26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੁੱਦਕੀ ਦੀ ਧਰਤੇ ’ਤੇ ਕਬੱਡੀ ਓਪਨ ’ਤੇ 65 ਕਿੱਲ ਭਾਰ ਵਰਗ ਦੇ ਮੁਕਾਬਲੇ 7 ਸਤੰਬਰ ਨੂੰ

ਮੁੱਦਕੀ, 25 ਅਗਸਤ (ਭੁਪਿੰਦਰ ਸਿੰਘ)-ਪੰਜਾਬ ’ਚ ਨਸ਼ਾ ਖ਼ਤਮ ਕਰਨ ਦੇ ਮਕਸਦ ਨਾਲ ਮੁੱਦਕੀ ਦੀ ਧਰਤੀ ’ਤੇ ਕਬੱਡੀ ਓਪਨ ਅਤੇ ਕਬੱਡੀ 65 ਕਿੱਲੋਗ੍ਰਾਮ ਭਾਗ ਵਰਗ ਦੇ ਮੁਕਾਬਲੇ 7 ਸਤੰਬਰ (22ਭਾਦੋਂ) ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਹਨ। ਬਾਬਾ ਦੈੜ ਪੀਰ ਜੀ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਭਿੰਦਾ ਸਿੱਧੂ ਅਤੇ ਸੰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਤੰਬਰ (21 ਭਾਦੋਂ) ਦਿਨ ਐਤਵਾਰ ਨੂੰ ਮੁੱਖ ਸੇਵਾਦਾਰ ਬਾਬਾ ਚੰਦ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਸਜਾਏ ਜਾਣਗੇ ਅਤੇ 7 ਸਤੰਬਰ (22ਭਾਦੋਂ) ਦਿਨ ਸੋਮਵਾਰ ਨੂੰ ਬੁੱਕ ਕੀਤੀਆਂ 8 ਟੀਮਾਂ ਦੇ ਕਬੱਡੀ ਓਪਨ ਮੁਕਾਬਲੇ ਕਰਵਾਏ ਜਾਣਗੇ।

Ad Position 21
No active advertisement
ਗੁਰਪ੍ਰੀਤ ਸਿੰਘ ਸੇਖੋਂ 26-08-2026
ਮੁੱਦਕੀ, 25 ਅਗਸਤ (ਭੁਪਿੰਦਰ ਸਿੰਘ)-ਪੰਜਾਬ ’ਚ ਨਸ਼ਾ ਖ਼ਤਮ ਕਰਨ ਦੇ ਮਕਸਦ ਨਾਲ ਮੁੱਦਕੀ ਦੀ ਧਰਤੀ ’ਤੇ ਕਬੱਡੀ ਓਪਨ ਅਤੇ ਕਬੱਡੀ 65 ਕਿੱਲੋਗ੍ਰਾਮ ਭਾਗ ਵਰਗ ਦੇ ਮੁਕਾਬਲੇ 7 ਸਤੰਬਰ (22ਭਾਦੋਂ) ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਹਨ। ਬਾਬਾ ਦੈੜ ਪੀਰ ਜੀ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਭਿੰਦਾ ਸਿੱਧੂ ਅਤੇ ਸੰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਸਤੰਬਰ (21 ਭਾਦੋਂ) ਦਿਨ ਐਤਵਾਰ ਨੂੰ ਮੁੱਖ ਸੇਵਾਦਾਰ ਬਾਬਾ ਚੰਦ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਸਜਾਏ ਜਾਣਗੇ ਅਤੇ 7 ਸਤੰਬਰ (22ਭਾਦੋਂ) ਦਿਨ ਸੋਮਵਾਰ ਨੂੰ ਬੁੱਕ ਕੀਤੀਆਂ 8 ਟੀਮਾਂ ਦੇ ਕਬੱਡੀ ਓਪਨ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਹੀ ਕਬੱਡੀ 65 ਕਿੱਲੋ ਭਾਰ ਵਰਗ ਦੀਆਂ ਪਹਿਲੀਆਂ 8 ਟੀਮਾਂ ਇੰਟਰ ਕਰਕੇ ਦਿਲਕਸ਼ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਓਪਨ ਦਾ ਪਹਿਲਾ ਇਨਾਮ ਇਕ ਲੱਖ ਰੁਪਏ ਲਾਡੀ ਸਿੱਧੂ, ਕਾਰਜ ਭੁੱਲਰ, ਜੋਬਨ ਸੰਧੂ ਅਤੇ ਨਿਰਮਲ ਸੰਧੂ ਵਲੋਂ ਸਾਝ ਤੌਰ ’ਤੇ ਦਿੱਤਾ ਜਾਵੇਗਾ। ਦੂਜਾ ਇਨਾਮ 71 ਹਜ਼ਾਰ ਰੁਪਏ ਰੱਖਿਆ ਗਿਆ ਹੈ। ਕਬੱਡੀ 65 ਕਿੱਲੋ ਭਾਗ ਵਰਗ ਦਾ ਪਹਿਲਾ ਇਨਾਮ 9100 ਰੁਪਏ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਦਿੱਤਾ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਮੇਲਾ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸੇ ਤਰ੍ਹਾਂ ਨਵੇ ਬਣੇ ਕਲੱਬ ਸ਼ਹੀਦ ਗੰਜ ਸਪੋਰਟਸ ਕਲੱਬ ਮੁੱਦਕੀ ਵਲੋਂ ਮੇਲਾ ਕਮੇਟੀ ਬਾਬਾ ਦੈੜ ਪੀਰ ਜੀ ਦੇ ਪ੍ਰਬੰਧਕਾਂ ਨੂੰ 51 ਹਜਾਰ ਰੁਪਏ ਦਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਸੇਖੋਂ ਕਰਨਗੇ ਅਤੇ ਬਾਬਾ ਦੈੜ ਪੀਰ ਦੇ ਮੇਲੇ ਅਤੇ ਕਬੱਡੀ ਕੱਪ ਦਾ ਉਦਘਾਟਨ ਮੁੱਖ ਸੇਵਾਦਾਰ ਚੰਦ ਸਿੰਘ ਕਰਨਗੇ। ਪ੍ਰਬੰਧਕਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਖੇਡ ਪ੍ਰਮੀਆਂ ਨੂੰ ਬਾਬਾ ਦੈੜ ਪੀਰ (ਬਾਘਾ ਪੁਰਾਣਾ ਰੋਡ ਮੁੱਦਕੀ) ਦੀ ਜਗ੍ਹਾਂ ’ਤੇ ਹੁੰਮ੍ਹ ਹੰਮ੍ਹਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਦੀ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡ ਮੈਦਾਨਾਂ ਦੀ ਸਹੂਲਤ ਮਿਲਣ ’ਤੇ ਖਾਈ ਅਤੇ ਮਾਛੀਵਾੜਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ 7 ਸਤੰਬਰ ਤੋਂ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਸ਼ੁਰੂ ਹੋਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026
Ad Position 24