਇਸ ਨਾਲ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਨਿਊਰੋਸਰਜਰੀ ਲਈ ਵੱਡੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ ਪਵੇਗੀ। ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਹਸਪਤਾਲ ਦਾ ਉਦੇਸ਼ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਉੱਨਤ ਸੁਪਰ-ਸਪੈਸ਼ਲਿਟੀ ਸਿਹਤ ਸੇਵਾਵਾਂ ਉਨ੍ਹਾਂ ਦੇ ਆਪਣੇ ਖੇਤਰ ਵਿਚ ਉਪਲਬਧ ਕਰਵਾਉਣਾ ਹੈ। ਆਯੂਸ਼ਮਾਨ ਭਾਰਤ ਯੋਜਨਾ ਦੇ ਮਾਧਿਅਮ ਨਾਲ ਮਰੀਜ਼ਾਂ ਨੂੰ ਕਿਫ਼ਾਇਤੀ ਦਰਾਂ ’ਤੇ ਬ੍ਰੇਨ ਅਤੇ ਸਪਾਈਨ ਦਾ ਇਲਾਜ ਮੁਹੱਈਆ ਕਰਵਾਉਣ ਲਈ ਹਸਪਤਾਲ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ ਪੰਜਾਬ ਦੀ ਬੈਠਕ ਅਗਲੀ ਖ਼ਬਰ ਸਫਲਤਾ ਦੀ ਰਾਹ ’ਤੇ ਸੰਚਾਰ ਹੁਨਰ ਸਭ ਤੋਂ ਮਜ਼ਬੂਤ ਸਾਧਨ : ਡਾ. ਸਤਿੰਦਰ ਸਿੰਘ
Ad Position 24