02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਕਰਵਾਇਆ

ਮੱਖੂ, 2 ਸਤੰਬਰ (ਕੁਲਵਿੰਦਰ ਸਿੰਘ)- ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ, ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪੱਧਰੀ (ਮੱਖੂ) ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ ਦੌਰਾਨ ਪਹਿਲੇ ਦਿਨ ਪਾਠ ਦੇ ਭੋਗ ਆਰੰਭ ਕੀਤੇ ਗਏ ਅਤੇ ਦੂਸਰੇ ਦਿਨ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ ਤੇ ਰਾਤਰੀ ਦੇ ਦੀਵਾਨ ਸਜਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੱਖੂ, 2 ਸਤੰਬਰ (ਕੁਲਵਿੰਦਰ ਸਿੰਘ)- ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ, ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪੱਧਰੀ (ਮੱਖੂ) ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ ਦੌਰਾਨ ਪਹਿਲੇ ਦਿਨ ਪਾਠ ਦੇ ਭੋਗ ਆਰੰਭ ਕੀਤੇ ਗਏ ਅਤੇ ਦੂਸਰੇ ਦਿਨ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ ਤੇ ਰਾਤਰੀ ਦੇ ਦੀਵਾਨ ਸਜਾਏ ਗਏ। ਦੀਵਾਨਾਂ ’ਚ ਗਿਆਨੀ ਸਰੂਪ ਸਿੰਘ ਕੰਡਿਆਲ ਦੇ ਢਾਡੀ ਜਥੇ, ਗਿਆਨੀ ਗੁਰਜੀਤ ਸਿੰਘ ਸਭਰਾ ਢਾਡੀ ਜਥਾ ਰਾਗੀ ਜਥਾ ਗੁਰਮਤਿ ਕਾਲਜ ਫ਼ਤਿਹਗੜ੍ਹ ਸਭਰਾ, ਗਿਆਨੀ ਕਰਨਜੀਤ ਸਿੰਘ ਹਜੂਰੀ ਕਥਾਵਾਚਕ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗਿਆਨੀ ਕੇਵਲ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਗੁਰਕੀਰਤ ਸਿੰਘ ਐਮ.ਏ. ਕਵੀਸ਼ਰੀ ਜਥਾ, ਗਿਆਨੀ ਆਤਮਾ ਸਿੰਘ ਸਭਰਾ ਕਥਾਵਾਚਕ, ਗਿਆਨੀ ਬਲਜੀਤ ਸਿੰਘ ਹਜੂਰੀ ਕਥਾਵਾਚਕ, ਗਿਆਨੀ ਸੁਖਨਿੰਦਰ ਸਿੰਘ ਸਭਰਾ ਢਾਡੀ ਜਥਾ, ਗਿਆਨੀ ਸੁਖਬੀਰ ਸਿੰਘ ਪ੍ਰਚਾਰਕ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਹਰਦੀਪ ਸਿੰਘ ਦੇ ਢਾਡੀ ਜਥੇ ਵਲੋਂ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਅੰਤ ਵਿਚ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲੇ ਅਤੇ ਬਾਬਾ ਸੁਖਮੰਦਰ ਸਿੰਘ ਪੱਧਰੀ ਵਾਲਿਆਂ ਵਲੋਂ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਤੇ ਵੱਖ-ਵੱਖ ਪਿੰਡਾਂ ਵਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਗੁਰਮਤਿ ਸਮਾਗਮ ’ਚ ਪੱਧਰੀ ਸਰਹਾਲੀ ਤੇ ਸ਼ਾਹ ਵਾਲਾ ਦੀ ਸੰਗਤ ਵਲੋਂ ਲੰਗਰ ਦੀ ਸੇਵਾ, ਵੱਟੂ ਭੱਟੀ ਦੀਨੇ ਕੀ ਸੰਗਤ ਵਲੋਂ ਠੰਢਿਆਂ ਦੀ ਵਿਸ਼ੇਸ਼ ਛਬੀਲ ਦੀ ਸੇਵਾ, ਬਾਹਰਵਾਲੀ ਤੇ ਔਲਖ ਦੀ ਸੰਗਤ ਵਲੋਂ ਚਾਹ ਪਕੌੜਿਆਂ ਦੀ ਸੇਵਾ, ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸਕੂਲ ਫ਼ਤਿਹਗੜ ਭਰਾ ਦੇ ਵਿਦਿਆਰਥੀ ਤੇ ਪਿੰਡ ਕਮਾਲਵਾਲਾ ਨੌਜਵਾਨਾਂ ਵਲੋਂ ਸੰਗਤਾਂ ਦੇ ਜੋੜਿਆ ਦੀ ਸਾਂਭ ਸੰਭਾਲ ਦੀ ਸੇਵਾ, ਸ਼੍ਰੀ ਗੁਰੂ ਹਰਗੋਬਿੰਦ ਅਕੈਡਮੀ ਵੱਟੂ ਭੱਟੂ ਤੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਸਕੂਲ ਫੱਤੇ ਵਾਲੇ ਦੇ ਵਿਦਿਆਰਥੀਆਂ ਵਲੋਂ ਮੋਟਰ ਸਾਈਕਲ ਅਤੇ ਸਾਈਕਲ ਜਮਾ ਕਰਨ ਦੀ ਸੇਵਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਵਣ ਮਹਾਂ ਉਤਸਵ ਮਨਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਦਿਹਾਤੀ ਦੇ ਵਿਕਾਸ ਲਈ ਸਿਰਫ਼ ਅਕਾਲੀ ਦਲ ਹੀ ਇਕੋ-ਇਕ ਹੱਲ- ਜਿੰਦੂ
Ad Position 24